Fact Check -PM ਮੋਦੀ ਅਡਾਨੀ ਦੀ ਪਤਨੀ ਅੱਗੇ ਨਹੀਂ ਝੁਕਾ ਰਹੇ ਸਿਰ, ਜਾਣੋ ਵਾਇਰਲ ਤਸਵੀਰ ਦਾ ਸੱਚ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਤਸਵੀਰ ਵਿਚ ਅਡਾਨੀ ਦੀ ਪਤਨੀ ਨਹੀਂ ਹੈ। ਤਸਵੀਰ ਸਿਤੰਬਰ 2014 ਦੀ ਹੈ

PM Modi isn't bowing down in front of Adani's wife

Rozana Spokesman ( ਪੰਜਾਬ, ਮੋਹਾਲੀ ਟੀਮ) -  ਸ਼ੋਸ਼ਲ ਮੀਡੀਆ 'ਤੇ ਨਰਿੰਦਰ ਮੋਦੀ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਉਹ ਇਕ ਮਹਿਲਾ ਦੇ ਅੱਗੇ ਝੁਕ ਕੇ ਉਸ ਨੂੰ ਪ੍ਰਣਾਮ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਹਿਲਾ ਉਦਯੋਗਪਤੀ ਅਡਾਨੀ ਦੀ ਪਤਨੀ ਹੈ। ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਤਸਵੀਰ ਵਿਚ ਅਡਾਨੀ ਦੀ ਪਤਨੀ ਨਹੀਂ ਹੈ। ਤਸਵੀਰ ਸਿਤੰਬਰ 2014 ਦੀ ਹੈ ਜਦੋਂ ਪੀਐਮ ਮੋਦੀ ਤੁਮਕੁਰ ਦੀ ਸਾਬਕਾ ਮੇਯਰ ਗੀਤਾ ਰੁਦਰੇਸ਼ ਨਾਲ ਮਿਲੇ ਸਨ।

ਵਾਇਰਲ ਪੋਸਟ ਦਾ ਦਾਅਵਾ - ਫੇਸਬੁੱਕ ਪੇਜ Agg Bani ਨੇ 10 ਦਿਸੰਬਰ 2020 ਨੂੰ ਇੱਕ ਤਸਵੀਰ ਅਪਲੋਡ ਕਰਦੇ ਹੋਏ ਦਾਅਵਾ ਕੀਤਾ ਕਿ ਪੀਐਮ ਮੋਦੀ ਅਡਾਨੀ ਦੀ ਪਤਨੀ ਸਾਹਮਣੇ ਸਰ ਝੁਕਾ ਰਹੇ ਹਨ। 

ਸਪੋਕਸਮੈਨ ਵੱਲੋਂ ਕੀਤੀ ਪੜਤਾਲ 
ਜਦੋਂ ਸਪੋਕਸਮੈਨ ਨੇ ਇਸ ਵਾਇਰਲ ਤਸਵੀਰ ਦੀ ਪੜਤਾਲ ਕੀਤੀ ਤਾਂ ਸਾਨੂੰ ਇਸ ਤਸਵੀਰ ਨਾਲ ਦੀਆਂ ਹੋਰ ਵੀ ਕਈ ਵਾਇਰਲ ਤਸਵੀਰਾਂ ਮਿਲੀਆ । ਅਸੀਂ ਸਭ ਤੋਂ ਪਹਿਲਾਂ ਇਸ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ ਤਾਂ ਸਾਨੂੰ ਇਹ ਪੋਸਟ Rahul Kaushik ਨਾਮ ਦੇ ਟਵਿੱਟਰ ਯੂਜਰ ਦੇ ਪੇਜ਼ 'ਤੇ ਮਿਲੀ। Rahul Kaushik ਨੇ ਇਹ ਪੋਸਟ ਅਪਲੋਡ ਕਰਦੇ ਸਮਂ ਕੈਪਸ਼ਨ ਵਿਚ ਲਿਖਿਆ This is how PM @narendramodi greeted Tumkur Mayor Geeta Rudresh when she came to welcome him। ਸੋ ਅਸੀਂ ਗੂਗਲ ਰਿਵਰਚ ਇਮੇਜ ਦੀ ਮਦਦ ਨਾਲ ਪਾਇਆ ਕਿ ਇਹ ਤਸਵੀਰ ਗੌਤਮ ਅੰਡਾਨੀ ਦੀ ਪਤਨੀ ਦੀ ਨਹੀਂ ਹੈ ਬਲਕਿ Tumkur Mayor Geeta Rudresh ਦੀ ਹੈ। ਗੌਤਮ ਅੰਡਾਨੀ ਦੀ ਪਤਨੀ ਦਾ ਨਾਮ ਪ੍ਰੀਤੀ ਅੰਡਾਨੀ ਹੈ। 

ਹੋਰ ਪੜਤਾਲ ਕਰਨ 'ਤੇ ਅਸੀਂ ਪਾਇਆ ਕਿ ਨਰਿੰਦਰ ਮੋਦੀ 24 ਸਤੰਬਰ 2014 ਨੂੰ ਕਰਨਾਟਕ ਦੇ ਤੁਮਕਰ ਵਿਚ ਫੂਡ ਪਾਰਕ ਦੇ ਉਦਘਾਟਨ ਵਿਚ ਗਏ ਸਨ ਨਰਿੰਦਰ ਮੋਦੀ ਨੇ ਇਸ ਉਦਘਾਟਨ ਬਾਰੇ ਟਵੀਟ ਅਤੇ ਆਪਣੇ ਯੂਟਿਊਬ ਪੇਜ਼ 'ਤੇ ਵੀਡੀਓ ਵੀ ਸ਼ੇਅਰ ਕੀਤੀ ਹੈ। 

ਜਦੋਂ ਅਸੀਂ ਇਸ ਤਸਵੀਰ ਬਾਰੇ ਭਾਜਪਾ ਦੇ ਬੁਲਾਰੇ ਤੇਜਿੰਦਰਪਾਲ ਸਿੰਘ ਬੱਗਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹ ਤਸਵੀਰ 2014 ਦੀ ਹੈ ਇਸ ਵਿਚ ਜੋ ਮਹਿਲਾ ਹੈ ਉਹ ਕਰਨਾਟਕ ਦੇ ਤੁਮਕਰ ਦੀ ਸਾਬਕਾ ਮੇਅਰ ਹੈ। ਸੋ ਇਸ ਤੋਂ ਸਾਫ਼ ਹੋ ਗਿਆ ਹੈ ਕਿ ਇਹ ਤਸਵੀਰ ਕਾਫੀ ਪੁਰਾਣੀ ਹੈ ਜਿਸ ਨੂੰ ਗਲਤ ਕੈਪਸ਼ਨ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਤਸਵੀਰ ਫਰਜ਼ੀ ਹੈ। ਤਸਵੀਰ 5 ਸਾਲ ਪੁਰਾਣੀ ਹੈ ਅਤੇ ਇਸਦੇ ਵਿਚ ਤੁਮਕੁਰ ਦੀ ਸਾਬਕਾ ਮੇਯਰ ਗੀਤਾ ਰੁਦ੍ਰਸ਼ ਹਨ, ਅਡਾਨੀ ਦੀ ਪਤਨੀ ਨਹੀਂ।

Claim - ਵਾਇਰਲ ਕੀਤੀ ਤਸਵੀਰ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਨਰਿੰਦਰ ਮੋਦੀ ਜਿਸ ਮਹਿਲਾ ਦੇ ਅੱਗੇ ਹੱਥ ਜੋੜ ਕੇ ਝੁਕ ਕੇ ਉਸ ਨੂੰ ਸਲਾਮ ਕਰ ਰਹੇ ਹਨ ਉਹ ਗੌਤਮ ਅੰਡਾਨੀ ਦੀ ਪਤਨੀ ਹੈ। 
Claimed By - Vijay Arora 
Fact Check - ਫਰਜ਼ੀ