Fact Check: ਬੰਗਾਲ ਦੇ ਸੀਤਲਕੁਚੀ ’ਚ ਹੋਈ ਝੜਪ ਮੌਕੇ ਜ਼ਖਮੀ ਨਹੀਂ ਹੋਇਆ ਇਹ CISF ਜਵਾਨ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਤਸਵੀਰ ਦਾ ਬੰਗਾਲ ਨਾਲ ਕੋਈ ਸਬੰਧ ਨਹੀਂ ਹੈ।

CISF officer was not injured in Sitalkuchi

ਰੋਜ਼ਾਨਾ ਸਪੋਕਸਮੈਨ (ਟੀਮ ਫੈਕਟ ਚੈੱਕ): ਸੋਸ਼ਲ ਮੀਡੀਆ 'ਤੇ ਇਕ ਜ਼ਖਮੀ ਸੀਆਈਐਸਐਫ ਜਵਾਨ ਦੀ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜਵਾਨ ਬੰਗਾਲ ਦੇ ਸੀਤਲਕੁਚੀ ਵਿਚ ਹੋਈ ਝੜਪ ਦੌਰਾਨ ਜ਼ਖਮੀ ਹੋਇਆ ਸੀ। ਇਸ ਦੇ ਲਈ ਟੀਐਮਸੀ ਵਰਕਰਾਂ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਤਸਵੀਰ ਦਾ ਬੰਗਾਲ ਨਾਲ ਕੋਈ ਸਬੰਧ ਨਹੀਂ ਹੈ। ਅਸਲ ਵਿਚ ਝਾਰਖੰਡ ਦੇ ਧੰਨਬਾਦ ਵਿਚ ਲੰਗੂਰਾਂ ਦੇ ਹਮਲੇ ਵਿਚ ਇਹ ਜਵਾਨ ਜ਼ਖਮੀ ਹੋਇਆ ਸੀ।

 

ਵਾਇਰਲ ਪੋਸਟ

ਫੇਸਬੁੱਕ ਪੇਜ BJMTU TRADE UNION ਨੇ ਵਾਇਰਲ ਤਸਵੀਰ ਨੂੰ ਅਪਲੋਡ ਕਰਦਿਆਂ ਲਿਖਿਆ, "एक तस्वीर हजारों शब्दों पर भारी होती है। ममता बनर्जी ने दावा किया कि शितलकुची में CISF के जवानों पर हमला नहीं किया गया। घायल जवान की तस्वीर हमले की भयावहता को उजागर करती है। ममता के उकसावे पर TMC के गुंडों ने सेंट्रल फ़ोर्स पर हमला किया था। सब कुछ साफ हो गया।"

ਵਾਇਰਲ ਪੋਸਟ ਦਾ ਫੇਸਬੁੱਕ ਲਿੰਕ

 

ਪੜਤਾਲ

ਪੜਤਾਲ ਸ਼ੁਰੂ ਕਰਦੇ ਹੋਇਆ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕੀਤਾ। ਇਸ ਦੌਰਾਨ ਸਾਨੂੰ ਇਹ ਤਸਵੀਰ ਜਾਗਰਣ ਦੀ 10 ਅਪ੍ਰੈਲ ਨੂੰ ਪ੍ਰਕਾਸ਼ਿਤ ਇਕ ਖਬਰ ਵਿਚ ਮਿਲੀ। ਖਬਰ ਨੂੰ ਅਪਲੋਡ ਕਰਦਿਆਂ ਸਿਰਲੇਖ ਲਿਖਿਆ ਗਿਆ, "सीआइएसएफ के एएसआई को लंगूरों ने किया लहूलुहान"

ਖਬਰ ਅਨੁਸਾਰ ਤਸਵੀਰ ਝਾਰਖੰਡ ਸੀਆਈਐਸਐਫ ਦੇ ਏਐਸਆਈ ਦੀ ਹੈ ਜਿਸ ’ਤੇ ਡਿਊਟੀ ਸਮੇਂ ਲੰਗੂਰਾਂ ਨੇ ਹਮਲਾ ਕਰ ਦਿੱਤਾ। ਇਹ ਖ਼ਬਰ ਇੱਥੇ ਕਲਿੱਕ ਕਰਕੇ ਪੜ੍ਹੀ ਜਾ ਸਕਦੀ ਹੈ। ਇਸ ਖਬਰ ਤੋਂ ਸਾਫ ਹੋਇਆ ਕਿ ਤਸਵੀਰ ਦਾ ਬੰਗਾਲ ਨਾਲ ਕੋਈ ਸਬੰਧ ਨਹੀਂ ਹੈ।

ਸੀਆਈਐਸਐਫ ਜਵਾਨ 9 ਅਪ੍ਰੈਲ ਨੂੰ ਜ਼ਖਮੀ ਹੋਇਆ ਸੀ ਅਤੇ ਸੀਤਲਕੁਚੀ ਵਿਚ ਚੋਣ ਵੋਟਿੰਗ ਦੌਰਾਨ ਝੜਪ 10 ਅਪ੍ਰੈਲ ਨੂੰ ਹੋਈ ਸੀ। ਸੀਤਲਕੁਚੀ ਵਿਚ ਹੋਈ ਝੜਪ ਨੂੰ ਲੈ ਕੇ ਖਬਰਾਂ ਇੱਥੇ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜੀ ਪਾਇਆ ਹੈ। ਤਸਵੀਰ ਦਾ ਬੰਗਾਲ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਫੋਟੋ ਵਿਚ ਦਿਖਾਈ ਦੇ ਰਿਹਾ ਸੀਆਈਐਸਐਫ ਜਵਾਨ ਝਾਰਖੰਡ ਵਿਚ ਲੰਗੂਰਾਂ ਦੇ ਹਮਲੇ ਦੌਰਾਨ ਜ਼ਖਮੀ ਹੋਇਆ ਸੀ।

Claim: ਬੰਗਾਲ ਦੇ ਸੀਤਲਕੁਚੀ ’ਚ ਹੋਈ ਝੜਪ ਮੌਕੇ ਜ਼ਖਮੀ ਹੋਇਆ CISF ਜਵਾਨ

Claim By: ਫੇਸਬੁੱਕ ਪੇਜ BJMTU TRADE UNION

Fact Check: ਫਰਜੀ