Fact Check: ਕਿਸਾਨੀ ਸੰਘਰਸ਼ ਨਾਲ ਜੋੜ ਕੇ ਪੁਰਾਣੀਆਂ ਫੋਟੋਆਂ ਨੂੰ ਕੀਤਾ ਜਾ ਰਿਹਾ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਦੀ ਪੜਤਾਲ ਵਿਚ ਪਾਇਆ ਗਿਆ ਕਿ ਇਹਨਾਂ ਤਸਵੀਰਾਂ ਦਾ ਮੌਜੂਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।

Past Images shared as massive crowd at farmers’ protest

ਰੋਜ਼ਾਨਾ ਸਪੋਕਸਮੈਨ ( ਪੰਜਾਬ, ਮੋਹਾਲੀ ਟੀਮ): ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇਸ ਦੇ ਚਲਦਿਆਂ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਇਸ ਦਾਅਵੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਕਿ ਭਾਰਤ ਵਿਚ 250 ਮਿਲੀਅਨ ਲੋਕ ਹੜਤਾਲ ‘ਤੇ ਹਨ ਤੇ ਇਸ ਦਾ ਟੀਵੀ ‘ਤੇ ਪ੍ਰਸਾਰਣ ਨਹੀਂ ਕੀਤਾ ਜਾਵੇਗਾ।

ਰੋਜ਼ਾਨਾ ਸਪੋਕਸਮੈਨ ਦੀ ਪੜਤਾਲ ਵਿਚ ਪਾਇਆ ਗਿਆ ਕਿ ਇਹਨਾਂ ਤਸਵੀਰਾਂ ਦਾ ਮੌਜੂਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਤਸਵੀਰਾਂ 2018 ਵਿਚ ਹੋਈ ਟਰੇਡ ਯੂਨੀਅਨਾਂ ਦੀ ਹੜਤਾਲ ਤੇ 9 ਜਨਵਰੀ 2020 ਵਿਚ ਸਰਾਕਾਰ ਦੀਆਂ ਨੀਤੀਆਂ ਖਿਲਾਫ਼ ਕੀਤੇ ਗਏ ਭਾਰਤ ਬੰਦ ਨਾਲ ਸਬੰਧਤ ਹਨ।

ਵਾਇਰਲ ਪੋਸਟ ਦਾ ਦਾਅਵਾ

ਟਵਿਟਰ ਯੂਜ਼ਰ zach carter ☭ @zachjcarter ਨੇ 3 ਦਸੰਬਰ 2020 ਨੂੰ ਚਾਰ ਤਸਵੀਰਾਂ ਟਵਿਟਰ ‘ਤੇ ਸਾਂਝੀਆਂ ਕੀਤੀਆਂ, ਜਿਸ ਨਾਲ ਕੈਪਸ਼ਨ ਲਿਖਿਆ ਗਿਆ, 250 *million* people on strike in India. The revolution will not be televised।

ਸਪੋਕਸਮੈਨ ਵੱਲੋਂ ਕੀਤੀ ਗਈ ਪੜਤਾਲ

ਪਹਿਲੀ ਤਸਵੀਰ

ਇਹਨਾਂ ਵਾਇਰਲ ਤਸਵੀਰਾਂ ਦੀ ਸੱਚਾਈ ਜਾਣਨ ਲਈ ਸਭ ਤੋਂ ਪਹਿਲਾਂ Bing image search ਟੂਲ ਦੀ ਮਦਦ ਲ਼ਈ। ਸਭ ਤੋਂ ਪਹਿਲੀ ਤਸਵੀਰ ਸਰਚ ਕੀਤੀ ਤਾਂ ਕੁਝ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ, ਜਿਸ ਵਿਚ ਦੇਖਿਆ ਗਿਆ ਕਿ 13 ਜਨਵਰੀ 2020 ਦੀ ਇਕ ਮੀਡੀਆ ਰਿਪੋਰਟ ਵਿਚ ਪ੍ਰਕਾਸ਼ਿਤ ਇਕ ਖ਼ਬਰ ਅਨੁਸਾਰ ਇਸ ਫੋਟੋ ਵਿਚ ਅਹਿਮਦਾਬਾਦ ਵਿਖੇ ਵੱਖ ਵੱਖ ਟਰੇਡ ਯੂਨੀਅਨਾਂ ਵੱਲੋਂ ਸੱਦੀ ਗਈ ਹੜਤਾਲ ਦੌਰਾਨ ਟਰੇਡ ਯੂਨੀਅਨਾਂ ਦੇ ਮੈਂਬਰ ਨਾਅਰੇਬਾਜ਼ੀ ਕਰ ਰਹੇ ਹਨ। ਇਸ ਫੋਟੋ ਲਈ ਅਜੀਤ ਸੋਲੰਕੀ ਨੂੰ ਕ੍ਰੈਡਿਟ ਵੀ ਦਿੱਤਾ ਗਿਆ।

https://portside.org/2020-01-13/what-may-be-largest-strike-world-history-millions-india-protest-pm-modis-policies

ਹੋਰ ਪੁਸ਼ਟੀ ਲਈ ਜਦੋਂ Millions in India Protest PM Modi’s Policies ਸਰਚ ਕੀਤਾ ਗਿਆ ਤਾਂ ਜਨਵਰੀ 2020 ਵਿਚ ਹੋਈ ਟਰੇਡ ਯੂਨੀਅਨਾਂ ਦੀ ਹੜਤਾਲ ਦੀਆਂ ਕਈ ਫੋਟੋਆਂ ਸਾਹਮਣੇ ਆਈਆਂ। ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਇਹ ਫੋਟੋ ਜਨਵਰੀ 2020 ਦੀ ਹੈ।

ਦੂਜੀ ਤਸਵੀਰ

ਇਸੇ ਤਰ੍ਹਾਂ ਦੂਜੀ ਫੋਟੋ ਲ਼ਈ ਰਿਵਰਸ ਇਮੇਜ ਸਰਚ ਕੀਤਾ ਗਿਆ ਤਾਂ ਕਈ ਮੀਡੀਆ ਰਿਪੋਰਟਾਂ ਤੋਂ ਪਤਾ ਚੱਲਿਆ ਕਿ ਇਹ ਫੋਟੋ ਮਾਰਚ 2018 ਵਿਚ ਮਹਾਰਾਸ਼ਟਰ ਵਿਖੇ ਹੋਏ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਸਬੰਧਤ ਹੈ। ਇਸ ਫੋਟੋ ਨੂੰ ਸੀਪੀਆਈ ਦੇ ਜਨਰਲ ਸਕੱਤਰ ਸੀਤਾਰਾਮ ਯੇਚੂਰੀ ਨੇ ਵੀ ਮਾਰਚ 2018 ਵਿਚ ਟਵਿਟਰ ‘ਤੇ ਸ਼ੇਅਰ ਕੀਤਾ ਹੈ।

https://twitter.com/SitaramYechury/status/972856731280789504?ref_src=twsrc%5Etfw%7Ctwcamp%5Etweetembed%7Ctwterm%5E972856731280789504%7Ctwgr%5E%7Ctwcon%5Es1_&ref_url=http%3A%2F%2Fwww.altnews.in%2Fimages-of-protests-held-in-the-past-shared-as-massive-crowd-at-farmers-protest%2F

ਦੋ ਹੋਰ ਤਸਵੀਰਾਂ ਨੂੰ ਸਰਚ ਕਰਨ ‘ਤੇ anews ਵੈੱਬਸਾਈਟ ਦੀ ਇਕ ਰਿਪੋਰਟ ਸਾਹਮਣੇ ਆਈ, ਜਿਸ ਵਿਚ ਦੇਖਿਆ ਗਿਆ ਕਿ ਇਹ ਤਸਵੀਰਾਂ 9 ਜਨਵਰੀ 2020 ਵਿਚ ਸਰਾਕਾਰ ਦੀਆਂ ਨੀਤੀਆਂ ਖਿਲਾਫ਼ ਕੀਤੇ ਗਏ ਭਾਰਤ ਬੰਦ ਦੀ ਹੈ।

https://www.anews.com.tr/world/2020/01/09/nearly-250-million-workers-strike-in-india-to-protest-modis-economic-policies#

ਨਤੀਜਾ

ਸਪੋਕਸਮੈਨ ਵੱਲੋਂ ਕੀਤੀ ਗਈ ਪੜਤਾਲ ਵਿਚ ਪਾਇਆ ਗਿਆ ਕਿ ਵਾਇਰਲ ਫੋਟੋਆਂ ਪੁਰਾਣੇ ਪ੍ਰਦਰਸ਼ਨਾਂ ਨਾਲ ਸਬੰਧਤ ਹਨ, ਇਹਨਾਂ ਦਾ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।

Claim - ਵਾਇਰਲ ਤਸਵੀਰ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਵਿਚ 250 ਮਿਲੀਅਨ ਲੋਕ ਹੜਤਾਲ ‘ਤੇ ਹਨ ਤੇ ਇਸ ਦਾ ਟੀਵੀ ‘ਤੇ ਪ੍ਰਸਾਰਣ ਨਹੀਂ ਕੀਤਾ ਜਾਵੇਗਾ। 

Claimed By - zach carter

Fact Check - ਫਰਜ਼ੀ