Fact Check: ਕੀ ਆਪ ਆਗੂ ਸੰਜੈ ਸਿੰਘ ਨੇ ਕੁੱਟਿਆ ਆਪਣੀ ਪਾਰਟੀ ਦਾ ਲੀਡਰ? ਨਹੀਂ, ਵਾਇਰਲ ਦਾਅਵਾ ਫਰਜ਼ੀ 

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਵੀਡੀਓ ਵਿਚ ਆਪ ਆਗੂ ਸੰਜੈ ਸਿੰਘ ਨਹੀਂ ਹੈ ਅਤੇ ਨਾ ਹੀ ਇਸਦਾ ਆਮ ਆਦਮੀ ਪਾਰਟੀ ਨਾਲ ਸਬੰਧ ਹੈ।

Fact Check Old video of BJP Leaders clash viral as AAP Sanjay singh thrashed AAP leader

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਮੀਟਿੰਗ ਦੌਰਾਨ ਹੋਏ ਝਗੜੇ ਦੇ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਸੰਜੈ ਸਿੰਘ ਨੇ ਇੱਕ ਮੀਟਿੰਗ ਦੌਰਾਨ ਆਪਣੀ ਪਾਰਟੀ ਦੇ ਹੀ ਕਿਸੇ ਆਗੂ ਨੂੰ ਕੁੱਟਿਆ। ਇਸ ਵੀਡੀਓ ਨੂੰ ਹਾਲੀਆ ਦੱਸਦਿਆਂ ਵਾਇਰਲ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਵੀਡੀਓ ਵਿਚ ਆਪ ਆਗੂ ਸੰਜੈ ਸਿੰਘ ਨਹੀਂ ਹੈ ਅਤੇ ਨਾ ਹੀ ਇਸਦਾ ਆਮ ਆਦਮੀ ਪਾਰਟੀ ਨਾਲ ਸਬੰਧ ਹੈ। ਵੀਡੀਓ ਭਾਜਪਾ ਆਗੂਆਂ ਵਿਚਕਾਰ ਹੋਈ ਕੁੱਟਮਾਰ ਦਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Ajit Desai" ਨੇ 15 ਨਵੰਬਰ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "दिल्ली में आम आदमी पार्टी की मिटिंग चल रही थी जिसमें सांसद संजयसिंह ने अपनी ही पार्टी के नेता को जूते से पीटा.... सामने वाले ने संजयसिंह को जूते से पीटा.... ये दिल्ली नहीं सम्हाल पा रहे हैं और अब गुजरात में सरकार बनाने के ख्वाब देख रहे हैं....!!!!???????????????????????? इस पोस्ट सहित वीडियो पूरे गुजरात मे भेजो"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਸਾਨੂੰ ਇਸ ਵੀਡੀਓ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਸਵੀਰ ਅਤੇ "जिला योजना समिति जनपद संत कबीर नगर" ਲਿਖਿਆ ਨਜ਼ਰ ਆਇਆ।

ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦਿਆਂ ਅਸੀਂ "जिला योजना समिति जनपद संत कबीर नगर नेता लड़े" ਕੀਵਰਡ ਨਾਲ ਆਪਣੀ ਸਰਚ ਸ਼ੁਰੂ ਕੀਤੀ।

ਵਾਇਰਲ ਵੀਡੀਓ ਭਾਜਪਾ ਆਗੂਆਂ ਵਿਚਕਾਰ ਹੋਈ ਕੁੱਟਮਾਰ ਦਾ ਹੈ

ਸਾਨੂੰ ਇਸ ਮਾਮਲੇ ਨੂੰ ਲੈ ਕੇ Amar Ujala ਦੀ ਇੱਕ ਰਿਪੋਰਟ ਮਿਲੀ। ਇਸ ਰਿਪੋਰਟ ਦਾ ਸਿਰਲੇਖ ਸੀ, "संत कबीर नगर मारपीट प्रकरण: भाजपा सांसद व विधायक दोनों लखनऊ तलब"

ਖਬਰ ਅਨੁਸਾਰ, "ਖਲੀਲਾਬਾਦ (ਸੰਤ ਕਬੀਰ ਨਗਰ) ਸੰਸਦ ਮੈਂਬਰ ਸ਼ਰਦ ਤ੍ਰਿਪਾਠੀ ਅਤੇ ਮੇਹਦਵਾਲ ਦੇ ਵਿਧਾਇਕ ਰਾਕੇਸ਼ ਸਿੰਘ ਬਘੇਲ ਬੁੱਧਵਾਰ ਸ਼ਾਮ ਨੂੰ ਕੁਲੈਕਟਰੇਟ ਆਡੀਟੋਰੀਅਮ 'ਚ ਜ਼ਿਲਾ ਯੋਜਨਾ ਕਮੇਟੀ ਦੀ ਬੈਠਕ ਦੌਰਾਨ ਇੰਚਾਰਜ ਮੰਤਰੀ ਆਸ਼ੂਤੋਸ਼ ਟੰਡਨ ਦੇ ਸਾਹਮਣੇ ਆਪਸ 'ਚ ਭਿੜ ਗਏ। ਵਿਕਾਸ ਕਾਰਜਾਂ ਦੇ ਸ਼ਿਲਾਲੇਖ 'ਤੇ ਨਾਂ ਲਿਖਣ ਦੇ ਮਾਮਲੇ ਨੂੰ ਲੈ ਕੇ ਦੋਵੇਂ ਇੰਨੇ ਗੁੱਸੇ 'ਚ ਆ ਗਏ ਕਿ ਉਹ ਇਕ-ਦੂਜੇ 'ਤੇ ਟੁੱਟ ਪਏ। ਇਸ ਦੌਰਾਨ ਸੰਸਦ ਮੈਂਬਰ ਨੇ ਵਿਧਾਇਕ ਦੀ ਖਿੱਚ-ਧੂਹ ਕੀਤੀ ਅਤੇ ਜੁੱਤੀ ਨਾਲ ਵਾਰ ਕੀਤਾ, ਜਦਕਿ ਵਿਧਾਇਕ ਨੇ ਸੰਸਦ ਮੈਂਬਰ ਨੂੰ ਕਈ ਥੱਪੜ ਵੀ ਮਾਰੇ।"

ਇਸ ਮਾਮਲੇ ਦਾ ਵੱਖਰੇ ਐਂਗਲ ਦਾ ਵੀਡੀਓ ਸਾਨੂੰ BBC News ਦੀ ਖਬਰ ਵਿਚ ਅਪਲੋਡ ਮਿਲਿਆ। ਇਸ ਖਬਰ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਨਤੀਜਾ - ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਵੀਡੀਓ ਵਿਚ ਆਪ ਆਗੂ ਸੰਜੈ ਸਿੰਘ ਨਹੀਂ ਹੈ ਅਤੇ ਨਾ ਹੀ ਇਸਦਾ ਆਮ ਆਦਮੀ ਪਾਰਟੀ ਨਾਲ ਸਬੰਧ ਹੈ। ਵੀਡੀਓ ਭਾਜਪਾ ਆਗੂਆਂ ਵਿਚਕਾਰ ਹੋਈ ਕੁੱਟਮਾਰ ਦਾ ਹੈ।

Claim- AAP Leader Sanjay Singh Beats His Party Leader
Claimed By- FB User Ajit Desai
Fact Check- Fake