ਤੱਥ ਜਾਂਚ: ਸੋਨਾਗਾਛੀ ਦੀ ਨਹੀਂ ਹੈ ਇਹ ਤਸਵੀਰ, ਅਮਿਤ ਸ਼ਾਹ ਨੂੰ ਲੈ ਕੇ ਵਾਇਰਲ ਇਹ ਪੋਸਟ ਫਰਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡੀਟੇਡ ਪਾਇਆ ਹੈ। ਅਮਿਤ ਸ਼ਾਹ ਨੂੰ ਲੈ ਕੇ ਵਾਇਰਲ ਹੋ ਰਿਹਾ ਇਹ ਪੋਸਟ ਫਰਜ਼ੀ ਹੈ।

Viral Post

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ)- ਸੋਸ਼ਲ ਮੀਡੀਆ 'ਤੇ ਬੰਗਾਲ ਚੋਣਾਂ ਨੂੰ ਲੈ ਕੇ ਕਈ ਪੋਸਟ ਵਾਇਰਲ ਹੋ ਰਹੇ ਹਨ ਅਤੇ ਹੁਣ ਇਸੇ ਚੋਣਾਂ ਨੂੰ ਲੈ ਕੇ ਇੱਕ ਤਸਵੀਰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੰਗਾਲ ਚੋਣਾਂ ਨੂੰ ਲੈ ਕੇ ਭਾਜਪਾ ਦੇ ਡੋਰ ਟੂ ਡੋਰ ਕੈਮਪੇਨ ਦੀ ਸ਼ੁਰੂਆਤ ਸੋਨਾਗਾਛੀ (ਰੇਡ ਲਾਈਟ ਏਰੀਆ) ਤੋਂ ਕੀਤੀ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡੀਟੇਡ ਪਾਇਆ ਹੈ। ਅਮਿਤ ਸ਼ਾਹ ਨੂੰ ਲੈ ਕੇ ਵਾਇਰਲ ਹੋ ਰਿਹਾ ਇਹ ਪੋਸਟ ਫਰਜ਼ੀ ਹੈ।

ਵਾਇਰਲ ਪੋਸਟ

ਟਵਿੱਟਰ ਯੂਜ਼ਰ "Sunil Singh Rana" ਨੇ ਵਾਇਰਲ ਤਸਵੀਰ ਅਪਲੋਡ ਕਰਦਿਆਂ ਲਿਖਿਆ, "एशिया का सबसे बड़ा वैश्यावृत्ति का अड्डा। #सोनागाछी थाईलेंडियों ने इंडिया में अपने सफर की शुरुआत सोनागाछी से ही की थी"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ Amit Shah ਦੇ ਅਧਿਕਾਰਿਕ ਟਵਿੱਟਰ ਅਕਾਊਂਟ 'ਤੇ ਅਪਲੋਡ ਕੀਤੀ ਮਿਲੀ। ਅਸਲ ਤਸਵੀਰ ਵਿਚ ਕਿਤੇ ਵੀ ਸੋਨਾਗਾਛੀ ਲਿਖਿਆ ਪੋਸਟਰ ਨਹੀਂ ਸੀ। ਮਲਤਬ ਸਾਫ਼ ਸੀ ਕਿ ਵਾਇਰਲ ਤਸਵੀਰ ਐਡੀਟੇਡ ਹੈ। ਇਸ ਟਵੀਟ ਅਨੁਸਾਰ ਇਹ ਤਸਵੀਰ ਭਬਾਨੀਪੁਰ ਵਿਚ ਭਾਜਪਾ ਦੇ ਡੋਰ ਟੂ ਡੋਰ ਕੈਮਪੇਨ ਦੌਰਾਨ ਦੀ ਹੈ।

9 ਅਪ੍ਰੈਲ 2021 ਨੂੰ ਅਸਲ ਤਸਵੀਰ ਅਤੇ ਇਸਦੇ ਨਾਲ ਦੀਆਂ ਹੋਰ ਤਸਵੀਰਾਂ ਨੂੰ ਅਪਲੋਡ ਕਰਦਿਆਂ ਕੈਪਸ਼ਨ ਲਿਖਿਆ ਗਿਆ, "Few more from Bhabanipur’s door to door campaign. #BJP200PlusInBengal"

ਟਵੀਟ ਇੱਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

ਸਾਨੂੰ ਭਬਾਨੀਪੁਰ ਵਿਚ ਭਾਜਪਾ ਦੇ ਡੋਰ ਟੂ ਡੋਰ ਕੈਮਪੇਨ ਦਾ ਵੀਡੀਓ ਅਮਿਤ ਸ਼ਾਹ ਦੇ ਅਧਿਕਾਰਿਕ Youtube ਚੈੱਨਲ 'ਤੇ ਵੀ ਅਪਲੋਡ ਮਿਲਿਆ। ਵੀਡੀਓ ਨੂੰ ਅਪਲੋਡ ਕਰਦਿਆਂ ਸਿਰਲੇਖ ਲਿਖਿਆ ਗਿਆ, "HM Shri Amit Shah’s door to door campaign in Bhabanipur,West Bengal (09 April 2021)."

ਇਹ ਵੀਡੀਓ ਇੱਥੇ ਕਲਿੱਕ ਕਰ ਕੇ ਵੇਖਿਆ ਜਾ ਸਕਦਾ ਹੈ।

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡੀਟੇਡ ਪਾਇਆ ਹੈ। ਅਮਿਤ ਸ਼ਾਹ ਨੂੰ ਲੈ ਕੇ ਵਾਇਰਲ ਹੋ ਰਿਹਾ ਇਹ ਪੋਸਟ ਫਰਜੀ ਹੈ।

Claim: ਅਮਿਤ ਸ਼ਾਹ ਨੇ ਬੰਗਾਲ ਚੋਣਾਂ ਨੂੰ ਲੈ ਕੇ ਭਾਜਪਾ ਦੇ ਡੋਰ ਟੂ ਡੋਰ ਕੈਮਪੇਨ ਦੀ ਸ਼ੁਰੂਆਤ ਸੋਨਾਗਾਛੀ (ਰੇਡ ਲਾਈਟ ਏਰੀਆ) ਤੋਂ ਕੀਤੀ ਹੈ।
Claimed By: ਟਵਿੱਟਰ ਯੂਜ਼ਰ "Sunil Singh Rana"
Fact Check:  ਫਰਜ਼ੀ