Fact Check ਜਸਟਿਨ ਟਰੂਡੋ ਦੀ ਪੁਰਾਣੀ ਤਸਵੀਰ ਨੂੰ ਫਰਜ਼ੀ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਇਹ ਫੋਟੋ ਕਰੀਬ 5 ਸਾਲ ਪੁਰਾਣੀ ਹੈ।

Justin Trudeau did not sit on dharna in support of farmers

Rozana Spokesman (ਪੰਜਾਬ, ਮੋਹਾਲੀ ਟੀਮ) – ਕਿਸਾਨੀ ਸੰਘਰਸ਼ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਕ ਫੋਟੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਨੇਡੀਅਨ ਪੀਐਮ ਜਸਟਿਨ ਟਰੂਡੋ ਕਿਸਾਨਾਂ ਦੇ ਸਮਰਥਨ ਵਿਚ ਧਰਨੇ ‘ਤੇ ਬੈਠੇ ਹਨ। ਫੋਟੋ ਵਿਚ ਉਹਨਾਂ ਨਾਲ ਕੁਝ ਸਿੱਖ ਵੀ ਦਿਖਾਈ ਦੇ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਇਹ ਫੋਟੋ ਕਰੀਬ 5 ਸਾਲ ਪੁਰਾਣੀ ਹੈ।

ਵਾਇਰਲ ਪੋਸਟ ਦਾ ਦਾਅਵਾ

ਫੇਸਬੁੱਕ ‘ਤੇ ਨਿਊਜ਼ ਤੇ ਮੀਡੀਆ ਵੈੱਬਸਾਈਟ K9media ਨੇ 3 ਦਸੰਬਰ ਨੂੰ ਇਹ ਫੋਟੋ ਸਾਂਝੀ ਕਰਦਿਆਂ ਲਿਖਿਆ कनाडा - #किसानों के धरनें पर कनाडा का प्रधानमंत्री

ਸਪੋਕਸਮੈਨ ਵੱਲੋਂ ਕੀਤੀ ਗਈ ਪੜਤਾਲ

ਵਾਇਰਲ ਫੋਟੋ ਦੀ ਸੱਚਾਈ ਜਾਣਨ ਲਈ ਰੋਜ਼ਾਨਾ ਸਪੋਕਸਮੈਨ ਨੇ ਗੂਗਲ ਰਿਵਰਸ ਇਮੇਜ ਦੀ ਮਦਦ ਲਈ। ਗੂਗਲ ‘ਤੇ ਇਸ ਤਰ੍ਹਾਂ ਦੀਆਂ ਕਈ ਫੋਟੋਆਂ ਸਾਹਮਣੇ ਆਈਆਂ। ਇਸ ਫੋਟੋ ਨੂੰ ਮੀਡੀਆ ਵੈੱਬਸਾਈਟ ਹਿੰਦੋਸਤਾਨ ਟਾਈਮਜ਼ ਨੇ ਅਪਣੀ ਖ਼ਬਰ ਵਿਚ ਵੀ ਪੋਸਟ ਕੀਤਾ। ਉਸ ਖ਼ਬਰ ਵਿਚ ਮਿਲਿਆ ਕਿ ਇਹ ਫੋਟੋ ਨਵੰਬਰ 2015 ਦੀ ਹੈ, ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਹਿੰਦੂ-ਸਿੱਖ ਭਾਈਚਾਰੇ ਨਾਲ ਦੀਵਾਲੀ ਮਨਾਈ ਸੀ ਤੇ ਇਸ ਦੌਰਾਨ ਉਹਨਾਂ ਨੇ ਓਟਾਵਾ ਦੇ ਮੰਦਿਰ ਤੇ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ ਸੀ।

ਹਿੰਦੋਸਤਾਨ ਟਾਈਮਜ਼ ਨੇ ਫੋਟੋ ਲਈ REUTERS ਨੂੰ ਕ੍ਰੈਡਿਟ ਵੀ ਦਿੱਤਾ ਹੈ। ਇਸ ਫੋਟੋ ਬਾਰੇ ਹੋਰ ਪੁਸ਼ਟੀ ਕਰਨ ਲਈ ਰੋਜ਼ਾਨਾ ਸਪੋਕਸਮੈਨ ਨੇ ਗੂਗਲ ‘ਤੇ Canadian PM Trudeau celebrates Diwali with sikhs and hindus ਸਰਚ ਕੀਤਾ, ਜਿਸ ਦੌਰਾਨ ਉੱਥੇ 2015 ਦੀਆਂ ਕਈ ਖ਼ਬਰਾਂ ਸਾਹਮਣੇ ਆਈਆਂ। ਜਿਸ ਤੋਂ ਇਹ ਸਾਫ ਹੋਇਆ ਕਿ ਫੋਟੋ ਸਬੰਧੀ ਕੀਤਾ ਜਾ ਰਿਹਾ ਦਾਅਵਾ ਬਿਲਕੁਲ ਫਰਜ਼ੀ ਹੈ।

ਨਤੀਜਾ

ਪੜਤਾਲ ਕਰਨ ‘ਤੇ ਪਾਇਆ ਗਿਆ ਕਿ ਜਸਟਿਨ ਟਰੂਡੋ ਕੈਨੇਡਾ ਵਿਚ ਕਿਸਾਨਾਂ ਦੇ ਧਰਨੇ ‘ਚ ਸ਼ਾਮਲ ਨਹੀਂ ਹੋਏ। ਇਹ ਤਸਵੀਰ ਸਾਲ 2015 ਦੀ ਹੈ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕੈਨੇਡੀਅਨ ਹਿੰਦੂ-ਸਿੱਖ ਭਾਈਚਾਰੇ ਨਾਲ ਦੀਵਾਲੀ ਮਨਾਈ ਸੀ। ਉਹਨਾਂ ਨੇ ਓਟਾਵਾ ਦੇ ਮੰਦਿਰ ਤੇ ਗੁਰਦੁਆਰਾ ਸਾਹਿਬ ਦਾ ਦੌਰਾ ਵੀ ਕੀਤਾ ਸੀ।

Claim - ਵਾਇਰਲ ਤਸਵੀਰ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਸਟਿਨ ਟਰੂਡੋ ਕੈਨੇਡਾ ਵਿਚ ਕਿਸਾਨਾਂ ਦੇ ਧਰਨੇ ‘ਚ ਸ਼ਾਮਲ ਹੋਏ।

Claimed By - K9media

Fact Check - ਫਰਜ਼ੀ