Time ਨੇ ਆਪਣੇ Magazine ਕਵਰ 'ਚ ਕੀਤਾ ਕਿਸਾਨਾਂ ਦੀ ਜਿੱਤ ਦਾ ਜ਼ਿਕਰ? ਨਹੀਂ, ਵਾਇਰਲ ਕਵਰ ਐਡੀਟੇਡ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਕਵਰ ਐਡੀਟੇਡ ਹੈ। ਅਸਲ ਕਵਰ ਵਿਚ ਕਿਸਾਨਾਂ ਦੇ ਜਸ਼ਨ ਦੀ ਨਹੀਂ ਬਲਕਿ ਉਦਯੋਗਪਤੀ ਏਲਨ ਮਸਕ ਦੀ ਤਸਵੀਰ ਸੀ। 

Fact Check No Time did not covered farmers win in their cover image

RSFC (Team Mohali)- 19 ਨਵੰਬਰ 2021 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਘੋਸ਼ਣਾ ਕੀਤੀ ਸੀ ਅਤੇ ਪਾਰਲੀਮੈਂਟ ਦੇ ਸਿਆਲਾਂ ਦੇ ਸੈਸ਼ਨ ਵਿਚ ਇਹ ਕਾਨੂੰਨ ਕਾਨੂੰਨੀ ਰੂਪ ਤੋਂ ਰੱਦ ਕੀਤੇ ਗਏ। ਇਹ ਕਿਸਾਨਾਂ ਦੀ ਸਭਤੋਂ ਵੱਡੀ ਜਿੱਤ ਵੱਜੋਂ ਇਤਿਹਾਸ ਦੇ ਪੰਨਿਆਂ ਵਿਚ ਦਰਜ ਹੋਈ ਅਤੇ 9 ਦਿਸੰਬਰ ਨੂੰ ਕਿਸਾਨਾਂ ਨੇ ਫਤਿਹ ਮਾਰਚ ਕੱਢ ਦਿੱਲੀ ਦੀਆਂ ਬਰੂਹਾਂ ਨੂੰ ਅਲਵਿਦਾ ਕਿਹਾ। ਹੁਣ ਇਸ ਜਿੱਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਮਸ਼ਹੂਰ Time Magazine ਦਾ ਕਵਰ ਵਾਇਰਲ ਹੋ ਰਿਹਾ ਹੈ। ਇਸ ਕਵਰ ਵਿਚ ਜਸ਼ਨ ਮਨਾਉਂਦੇ ਕਿਸਾਨਾਂ ਦੀ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ Time ਮੈਗਜ਼ੀਨ ਨੇ ਕਿਸਾਨਾਂ ਦੀ ਜਿੱਤ ਨੂੰ ਆਪਣੀ ਮੈਗਜ਼ੀਨ ਦੇ ਫਰੰਟ ਪੇਜ 'ਚ ਸ਼ਾਮਿਲ ਕੀਤਾ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਕਵਰ ਐਡੀਟੇਡ ਹੈ। ਅਸਲ ਕਵਰ ਵਿਚ ਕਿਸਾਨਾਂ ਦੇ ਜਸ਼ਨ ਦੀ ਨਹੀਂ ਬਲਕਿ ਉਦਯੋਗਪਤੀ ਏਲਨ ਮਸਕ ਦੀ ਤਸਵੀਰ ਸੀ। 

ਵਾਇਰਲ ਪੋਸਟ

ਇਸ ਕਵਰ ਨੂੰ ਸੋਸ਼ਲ ਮੀਡੀਆ 'ਤੇ ਕਈ ਸਾਰੇ ਯੂਜ਼ਰ ਵਾਇਰਲ ਕਰ ਰਹੇ ਹਨ। ਫੇਸਬੁੱਕ ਯੂਜ਼ਰ "Narinder Johal" ਮੈ 14 ਦਿਸੰਬਰ ਨੂੰ ਵਾਇਰਲ ਕਵਰ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਅਮਰੀਕਾ ਛੱਪਦੇ ਟਾਈਮ ਮੈਗਜ਼ੀਨ ਦੇ ਕਵਰ ਤੇ,,,"

ਇਸੇ ਤਰ੍ਹਾਂ ਫੇਸਬੁੱਕ ਯੂਜ਼ਰ "Hardayal Singh Cheema" ਨੇ ਇਸ ਕਵਰ ਨੂੰ ਸ਼ੇਅਰ ਕਰਦਿਆਂ ਲਿਖਿਆ, "ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ:)ਅਤੇ ਸਿਆਟਲ ਨਿਵਾਸੀਆਂ ਵੱਲੋਂ ਜਗਤ ਪ੍ਰਸਿੱਧ ਮੈਗਜ਼ੀਨ TIME ਦੇ ਪੇਜ਼ ਤੇ ਭਾਰਤ ਦੇ ਕਿਰਤੀਆਂ (ਕਿਸਾਨਾਂ )ਦੀ ਜਿੱਤ ਨੂੰ ਐਲਾਨਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਜਿੱਤ ਸੰਘਰਸ਼ ਵਿੱਚ ਹਿੱਸਾ ਪਾਉਣ ਵਾਲੇ ਹਰ ਸਖਸ਼ ਦੀ ਜਿੱਤ ਹੈ ,ਵਧਾਈ ਹੋਵੇ , ਏਕਤਾ ਜ਼ਿੰਦਾਬਾਦ ।"

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ Time ਦੇ ਸੋਸ਼ਲ ਮੀਡੀਆ 'ਤੇ ਵਿਜ਼ਿਟ ਕੀਤਾ। Time ਹਮੇਸ਼ਾ ਤੋਂ ਆਪਣੇ ਮੈਗਜ਼ੀਨ ਕਵਰ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਹੈਂਡਲਸ 'ਤੇ ਅਪਡੇਟ ਕਰਦੀ ਹੈ।

ਸਾਨੂੰ ਉਨ੍ਹਾਂ ਦੇ ਟਵਿੱਟਰ ਹੈਂਡਲ 'ਤੇ ਦਿਸੰਬਰ ਮਹੀਨੇ ਦਾ Time Magazine ਕਵਰ ਪਿੰਨਡ ਕੀਤਾ ਮਿਲਿਆ। ਅਸਲ ਕਵਰ ਵਿਚ ਕਿਸਾਨਾਂ ਦੀ ਨਹੀਂ ਬਲਕਿ ਟੇਸਲਾ ਮੋਟਰਸ ਕੰਪਨੀ ਦੇ CEO ਏਲਨ ਮਸਕ ਦੀ ਤਸਵੀਰ ਲੱਗੀ ਹੋਈ ਸੀ। ਮਤਲਬ ਸਾਫ ਸੀ ਕਿਸਾਨਾਂ ਦੀ ਤਸਵੀਰ ਦਰਸ਼ਾ ਰਿਹਾ ਵਾਇਰਲ ਮੈਗਜ਼ੀਨ ਕਵਰ ਐਡੀਟੇਡ ਹੈ। 

 

 

ਅਸਲ ਕਵਰ ਅਤੇ ਵਾਇਰਲ ਕਵਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ। 

Time Magazine ਦੇ ਨਵੇਂ ਕਵਰ ਨੂੰ ਲੈ ਕੇ ਖਬਰਾਂ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।

ਪੜਤਾਲ ਦੇ ਅੰਤ 'ਚ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ Time Magazine ਨੇ ਕਿਸਾਨਾਂ ਦੀ ਜਿੱਤ ਬਾਰੇ ਕੁਝ ਲਿੱਖਿਆ ਜਾਂ ਪ੍ਰਕਾਸ਼ਿਤ ਕੀਤਾ ਹੈ ਜਾਂ ਨਹੀਂ? ਦੱਸ ਦਈਏ ਸਾਨੂੰ Time ਦੀ 24 ਨਵੰਬਰ 2021 ਦੀ ਇੱਕ ਖਬਰ ਮਿਲਦੀ ਹੈ ਜਿਸਦੇ ਵਿਚ ਉਹ PM ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਕਰਨ ਅਤੇ ਕਿਸਾਨਾਂ ਦੀ  ਜਿੱਤ ਦਾ ਜ਼ਿਕਰ ਕਰਦੇ ਹਨ। ਇਹ ਖਬਰ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਕਵਰ ਐਡੀਟੇਡ ਹੈ। ਅਸਲ ਕਵਰ ਵਿਚ ਕਿਸਾਨਾਂ ਦੇ ਜਸ਼ਨ ਦੀ ਨਹੀਂ ਬਲਕਿ ਉਦਯੋਗਪਤੀ ਏਲਨ ਮਸਕ ਦੀ ਤਸਵੀਰ ਸੀ। 

Claim- Time Magazine Used Farmers Victory Celebration Picture In Their Latest Cover
Claimed By- SM Users
Fact Check- Morphed