Fact Check: ਨੌਜਵਾਨ ਵੱਲੋਂ ਆਪਣੇ ਖੇਤ ਨੂੰ ਅੱਗ ਲਾਉਣ ਦਾ ਪੁਰਾਣਾ ਵੀਡੀਓ ਹਾਲੀਆ ਦੱਸ ਕੀਤਾ ਜਾ ਰਿਹਾ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਘੱਟੋਂ-ਘੱਟ 4 ਸਾਲ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

Fact Check Old video of youth setting fire in his crop farm viral as recent

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਨੌਜਵਾਨ ਵੱਲੋਂ ਆਪਣੇ ਖੇਤ 'ਚ ਬੀਜੀ ਕਣਕ ਦੀ ਫਸਲ ਨੂੰ ਅੱਗ ਲਾਉਂਦੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਹਾਲੀਆ ਹੈ। ਇਸ ਵੀਡੀਓ ਨੂੰ ਕਈ ਮੀਡੀਆ ਅਦਾਰਿਆਂ ਵੱਲੋਂ ਵੀ ਹਾਲੀਆ ਦੱਸਕੇ ਸਾਂਝਾ ਕੀਤਾ ਗਿਆ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਘੱਟੋਂ-ਘੱਟ 4 ਸਾਲ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ 

ਫੇਸਬੁੱਕ ਪੇਜ "Punjab Today 24" ਨੇ 11 ਅਪ੍ਰੈਲ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਪਰਚਿਆਂ ਤੋਂ ਤੰਗ ਆਇਆ ਕਿਸਾਨ ਨੌਜਵਾਨ ? ਦੇਖੋ, ਕਿਓਂ ਲਾਈ ਖੁਦ ਹੀ ਕਣਕ ਨੂੰ ਅੱਗ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਇਸ ਪੋਸਟ 'ਤੇ ਆਏ ਕਮੈਂਟਾਂ ਨੂੰ ਪੜ੍ਹਨਾ ਸ਼ੁਰੂ ਕੀਤਾ। ਇਸ ਪੋਸਟ 'ਤੇ ਕਈ ਯੂਜ਼ਰਸ ਵੱਲੋਂ ਕਮੈਂਟ ਕੀਤਾ ਗਿਆ ਕਿ ਮਾਮਲਾ ਹਾਲੀਆ ਨਹੀਂ ਪੁਰਾਣਾ ਹੈ।

ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ।

ਵਾਇਰਲ ਵੀਡੀਓ ਕਾਫੀ ਪੁਰਾਣਾ

ਸਾਨੂੰ ਇਹ ਵੀਡੀਓ ਕੁਝ ਪੁਰਾਣੇ ਪੋਸਟਾਂ 'ਤੇ ਅਪਲੋਡ ਮਿਲਿਆ। ਫੇਸਬੁੱਕ ਪੇਜ "Punjabi Page ਪੰਜਾਬੀ ਪੇਜ" ਨੇ 24 ਅਪ੍ਰੈਲ 2018 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਆਪਣੀ ਕਣਕ ਨੂੰ ਆਪ ਹੀ ਅੱਗ ਲਾਉਣ ਵਾਲਾ ਕਿਸਾਨ ਵੀ ਦੇਖ ਲਓ,ਇਸ ਵੀਰ ਨੇ ਕਣਕ ਨੂੰ ਅੱਗ ਕਿਉਂ ਲਾਈ ਹੈ ਇਸ ਬਾਰੇ ਕੋਈ ਗੱਲ ਸਮਝ ਨਹੀਂ ਆਈ ਤੇ ਤੁਹਾਨੂੰ ਆਈ ਹੈ ਤਾਂ ਜ਼ਰੂਰ ਦੱਸੋ। ????????ਜੇ ਵਾਧੂ ਆਈ ਆ ਤਾ ਕਿਸੇ ਗਰੀਬ ਨੂੰ ਹੀ ਦੇ ਦਿੰਦਾ।

ਇਸੇ ਤਰ੍ਹਾਂ ਫੇਸਬੁੱਕ ਪੇਜ Punjabi Daily News ਨੇ 23 ਅਪ੍ਰੈਲ 2018 ਨੂੰ ਇਹ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਕਿਸਾਨ ਨੇ ਆਪ ਲਾਈ ਕਣਕ ਨੂੰ ਅੱਗ ਫੇਸਬੁਕ ਤੇ ਪੋਸਟ ਪਾ ਕੇ ਦੱਸਿਆ"

ਮਤਲਬ ਸਾਫ ਸੀ ਕਿ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੀ ਅਧਿਕਾਰਿਕ ਮਿਤੀ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਮਾਮਲਾ ਹਾਲੀਆ ਨਹੀਂ ਘੱਟੋਂ-ਘੱਟ 4 ਸਾਲ ਪੁਰਾਣਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਘੱਟੋਂ-ਘੱਟ 4 ਸਾਲ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

(ਡਿਸਕਲੇਮਰ- ਦੱਸ ਦਈਏ ਕਿ ਰੋਜ਼ਾਨਾ ਸਪੋਕਸਮੈਨ ਵੱਲੋਂ ਇਸ ਵੀਡੀਓ ਨੂੰ 13 ਅਪ੍ਰੈਲ 2022 ਨੂੰ ਸ਼ੇਅਰ ਕੀਤਾ ਗਿਆ ਅਤੇ ਮਾਮਲੇ ਦੀ ਪੂਰੀ ਜਾਣਕਾਰੀ ਮਿਲਦੇ ਹੀ ਤੁਰੰਤ ਕੈਪਸ਼ਨ ਵਿਚ ਬਦਲਾਅ ਕਰ ਸਹੀ ਜਾਣਕਾਰੀ ਸਾਂਝੀ ਕੀਤੀ ਗਈ।)

Claim- Recent video of youth setting fire in his crop farm
Claimed By- FB Page Punjab Today 24
Fact Check- Misleading