ਤੱਥ ਜਾਂਚ : 2019 ਕੁੰਭ ਮੇਲੇ ਦੀ ਪੁਰਾਣੀ ਤਸਵੀਰ ਹਾਲੀਆ ਕੁੰਭ ਮੇਲੇ ਦੀ ਦੱਸ ਕੀਤੀ ਜਾ ਰਹੀ ਹੈ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਤਸਵੀਰ ਹਾਲੀਆ ਚਲ ਰਹੇ ਹਰਿਦੁਆਰ ਕੁੰਭ ਮੇਲੇ ਦੀ ਨਹੀਂ ਹੈ।

Old picture of 2019 Kumbh Mela The latest Kumbh Mela is being reported viral

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) -  ਦੇਸ਼ ਵਿਚ ਕੋਰੋਨਾ ਦੇ ਅੰਕੜੇ ਰੋਜ਼ਾਨਾ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਇਸੇ ਵਿਚਕਾਰ ਹਰਿਦੁਆਰ ਵਿਚ ਕੁੰਭ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਥੇ ਲੋਕ ਇਸ ਕੁੰਭ ਮੇਲੇ ਦਾ ਵਿਰੋਧ ਕਰ ਰਹੇ ਹਨ, ਓਥੇ ਹੀ ਸਾਧੂ ਇਸ ਮੇਲੇ ਵਿਚ ਜਮ ਕੇ ਹਿੱਸਾ ਲੈ ਰਹੇ ਹਨ। ਹੁਣ ਇਸੇ ਲੜੀ ਵਿਚ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਇੱਕ ਨਦੀ ਕਿਨਾਰੇ ਹਜਾਰਾਂ ਲੋਕਾਂ ਦੀ ਭੀੜ ਵੇਖੀ ਜਾ ਸਕਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਕੋਰੋਨਾ ਕਾਲ ਦੌਰਾਨ ਜਾਰੀ ਹਰਿਦੁਆਰ ਕੁੰਭ ਦੀ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਤਸਵੀਰ ਹਾਲੀਆ ਚਲ ਰਹੇ ਹਰਿਦੁਆਰ ਕੁੰਭ ਮੇਲੇ ਦੀ ਨਹੀਂ ਹੈ। ਇਹ ਤਸਵੀਰ ਜਨਵਰੀ 2019 ਵਿਚ ਹੋਏ ਅਰਧਕੁੰਭ ਮੇਲੇ ਦੀ ਹੈ।

ਵਾਇਰਲ ਪੋਸਟ

ਟਵਿੱਟਰ ਯੂਜ਼ਰ "Ishu mallick" ਨੇ 9 ਅਪ੍ਰੈਲ 2021 ਨੂੰ ਵਾਇਰਲ ਤਸਵੀਰ ਅਪਲੋਡ ਕਰਦਿਆਂ ਲਿਖਿਆ, "Covid restrictions in kumbh Mela. #KumbhMela2021" 

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਇਹ ਤਸਵੀਰ ਸਾਨੂੰ 17 ਜਨਵਰੀ 2019 ਨੂੰ ਪ੍ਰਕਾਸ਼ਿਤ ਦੈਨਿਕ ਜਾਗਰਣ ਦੀ ਇੱਕ ਖ਼ਬਰ ਵਿਚ ਅਪਲੋਡ ਮਿਲੀ। ਇਸ ਤਸਵੀਰ ਨੂੰ ਅਪਲੋਡ ਕਰਦਿਆਂ ਦੈਨਿਕ ਜਾਗਰਣ ਨੇ ਖਬਰ ਦਾ ਸਿਰਲੇਖ ਲਿਖਿਆ, "Kumbh Mela 2019 अंतरिक्ष से कैसा दिख रहा है कुंभ मेला, आप भी देखिये"

ਇਸ ਖਬਰ ਅਨੁਸਾਰ ਇਹ ਤਸਵੀਰ ਜਨਵਰੀ 2019 ਵਿਚ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਹੋਏ ਕੁੰਭ ਮੇਲੇ ਦੀ ਹੈ। ਖ਼ਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਹੋਰ ਸਰਚ ਕਰਨ 'ਤੇ ਸਾਨੂੰ ਇਹ ਤਸਵੀਰ 29 ਜਨਵਰੀ 2019 ਨੂੰ ਪ੍ਰਕਾਸ਼ਿਤ BBC ਦੀ ਇੱਕ ਖਬਰ ਵਿਚ ਮਿਲੀ। ਖਬਰ ਨੂੰ ਅਪਲੋਡ ਕਰਦਿਆਂ ਸਿਰਲੇਖ ਲਿਖਿਆ ਗਿਆ, "Kumbh Mela: Lost and found at the world's biggest gathering"

ਇਸ ਖ਼ਬਰ ਅਨੁਸਾਰ ਵੀ ਇਹ ਤਸਵੀਰ ਜਨਵਰੀ 2019 ਵਿਚ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਹੋਏ ਕੁੰਭ ਮੇਲੇ ਦੀ ਹੈ। ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਹਾਲੀਆ ਚਲ ਰਹੇ ਕੁੰਭ ਮੇਲੇ ਨੂੰ ਲੈ ਕੇ ਤਾਜ਼ੀਆਂ ਖਬਰਾਂ ਹੇਠਾਂ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਤਸਵੀਰ ਹਾਲੀਆ ਚਲ ਰਹੇ ਹਰਿਦੁਆਰ ਕੁੰਭ ਮੇਲੇ ਦੀ ਨਹੀਂ ਹੈ। ਇਹ ਤਸਵੀਰ ਜਨਵਰੀ 2019 ਵਿਚ ਹੋਏ ਅਰਧਕੁੰਭ ਮੇਲੇ ਦੀ ਹੈ।

Claim: ਵਾਇਰਲ ਤਸਵੀਰ ਕੋਰੋਨਾ ਕਾਲ ਦੌਰਾਨ ਜਾਰੀ ਹਰਿਦੁਆਰ ਕੁੰਭ ਦੀ ਹੈ।
Claimed By: ਟਵਿੱਟਰ ਯੂਜ਼ਰ "Ishu mallick"
Fact Check: ਗੁੰਮਰਾਹਕੁੰਨ