ਤੱਥ ਜਾਂਚ:Queen Elizabeth II ਦਾ ਕੋਰੋਨਾ ਵੈਕਸੀਨ ਲਈ PM ਮੋਦੀ ਦਾ ਧੰਨਵਾਦ ਕਰਦਾ ਬਿਲਬੋਰਡ ਐਡਿਟਡ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਬਿਲਬੋਰਡ ਨੂੰ ਐਡਿਟਡ ਪਾਇਆ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਭਾਰਤ ਹੁਣ ਤੱਕ 50 ਤੋਂ ਵੱਧ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀ ਸਪਲਾਈ ਕਰ ਚੁੱਕਾ ਹੈ। ਹਾਲ ਹੀ ਵਿਚ 5 ਮਾਰਚ ਨੂੰ ਭਾਰਤ ਨੇ ਬ੍ਰਿਟੇਨ ਨੂੰ ਵੀ ਕੋਰੋਨਾ ਵੈਕਸਨ ਭੇਜੀ ਸੀ। ਇਸੇ ਕ੍ਰਮ ਵਿਚ ਹੁਣ ਲੰਡਨ ਦੇ ਬਿਲਬੋਰਡ ਹੋਰਡਿੰਗ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਬਿਲਬੋਰਡ 'ਤੇ Queen Elizabeth II ਦੀ ਤਸਵੀਰ ਲੱਗੀ ਹੋਈ ਹੈ ਤੇ ਇਸ ਦੇ ਨਾਲ ਹੀ ਕੋਰੋਨਾ ਵੈਕਸੀਨ ਦੇਣ ਲਈ ਪੀਐੱਮ ਮੋਦੀ ਦਾ ਧੰਨਵਾਦ ਕਰਦੀਆਂ ਕੁੱਝ ਸਤਰਾਂ ਲਿਖੀਆਂ ਹੋਈਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਹਾਰਾਣੀ Elizabeth II ਨੇ ਕੋਰੋਨਾ ਵੈਕਸੀਨ ਦੇਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਲਬੋਰਡ ਲਗਾ ਕੇ ਧੰਨਵਾਦ ਕੀਤਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਬਿਲਬੋਰਡ ਨੂੰ ਐਡਿਟਡ ਪਾਇਆ ਹੈ। ਅਸਲ ਬਿਲਬੋਰਡ ਵਿਚ ਮਹਾਰਾਣੀ Elizabeth II ਯੂਕੇ ਦੇ ਲੋਕਾਂ ਨੂੰ ਕੋਰੋਨਾ ਦੇ ਦੌਰ ਵਿਚ ਉਮੀਦ ਨਾ ਛੱਡਣ ਦਾ ਇਕ ਮੈਸੇਜ ਦੇ ਰਹੀ ਹੈ।
ਵਾਇਰਲ ਪੋਸਟ
ਟਵਿੱਟਰ ਯੂਜ਼ਰ KN Chaturvedi ਨੇ 14 ਮਾਰਚ ਨੂੰ ਵਾਇਰਲ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, ''जिस ब्रिटिश साम्राज्य मे कभी सुरज अस्त नहीं होता था, जिन्होंने हम पर 200 साल राज किया था, वह भी आज प्रधानमंत्री मोदीजी के लिए निवेदित हो धन्यवाद प्रेषित कर रहे है ,,लंदन में महारानीएलिजाबेथ द्वितीय ने इंग्लैंड को कोरोना वैक्सीन की मदद देने के लिए मोदीजी को धन्यवाद''
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ ਅਸਲ ਤਸਵੀਰ knowyourmeme.com 'ਤੇ ਮਿਲੀ। ਇਹ ਤਸਵੀਰ ਅ੍ਰਪੈਲ 2020 ਵਿਚ ਬਣਾਈ ਗਈ ਸੀ ਜਦੋਂ ਕੋਰੋਨਾ ਵਾਇਰਸ ਦਾ ਦੌਰ ਚੱਲ ਰਿਹਾ ਸੀ। ਤਸਵੀਰ ਵਿਚ ਨਰਿੰਦਰ ਮੋਦੀ ਬਾਰੇ ਕੁੱਝ ਵੀ ਨਹੀਂ ਲਿਖਿਆ ਹੋਇਆ ਸੀ। ਤਸਵੀਰ ਵਿਚ ਲਿਖਿਆ ਹੋਇਆ ਸੀ,"We will be with our friends again; we will be with our families again, we will meet again,"
ਪੰਜਾਬੀ ਅਨੁਵਾਦ- ਅਸੀਂ ਦੁਬਾਰਾ ਆਪਣੇ ਦੋਸਤਾਂ ਨਾਲ ਰਹਾਂਗੇ; ਅਸੀਂ ਦੁਬਾਰਾ ਆਪਣੇ ਪਰਿਵਾਰਾਂ ਨਾਲ ਰਹਾਂਗੇ; ਅਸੀਂ ਦੁਬਾਰਾ ਮਿਲਾਂਗੇ,
ਅਸਲ ਤਸਵੀਰ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ।
ਇਸ ਦੇ ਨਾਲ ਹੀ bbc.com ਦੀ ਵੈੱਬਸਾਈਟ ਦਾ ਲਿੰਕ ਵੀ ਸ਼ੇਅਰ ਕੀਤਾ ਹੋਇਆ ਸੀ ਜਿਸ ਵਿਚ ਅਸਲ ਤਸਵੀਰ ਮੌਜੂਦ ਸੀ।
ਸਾਨੂੰ ਇਹ ਤਸਵੀਰ gettyimages.co.uk 'ਤੇ ਵੀ ਅਪਲੋਡ ਕੀਤੀ ਮਿਲੀ। ਇਹ ਤਸਵੀਰ 18 ਅ੍ਰੈਪਲ2020 ਨੂੰ ਅਪਲੋਡ ਕੀਤੀ ਗਈ ਸੀ। ਤਸਵੀਰ ਨੂੰ ਸ਼ੇਅਰ ਕਰਦਿਆਂ ਦੱਸਿਆ ਗਿਆ ਕਿ ਬ੍ਰਿਟੇਨ ਵਿਚ ਕੋਰੋਨਾ ਵਾਇਰਲ ਦੇ ਕਾਰਨ ਤਕਰੀਬਨ 15 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਵਿਚਕਾਰ ਲੋਕਾਂ ਨੂੰ ਹੌਸਲਾ ਦੇਣ ਲਈ Queen Elizabeth II ਨੇ ਦੇਸ਼ਵਾਸੀਆਂ ਦੇ ਨਾਮ 'ਤੇ ਇਕ ਮੈਸੇਜ ਜਾਰੀ ਕੀਤਾ ਸੀ। ਜਿਸ ਨੂੰ ਲੰਡਨ ਦੇ ਬਿਲਬੋਰਡ ਹੋਰਡਿੰਗ 'ਤੇ ਲਗਾਇਆ ਗਿਆ ਸੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਭਾਰਤ ਨੇ ਬ੍ਰਿਟੇਨ ਨੂੰ ਕੋਰੋਨਾ ਵੈਕਸੀਨ 5 ਮਾਰਚ 2021 ਨੂੰ ਭੇਜੀ ਸੀ। ਜਿਸ ਬਾਰੇ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਨੇ ਟਵੀਟ ਕਰ ਕੇ ਜਾਣਕਾਰੀ ਸਾਂਝੀ ਕੀਤੀ ਸੀ।
ਵਾਇਰਲ ਤਸਵੀਰ ਤੇ ਅਸਲ ਨੂੰ ਹੇਠਾਂ ਦਖਿਆ ਜਾ ਸਕਦਾ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡਿਟਡ ਪਾਇਆ ਹੈ। ਅਸਲ ਬੋਰਡ ਉੱਤੇ ਪੀਐੱਮ ਮੋਦੀ ਬਾਰੇ ਕੁੱਝ ਵੀ ਨਹੀਂ ਲਿਖਿਆ ਸੀ ਬਲਕਿ ਕੋਰੋਨਾ ਵਾਇਰਸ ਦੌਰਾਨ ਮਹਾਰਾਣੀ Elizabeth II ਨੇ ਦੇਸ਼ਵਾਸੀਆਂ ਨੂੰ ਇਕ ਸੰਦੇਸ਼ ਦਿੱਤਾ ਸੀ ਜਿਸ ਦਾ ਬਿਲਬੋਰਡ ਬ੍ਰਿਟੇਨ ਵਿਚ ਲਗਾਇਆ ਗਿਆ ਸੀ।
Claim: ਮਹਾਰਾਣੀ Elizabeth II ਨੇ ਕੋਰੋਨਾ ਵੈਕਸੀਨ ਦੇਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਲਬੋਰਡ ਲਗਾ ਕੇ ਧੰਨਵਾਦ ਕੀਤਾ ਹੈ।
Claimed By: KN Chaturvedi
Fact Check: ਫਰਜ਼ੀ