Fact Check: ਅਮਿਤ ਸ਼ਾਹ ਨੇ ਨੂਪੁਰ ਸ਼ਰਮਾ ਲਈ ਨਹੀਂ ਮੰਗੀ Z+ ਸੁਰੱਖਿਆ, ਵਾਇਰਲ ਲੈਟਰ ਫਰਜ਼ੀ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਲੈਟਰ ਫਰਜ਼ੀ ਹੈ। ਅਮਿਤ ਵੱਲੋਂ ਅਜਿਹਾ ਕੋਈ ਲੈਟਰ ਨਹੀਂ ਲਿਖਿਆ ਗਿਆ ਹੈ।

Fact Check Fake Letter Going Viral In The Name Of Amit Shah Asking Z Plus Security For Nupur Sharma

RSFC (Team Mohali)- ਕੁਝ ਦਿਨਾਂ ਪਹਿਲਾਂ ਉੱਤਰ ਪ੍ਰਦੇਸ਼ ਅਤੇ ਝਾਰਖੰਡ ਦੇ ਵੱਖ-ਵੱਖ ਹਿੱਸਿਆਂ 'ਚ ਹਿੰਦੂ-ਮੁਸਲਿਮ ਹਿੰਸਾ ਵੇਖਣ ਨੂੰ ਮਿਲੀ। ਇਸ ਹਿੰਸਾ ਦਾ ਕਾਰਣ ਬਣਿਆ ਸੀ ਭਾਜਪਾ ਬੁਲਾਰੇ ਨੂਪੁਰ ਸ਼ਰਮਾ ਦਾ ਮੁਹੱਮਦ ਪੈਗੰਬਰ ਨੂੰ ਲੈ ਕੇ ਦਿੱਤਾ ਗਿਆ ਵਿਵਾਦਿਤ ਬਿਆਨ। ਇਸ ਬਿਆਨ ਤੋਂ ਬਾਅਦ ਦੁਨੀਆ ਭਰ ਤੋਂ ਨੂਪੁਰ ਸ਼ਰਮਾ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਨੁਕਸਾਨ ਕਰਨ ਦੀਆਂ ਗੱਲਾਂ ਕੀਤੀ ਗਈਆਂ। ਹੁਣ ਇਸ ਸਭ ਦੇ ਵਿਚਕਾਰ ਇੱਕ ਲੈਟਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਂਅ ਤੋਂ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਅਮਿਤ ਸ਼ਾਹ ਨੂੰ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੋਂ ਨੂਪੁਰ ਸ਼ਰਮਾ ਲਈ Z+ ਸੁਰੱਖਿਆ ਮੰਗ ਰਹੇ ਹਨ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਲੈਟਰ ਫਰਜ਼ੀ ਹੈ। ਅਮਿਤ ਵੱਲੋਂ ਅਜਿਹਾ ਕੋਈ ਲੈਟਰ ਨਹੀਂ ਲਿਖਿਆ ਗਿਆ ਹੈ।

ਵਾਇਰਲ ਪੋਸਟ 

ਟਵਿੱਟਰ ਯੂਜ਼ਰ "Noorullah Mallick" ਨੇ ਇਸ ਲੈਟਰ ਨੂੰ ਸ਼ੇਅਰ ਕਰਦਿਆਂ ਲਿਖਿਆ, "भारत के गृह मंत्री अमीत शाह का पत्र वायरल है जिस में नूपूर शर्मा को Z (security)सुरक्षा देने का आदेश है, पत्र में भारत को RSS के आडियोलोजी को आगे बढ़ाने,हिन्दू राष्ट्र बनाने में नूपूर शर्मा की भूमिका को सराहा गया है, भारत का धर्म निरपेक्ष संविधान अब अपनी अंतिम सांसे ले रहा है |"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਪਹਿਲਾਂ ਇਸ ਲੈਟਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਵਾਇਰਲ ਲੈਟਰ ਫਰਜ਼ੀ ਹੈ

ਸਾਨੂੰ PIB Fact Check ਦਾ ਆਪਣੀ ਸਰਚ ਦੌਰਾਨ ਟਵੀਟ ਮਿਲਿਆ ਜਿਸਦੇ ਵਿਚ ਉਨ੍ਹਾਂ ਵੱਲੋਂ ਵਾਇਰਲ ਲੈਟਰ ਨੂੰ ਫਰਜ਼ੀ ਦੱਸਿਆ ਗਿਆ। ਇਸ ਟਵੀਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਅਸੀਂ ਆਪਣੀ ਸਰਚ ਦੌਰਾਨ ਪਾਇਆ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਿਤ ਸ਼ਾਹ ਦੇ ਨਾਂਅ ਤੋਂ ਅਜਿਹੇ ਫਰਜ਼ੀ ਲੈਟਰ ਵਾਇਰਲ ਕੀਤੇ ਗਏ ਹੋਣ। ਸਾਨੂੰ PIB ਦਾ 7 ਜੂਨ 2021 ਦਾ ਕੀਤਾ ਗਿਆ ਇੱਕ ਟਵੀਟ ਮਿਲਿਆ ਜਿਸਦੇ ਵਿਚ ਅਜਿਹੇ ਹੀ ਇੱਕ ਫਰਜ਼ੀ ਲੈਟਰ ਬਾਰੇ ਜਾਣਕਾਰੀ ਦਿੱਤੀ ਗਈ ਸੀ।

ਅਸੀਂ ਜਦੋਂ ਇਨ੍ਹਾਂ ਦੋਵੇਂ ਟਵੀਟ ਵਿਚ ਸ਼ਾਮਲ ਲੈਟਰ ਨੂੰ ਦੇਖਿਆ ਤਾਂ ਸਾਨੂੰ ਕਾਫੀ ਸਮਾਨਤਾਵਾਂ ਨਜ਼ਰ ਆਈਆਂ। ਇਨ੍ਹਾਂ ਦੋਵੇਂ ਲੈਟਰ 'ਤੇ ਸਮਾਨ ਪਰਛਾਵਾਂ ਦਿੱਖ ਰਿਹਾ ਹੈ ਅਤੇ ਦੋਵੇਂ ਲੈਟਰ ਤੇ ਸਮਾਨ HMP ਨੰਬਰ ਲਿਖਿਆ ਹੋਇਆ ਹੈ। ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਲੈਟਰ ਫਰਜ਼ੀ ਹੈ। ਇਨ੍ਹਾਂ ਦੋਵੇਂ ਲੈਟਰ ਦੇ ਕੋਲਾਜ ਹੇਠਾਂ ਵੇਖੇ ਜਾ ਸਕਦੇ ਹਨ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਲੈਟਰ ਫਰਜ਼ੀ ਹੈ। ਅਮਿਤ ਵੱਲੋਂ ਅਜਿਹਾ ਕੋਈ ਲੈਟਰ ਨਹੀਂ ਲਿਖਿਆ ਗਿਆ ਹੈ।

Claim- Amit Shah wrote letter to Pushkar Dhami to provide Nupur Sharma Z+ Security
Claimed By- Twitter User Noorullah Mallick
Fact Check- Fake