Fact Check: ਵਿਸ਼ੇਸ਼ ਧਰਮ ਨੇ ਮੰਦਿਰ 'ਚ ਨਹੀਂ ਕੀਤੀ ਤੋੜਫੋੜ, ਸੋਸ਼ਲ ਮੀਡੀਆ ਨੇ ਦਿੱਤਾ ਫਿਰਕੂ ਰੰਗ

ਸਪੋਕਸਮੈਨ ਸਮਾਚਾਰ ਸੇਵਾ

ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਮੰਦਿਰ ਵਿਚ ਤੋੜਫੋੜ ਦਾ ਕਾਰਨ ਨਿਜੀ ਵਿਅਕਤੀ ਦਾ ਗੁੱਸਾ ਸੀ ਅਤੇ ਇਸ ਦੇ ਵਿਚ ਕੋਈ ਫਿਰਕਾਪ੍ਰਸਤ ਐਂਗਲ ਨਹੀਂ ਹੈ। 

Viral Post

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਮੰਦਿਰ ਵਿਚ ਕਈ ਮੂਰਤੀਆਂ ਨੂੰ ਟੁੱਟਿਆ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਦਵਾਰਕਾ ਸਥਿਤ ਇੱਕ ਮੰਦਿਰ ਵਿਚ ਵਿਸ਼ੇਸ਼ ਧਰਮ ਦੇ ਲੋਕਾਂ ਵੱਲੋਂ ਮੂਰਤੀਆਂ ਦੀ ਤੋੜਫੋੜ ਕੀਤੀ ਗਈ ਹੈ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਮੰਦਿਰ ਵਿਚ ਤੋੜਫੋੜ ਦਾ ਕਾਰਨ ਨਿਜੀ ਵਿਅਕਤੀ ਦਾ ਗੁੱਸਾ ਸੀ ਅਤੇ ਇਸ ਦੇ ਵਿਚ ਕੋਈ ਫਿਰਕਾਪ੍ਰਸਤ ਐਂਗਲ ਨਹੀਂ ਹੈ। 

ਵਾਇਰਲ ਪੋਸਟ

ਭਾਜਪਾ ਦਿੱਲੀ ਦੇ ਮੀਡੀਆ ਹੈਡ Naveen Kumar ਨੇ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "दिल्ली में द्वारका के पास #ककरोला गाँव मे जिहादियों द्वारा नवरात्रो से ठीक एक दिन पहले हनुमान मंदिर में देवी देवताओं की मुर्तिया तोड़ दी गयी। गंगा जमुनी तहजीब वाले अब कहाँ है जो भाई-चारा की बात करते हैं, या हिन्दू उनके लिए सिर्फ़ चारा है? @DelhiPolice आरोपियो को जल्द गिरफ्तार करे।"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਨੂੰ ਲੱਭਣਾ ਸ਼ੁਰੂ ਕੀਤਾ।

ਸਰਚ ਦੌਰਾਨ ਸਾਨੂੰ ਨਾਮਵਰ ਨਿਊਜ਼ ਚੈਨਲ ਸੁਦਰਸ਼ਨ ਨਿਊਜ਼ ਚੈਨਲ 'ਤੇ ਵਾਇਰਲ ਵੀਡੀਓ ਅਪਲੋਡ ਕੀਤਾ ਮਿਲਿਆ ਜਿਸ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਦੇ ਜਵਾਬ ਵਿਚ ਟਵੀਟ ਕਰਦਿਆਂ ਡੀਸੀਪੀ ਦਵਾਰਕਾ ਨੇ ਜਵਾਬ ਦਿੰਦਿਆਂ ਲਿਖਿਆ, "Miscreant Mahesh@ Bhut (45yr), a resident of same locality, has been arrested in our prompt action. Says he was aggrieved on God due to inadequate rainfall. There is no communal angle in this unfortunate incident.
@DelhiPolice"

ਪੰਜਾਬ ਅਨੁਵਾਦ, "ਮਿਸਤਰੀ ਮਹੇਸ਼ (45 ਸਾਲ), ਜੋ ਕਿ ਉਸੇ (ਦਵਾਰਕਾ) ਇਲਾਕੇ ਦਾ ਵਸਨੀਕ ਹੈ, ਨੂੰ ਤੁਰੰਤ ਕਾਰਵਾਈ ਕਰਦਿਆਂ ਗ੍ਰਿਫਤਾਰ ਕੀਤਾ ਗਿਆ ਹੈ। ਉਸਨੇ ਕਿਹਾ ਕਿ ਉਹ ਘੱਟ ਬਾਰਸ਼ ਕਾਰਨ ਰੱਬ ਤੋਂ ਦੁਖੀ ਸੀ। ਇਸ ਮੰਦਭਾਗੀ ਘਟਨਾ ਵਿਚ ਕੋਈ ਫਿਰਕਾਪ੍ਰਸਤ ਰੰਗ ਨਹੀਂ ਹੈ।"

ਇਸ ਤੋਂ ਸਾਫ ਹੋਇਆ ਕਿ ਮਾਮਲੇ ਵਿਚ ਕੋਈ ਫਿਰਕੂ ਰੰਗ ਨਹੀਂ ਹੈ। ਇਸ ਮਾਮਲੇ ਨੂੰ ਲੈ ਕੇ Aajtak ਨੇ 14 ਅਪ੍ਰੈਲ ਨੂੰ ਆਪਣੀ ਖ਼ਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "दिल्ली: 3 जगह मूर्तियां तोड़ने वाला आरोपी गिरफ्तार, बोला- गर्मी बढ़ने और बारिश नहीं होने से था अपसेट"

ਖਬਰ ਇੱਥੇ ਕਲਿੱਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਮੰਦਿਰ ਵਿਚ ਤੋੜਫੋੜ ਦਾ ਕਾਰਣ ਨਿਜੀ ਵਿਅਕਤੀ ਦਾ ਗੁੱਸਾ ਸੀ ਅਤੇ ਇਸਦੇ ਵਿਚ ਕੋਈ ਫਿਰਕਾਪ੍ਰਸਤ ਐਂਗਲ ਨਹੀਂ ਹੈ।

Claim: ਦਿੱਲੀ ਦੇ ਦਵਾਰਕਾ ਸਥਿਤ ਇੱਕ ਮੰਦਿਰ ਵਿਚ ਵਿਸ਼ੇਸ਼ ਧਰਮ ਦੇ ਲੋਕਾਂ ਵੱਲੋਂ ਮੂਰਤੀਆਂ ਦੀ ਤੋੜਫੋੜ ਕੀਤੀ ਗਈ ਹੈ। 
Claimed By: ਭਾਜਪਾ ਦਿੱਲੀ ਦੇ ਮੀਡੀਆ ਹੈਡ Naveen Kumar
Fact Check: ਫਰਜ਼ੀ