Fact Check- ਮੁਸਲਿਮ ਵਿਅਕਤੀ ਵੱਲੋਂ ਕੀਤੀ ਗਈ ਬੱਚੇ ਦੀ ਕੁੱਟਮਾਰ ਦਾ ਇਹ ਵੀਡੀਓ ਬੰਗਲਾਦੇਸ਼ ਦਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਭਾਰਤ ਦਾ ਨਹੀਂ ਹੈ। ਇਹ ਵੀਡੀਓ ਬੰਗਲਾਦੇਸ਼ ਦਾ ਹੈ।

Viral Video of child beaten by Muslim man is from Bangladesh

ਰੋਜ਼ਾਨਾ ਸਪੋਕਸਮੈਨ (ਟੀਮ ਮੋਹਾਲੀ): ਬੀਤੇ ਦਿਨੀਂ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਸ਼ਹਿਰ ਵਿਚ ਮੰਦਰ ’ਚ ਪਾਣੀ ਪੀਣ ਗਏ ਮੁਸਲਿਮ ਲੜਕੇ ਦੀ ਕੁੱਟਮਾਰ ਦੀਆਂ ਖ਼ਬਰਾਂ ਤੋਂ ਬਾਅਦ ਹਰ ਕੋਈ ਇਸ ਘਟਨਾ ਦੀ ਨਿੰਦਾ ਕਰ ਰਿਹਾ ਹੈ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਇਕ ਹੋਰ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ। ਵੀਡੀਓ ਵਿਚ ਇਕ ਮੁਸਲਿਮ ਵਿਅਕਤੀ ਇਕ ਛੋਟੇ ਬੱਚੇ ਨੂੰ ਬੇਰਹਿਮੀ ਨਾਲ ਕੁੱਟ ਰਿਹਾ ਹੈ।

ਵੀਡੀਓ ਜ਼ਰੀਏ ਸਵਾਲ ਚੁੱਕੇ ਜਾ ਰਹੇ ਹਨ ਕਿ ਮੰਦਰ ਵਿਚ ਹੋਈ ਕੁੱਟਮਾਰ ਦੀ ਘਟਨਾ ’ਤੇ ਬੋਲਣ ਵਾਲੇ ਇਸ ਮਾਮਲੇ ਉੱਤੇ ਚੁੱਪ ਕਿਉਂ ਹਨ। ਕਈ ਯੂਜ਼ਰ ਵੀਡੀਓ ਨੂੰ ਭਾਰਤ ਦਾ ਸਮਝ ਕੇ ਵਾਇਰਲ ਕਰ ਰਹੇ ਹਨ ਅਤੇ ਕਈ ਪਾਕਿਸਤਾਨ ਦਾ ਸਮਝ ਕੇ।

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਭਾਰਤ ਦਾ ਨਹੀਂ ਹੈ। ਇਹ ਵੀਡੀਓ ਬੰਗਲਾਦੇਸ਼ ਦਾ ਹੈ। ਵੀਡੀਓ ਵਿਚ ਇਕ ਮਦਰੱਸਾ ਅਧਿਆਪਕ ਨੇ ਬੱਚੇ ਨੂੰ ਕੁੱਟਿਆ ਸੀ।

ਕੀ ਹੈ ਵਾਇਰਲ ਵੀਡੀਓ?

ਟਵਿਟਰ ਯੂਜ਼ਰ Stylish Sanjeev Nirmohi @StylishNirmohi ਨੇ 15 ਮਾਰਚ ਨੂੰ ਵੀਡੀਓ ਸ਼ੇਅਰ ਕਰਦਿਆਂ ਲਿਖਿਆ ‘मंदिर में पानी जो लेकर ज्ञान देने वालो, कुछ इस मदरसे वाली धुलाई पर भी बोलो ,शांतिदूतों या अल्लाह रहम कर ऐसे ऐसे जालिम लोगों से जाहिल कौम..’

(ਪੰਜਾਬੀ ਅਨੁਵਾਦ- ਮੰਦਰ ਵਿਚ ਪਾਣੀ ਨੂੰ ਲੈ ਕੇ ਗਿਆਨ ਦੇਣ ਵਾਲੇ ਕੁਝ ਇਸ ਮਦਰੱਸੇ ਵਾਲੀ ਕੁੱਟਮਾਰ ’ਤੇ ਵੀ ਬੋਲੋ, ਸ਼ਾਂਤੀਦੂਤੋ ਅੱਲ੍ਹਾ ਰਹਿਮ ਕਰ ਅਜਿਹੇ ਜ਼ਾਲਮ ਲੋਕਾਂ ’ਤੇ, ਜ਼ਾਲਮ ਕੌਮ..) ਇਹ ਵੀਡੀਓ ਟਵਿਟਰ ਤੋਂ ਇਲਾਵਾ ਫੇਸਬੁੱਕ ’ਤੇ ਵੀ ਵਾਇਰਲ ਹੋ ਰਹੀ ਹੈ।

ਫੇਸਬੁੱਕ ਪੇਜ The Voice Of Liberty ਨੇ ਵਾਇਰਲ ਵੀਡੀਓ ਨੂੰ ਪਾਕਿਸਤਾਨ ਦਾ ਦੱਸ ਕੇ ਸ਼ੇਅਰ ਕਰਦੇ ਹੋਏ ਲਿਖਿਆ, "Maulvi Beating Child.#WATCH | A disturbing video has emerged showing a child being beaten by a Madrassa Teacher inside a mosque in Pakistan."

ਵਾਇਰਲ ਵੀਡੀਓ ਦਾ ਆਰਕਾਇਵਡ ਲਿੰਕ- https://archive.md/VSzva

ਰੋਜ਼ਾਨਾ ਸਪੋਕਸਮੈਨ ਦੀ ਪੜਤਾਲ

ਪੜਤਾਲ ਦੌਰਾਨ ਸਭ ਤੋਂ ਪਹਿਲਾਂ ਅਸੀਂ ਵਾਇਰਲ ਵੀਡੀਓ ਸਬੰਧੀ ਖ਼ਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਇਸ ਦੌਰਾਨ ਸਾਨੂੰ ਵਾਇਰਲ ਵੀਡੀਓ ਸਬੰਧੀ ਕੋਈ ਖ਼ਬਰ ਨਹੀਂ ਮਿਲੀ। ਪੜਤਾਲ ਜਾਰੀ ਰੱਖਦੇ ਹੋਏ ਕੀਵਰਡ ਸਰਚ ਜ਼ਰੀਏ ਸਾਨੂੰ ਕੁਝ ਮੀਡੀਆ ਰਿਪੋਰਟਾਂ ਮਿਲੀਆਂ, ਜਿਨ੍ਹਾਂ ਵਿਚ ਵਾਇਰਲ ਵੀਡੀਓ ਨਾਲ ਸਬੰਧਤ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਹੋਈਆਂ ਸਨ। ਇਸ ਦੌਰਾਨ ਸਾਨੂੰ dhakatribune.com ਦੀ ਇਕ ਰਿਪੋਰਟ ਮਿਲੀ।

ਰਿਪੋਰਟ ਅਨੁਸਾਰ 9 ਮਾਰਚ 2021 ਨੂੰ ਇਕ ਮਦਰੱਸਾ ਅਧਿਆਪਕ ਨੇ ਅੱਠ ਸਾਲਾ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਦਰੱਸਾ ਅਧਿਆਪਕ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ ਕਾਰਵਾਈ ਕੀਤੀ ਗਈ। ਇਹ ਘਟਨਾ ਬੰਗਲਾਦੇਸ਼ ਦੇ ਚਟਗਾਓਂ ਵਿਖੇ ਵਾਪਰੀ ਹੈ। ਇਸ ਮੀਡੀਆ ਰਿਪੋਰਟ ਨੂੰ ਤੁਸੀਂ ਹੇਠ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਦੇਖ ਸਕਦੇ ਹੋ।

https://www.dhakatribune.com/bangladesh/nation/2021/03/10/madrasa-teacher-arrested-after-video-of-beating-student-goes-viral

ਇਸ ਘਟਨਾ ਨੂੰ ਲੈ ਕੇ thedailystar.net ਅਤੇ unb.com.bd ਦੀ ਖਬਰ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

https://www.thedailystar.net/law-our-rights/law-news/news/what-legal-action-taken-against-madrasa-teacher-beating-student-ctg-hc-asks-2058789

http://unb.com.bd/category/bangladesh/madrasa-teacher-arrested-after-video-of-beating-student-goes-viral/65906

ਨਤੀਜਾ: ਰੋਜ਼ਾਨਾ ਸਪੋਕਸਮੈਨ ਦੀ ਪੜਤਾਲ ਤੋਂ ਸਾਫ ਹੁੰਦਾ ਹੈ ਕਿ ਵਾਇਰਲ ਵੀਡੀਓ ਬੰਗਲਾਦੇਸ਼ ਦਾ ਹੈ। ਵੀਡੀਓ ਵਿਚ ਇਕ ਮਦਰੱਸਾ ਅਧਿਆਪਕ ਨੇ ਬੱਚੇ ਨੂੰ ਕੁੱਟਿਆ ਸੀ।

Claim: ਵਾਇਰਲ ਵੀਡੀਓ ਜ਼ਰੀਏ ਸਵਾਲ ਚੁੱਕੇ ਜਾ ਰਹੇ ਹਨ ਕਿ ਮੰਦਰ ਵਿਚ ਹੋਈ ਕੁੱਟਮਾਰ ਦੀ ਘਟਨਾ ’ਤੇ ਬੋਲਣ ਵਾਲੇ ਇਸ ਮਾਮਲੇ ’ਤੇ ਚੁੱਪ ਕਿਉਂ ਹਨ।

Claim By: ਟਵਿਟਰ ਯੂਜ਼ਰ Stylish Sanjeev Nirmohi

Fact Check: ਗੁੰਮਰਾਹਕੁਨ