Fact Check: ਅਨਮੋਲ ਗਗਨ ਮਾਨ ਦੇ ਅਕਸ ਨੂੰ ਖਰਾਬ ਕਰਨ ਲਈ ਵਾਇਰਲ ਕੀਤੀ ਜਾ ਰਹੀ ਐਡੀਟਡ ਤਸਵੀਰ

ਸਪੋਕਸਮੈਨ ਸਮਾਚਾਰ ਸੇਵਾ

Fact Check

ਇਸ ਤਸਵੀਰ ਵਿਚ ਐਡਿਟ ਕਰਕੇ ਸਿਗਰੇਟ ਚਿਪਕਾਈ ਗਈ ਹੈ। ਪੋਸਟ ਜਰੀਏ ਅਨਮੋਲ ਗਗਨ ਮਾਨ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

Fact Check: Edited image of AAP leader Anmol Gagan Mann viral with fake claim

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਆਪ ਆਗੂ ਅਤੇ ਪੰਜਾਬੀ ਗਾਇਕ ਅਨਮੋਲ ਗਗਨ ਮਾਨ ਨੂੰ ਹੱਥ 'ਚ ਸਿਗਰੇਟ ਫੜ੍ਹੇ ਵੇਖਿਆ ਜਾ ਸਕਦਾ ਹੈ। ਤਸਵੀਰ ਨੂੰ ਵਾਇਰਲ ਕਰਦੇ ਹੋਏ ਅਨਮੋਲ ਗਗਨ ਮਾਨ 'ਤੇ ਤੰਜ਼ ਕੱਸਿਆ ਜਾ ਰਿਹਾ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਸ ਤਸਵੀਰ ਵਿਚ ਐਡਿਟ ਕਰਕੇ ਸਿਗਰੇਟ ਚਿਪਕਾਈ ਗਈ ਹੈ। ਪੋਸਟ ਜ਼ਰੀਏ ਅਨਮੋਲ ਗਗਨ ਮਾਨ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਵਾਇਰਲ ਪੋਸਟ

ਫੇਸਬੁੱਕ ਪੇਜ ਅੱਗ ਬਾਣੀ ਨੇ ਇਸ ਐਡੀਟਡ ਤਸਵੀਰ ਨੂੰ ਅਪਲੋਡ ਕਰਦਿਆਂ ਲਿਖਿਆ, "ਜਿਹੜੇ ਸਵਿਧਾਨ ਨੇ ਇਹ ਬੀਬੀ ਨੂੰ ਵੋਟ ਪਾਉਣ ਅਤੇ ਚੋਣ ਲੜਨ ਦਾ ਅਧਿਕਾਰ ਦਿੱਤਾ ਇਹ ਕਹਿੰਦੀ ਉਹ ਸਵਿਧਾਨ ਈ ਗਲਤ ਆ, ਅਖੇ ਮੈਂ ਨਵਾਂ ਸਵਿਧਾਨ ਬਣਾਊਗੀਂ...!!!"

ਇਸ ਪੋਸਟ ਨੂੰ ਹੇਠਾਂ ਕਲਿੱਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਨਾਲ ਲੱਭਣਾ ਸ਼ੁਰੂ ਕੀਤਾ। ਸਾਨੂੰ ਆਪਣੀ ਇਸ ਸਰਚ ਦੌਰਾਨ ਪਤਾ ਚਲਿਆ ਕਿ ਇਹ ਤਸਵੀਰ ਪਿਛਲੇ ਸਾਲ ਵੀ ਫਰਜ਼ੀ ਦਾਅਵੇ ਨਾਲ ਵਾਇਰਲ ਹੋਈ ਸੀ।

ਅਸਲ ਤਸਵੀਰ ਵਿਚ ਨਹੀਂ ਹੈ ਕੋਈ ਸਿਗਰੇਟ

ਅਸਲ ਤਸਵੀਰ ਅਨਮੋਲ ਗਗਨ ਮਾਨ ਨੇ 25 ਜੁਲਾਈ 2020 ਨੂੰ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤੀ ਸੀ। ਅਸਲ ਤਸਵੀਰ ਵਿਚ ਕੀਤੇ ਵੀ ਉਨ੍ਹਾਂ ਦੇ ਹੱਥ 'ਚ ਸਿਗਰੇਟ ਨਹੀਂ ਵੇਖੀ ਜਾ ਸਕਦੀ ਹੈ। ਮਤਲਬ ਸਾਫ ਸੀ ਕਿ ਅਸਲ ਤਸਵੀਰ ਨੂੰ ਐਡਿਟ ਕਰਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਜਾ ਰਿਹਾ ਹੈ। ਅਨਮੋਲ ਗਗਨ ਮਾਨ ਦਾ ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਸ ਤਸਵੀਰ ਵਿਚ ਐਡਿਟ ਕਰਕੇ ਸਿਗਰੇਟ ਚਿਪਕਾਈ ਗਈ ਹੈ। ਪੋਸਟ ਜ਼ਰੀਏ ਅਨਮੋਲ ਗਗਨ ਮਾਨ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

Claim- Image of Anmol Gagan Mann holding cigarette
Claimed By- FB Page Agg Bani
Fact Check- Fake