Fact Check: ਮੁਕੇਸ਼ ਅੰਬਾਨੀ ਤੇ ਕੈਪਟਨ ਦੀ ਪੁਰਾਣੀ ਵੀਡੀਓ ਗਲਤ ਦਾਅਵੇ ਨਾਲ ਕੀਤੀ ਜਾ ਰਹੀ ਹੈ ਵਾਇਰਲ

ਏਜੰਸੀ

Fact Check

ਸਪੋਕਸਮੈਨ ਦੀ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ ਅਤੇ ਇਹ ਦਾਅਵਾ ਫਰਜ਼ੀ ਪਾਇਆ। ਵਾਇਰਲ ਪੋਸਟ ਵਿਚ ਇਸਤੇਮਾਲ ਕੀਤਾ ਜਾ ਰਿਹਾ ਵੀਡੀਓ ਹਾਲੀਆ ਨਹੀਂ 3 ਸਾਲ ਪੁਰਾਣਾ ਹੈ।

Fact Check: Not recently 3 years old This video of Mukesh Ambani and Captain

Rozana Spokesman (Punjab/Mohali Team) - ਸੋਸ਼ਲ ਮੀਡੀਆ 'ਤੇ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਅਤੇ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਮੀਟਿੰਗ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਯੂਜ਼ਰ ਹਾਲੀਆ ਦੱਸਕੇ ਵਾਇਰਲ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਸੰਘਰਸ਼ ਕਰ ਰਹੇ ਹਨ ਅਤੇ ਅਮਰਿੰਦਰ ਸਿੰਘ ਫਸਲਾਂ ਦੀ ਖਰੀਦੀ ਨੂੰ ਲੈ ਕੇ ਅੰਬਾਨੀ ਨਾਲ ਮੀਟਿੰਗ ਕਰ ਰਹੇ ਹਨ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ ਅਤੇ ਇਹ ਦਾਅਵਾ ਫਰਜ਼ੀ ਪਾਇਆ। ਵਾਇਰਲ ਪੋਸਟ ਵਿਚ ਇਸਤੇਮਾਲ ਕੀਤਾ ਜਾ ਰਿਹਾ ਵੀਡੀਓ ਹਾਲੀਆ ਨਹੀਂ 3 ਸਾਲ ਪੁਰਾਣਾ ਹੈ।

ਵਾਇਰਲ ਪੋਸਟ ਦਾ ਦਾਅਵਾ - ਫੇਸਬੁੱਕ ਪੇਜ Neena Droli ਨੇ 10 ਦਸੰਬਰ ਨੂੰ ਕੈਪਟਨ ਅਤੇ ਮੁਕੇਸ਼ ਅੰਬਾਨੀ ਦੀ ਇਕ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਕਿ ''ਪੰਜਾਬ ਵੇਚਣ ਦਾ ਸੌਦਾ ਹੋ ਰਿਹਾ, ਕੈਪਟਨ ਖੁਦ ਅੰਬਾਨੀਆਂ ਦੇ ਦਫ਼ਤਰ ਚ ਜਾ ਕੇ ਸਿੱਧੀ ਫਸਲ ਖਰੀਦਣ ਦੇ ਤਰਲੇ ਮਾਰ ਰਿਹਾ''।

ਸਪੋਕਸਮੈਨ ਵੱਲੋਂ ਕੀਤੀ ਪੜਤਾਲ - ਸਪੋਕਸਮੈਨ ਵੱਲੋਂ ਕੀਤੀ ਪੜਤਾਲ - ਸਪੋਕਸਮੈਨ ਨੇ ਆਪਣੀ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਕੀਵਰਡ ਸਰਚ ਦਾ ਸਹਾਰਾ ਲਿਆ। ਫੇਸਬੁੱਕ 'ਤੇ captain with Ambani ਕੀਵਰਡ ਸਰਚ ਕਰਨ ਨਾਲ ਸਾਨੂੰ ਇਸ ਵੀਡੀਓ ਨਾਲ ਦੀਆਂ ਹੋਰ ਵੀ ਕਈ ਵੀਡੀਓਜ਼ ਮਿਲੀਆਂ। ਸਾਨੂੰ ਇਹ ਵੀਡੀਓ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਅਡਵਾਈਜ਼ਰ ਰਵੀਨ ਠਕੁਰਾਲ ਦੇ ਪੇਜ਼ 'ਤੇ 31 ਅਕਤੂਬਰ 2017 ਨੂੰ ਅਪਲੋਡ ਮਿਲੀ। ਵੀਡੀਓ ਨੂੰ ਅਪਲੋਡ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ '' Amarinder Singh discusses cooperation with Mukesh Ambani, chairman & MD of Reliance Industries Ltd in various areas, including telecom, data network, agriculture and retail''।

ਸਾਨੂੰ ਕੈਪਟਨ ਅਮਰਿੰਦਰ ਦੇ ਪੇਜ਼ 'ਤੇ ਵੀ ਮੁਕੇਸ਼ ਅੰਬਾਨੀ ਨਾਲ ਕੀਤੀ ਮੁਲਾਕਾਤ ਦੀਆਂ ਤਸਵੀਰਾਂ ਮਿਲੀਆਂ ਜੋ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ 31 ਅਕਤੂਬਰ 2017 ਨੂੰ ਅਪਲੋਡ ਕੀਤੀਆਂ ਸਨ। ਫਿਰ ਅਸੀਂ ਵਾਇਰਲ ਦਾਅਵੇ ਨੂੰ ਲੈ ਕੇ ਪੁਸ਼ਟੀ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਨਾਲ ਇਸ ਵਾਇਰਲ ਵੀਡੀਓ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਪੋਕਸਮੈਨ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਇਹ ਵੀਡੀਓ 2017 ਦੀ ਹੈ ਤੇ ਵਾਇਰਲ ਦਾਅਵਾ ਗਲਤ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਅਤੇ ਵੀਡੀਓ ਵਿਚ ਕੀਤਾ ਗਿਆ ਦਾਅਵਾ ਫਰਜ਼ੀ ਹੈ। ਇਹ ਤਸਵੀਰ ਤੇ ਵੀਡੀਓ 3 ਸਾਲ ਪੁਰਾਣੀ ਹੈ। 

Claim - ਵਾਇਰਲ ਵੀਡੀਓ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਭਾਰਤ ਬੰਦ ਤੋਂ ਪਹਿਲਾਂ ਉਦਯੋਗਪਤੀ ਮੁਕੇਸ਼ ਅੰਬਾਨੀ ਨੂੰ ਮਿਲੇ ਹਨ। 
Claimed By -  Neena Droli
Fact Check - ਫਰਜ਼ੀ