Fact Check: ਤਾਲਿਬਾਨ ਖਿਲਾਫ ਲੜ ਰਹੀ ਅਫ਼ਗ਼ਾਨੀ ਸੈਨਾ ਦਾ ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2015 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Fact Check old video from afghanistan soldier fight shared as recent

RSFC (Team Mohali)- ਅਫ਼ਗ਼ਾਨਿਸਤਾਨ 'ਚ ਤਾਲਿਬਾਨ ਦੇ ਮੁੜ ਕਬਜ਼ੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਰੇਗਿਸਤਾਨ ਰੂਪੀ ਇਲਾਕੇ ਵਿਚ ਸੈਨਾ ਦੇ ਜਵਾਨਾਂ ਨੂੰ ਲੜਦੇ (ਹਵਾਈ ਫਾਇਰ) ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਾਲੀਆ ਅਫ਼ਗ਼ਾਨਿਸਤਾਨ ਦੇ ਹਲਾਤ ਹਨ ਜਿਥੇ ਅਫ਼ਗ਼ਾਨੀ ਸੈਨਾ ਤਾਲਿਬਾਨ ਨਾਲ ਲੜਦੀ ਵੇਖੀ ਜਾ ਸਕਦੀ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2015 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

Youtube ਅਕਾਊਂਟ D'Incredible world•com ਨੇ 16 ਅਗਸਤ 2021 ਨੂੰ ਵਾਇਰਲ ਵੀਡੀਓ ਅਪਲੋਡ ਕਰਦਿਆਂ ਸਿਰਲੇਖ ਦਿੱਤਾ, "Afghanistan latest news | Taliban in Afghanistan | Afghanistan live news | Afghanistan videos"

ਇਸੇ ਤਰ੍ਹਾਂ ਵੀਡੀਓ ਨੂੰ The Incredible World ਨੇ ਫੇਸਬੁੱਕ 'ਤੇ ਸ਼ੇਅਰ ਕਰਦਿਆਂ ਲਿਖਿਆ, "Afghanistan live video footage | Live footage from the fire location"

ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਇਹ ਵੀਡੀਓ 2015 ਦਾ ਹੈ

ਸਾਨੂੰ ਇਹ ਵੀਡੀਓ Star and Stripes ਦੇ Youtube ਅਕਾਊਂਟ ਤੋਂ 20 ਅਕਤੂਬਰ 2015 ਨੂੰ ਅਪਲੋਡ ਕੀਤਾ ਮਿਲਿਆ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਿਰਲੇਖ ਦਿੱਤਾ ਗਿਆ, "Afghan soldiers battle to free Kunduz from Taliban"

ਇਥੇ ਮੌਜੂਦ ਜਾਣਕਾਰੀ ਅਨੁਸਾਰ ਵੀਡੀਓ ਅਫ਼ਗ਼ਾਨੀ ਸੈਨਾ ਦਾ ਕੁੰਡਜ਼ ਸ਼ਹਿਰ ਵਿਚ ਤਾਲਿਬਾਨ ਦੇ ਅੱਤਵਾਦੀਆਂ ਨਾਲ ਲੜਾਈ ਦਾ ਹੈ। ਵੀਡੀਓ ਤੋਂ ਸਾਫ ਹੋਇਆ ਕਿ ਇਹ ਹਾਲੀਆ ਨਹੀਂ ਹੈ। ਇਹ ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਇਸ ਵੀਡੀਓ ਨੂੰ ਲੈ ਕੇ ਵੀਡੀਓ ਬਣਾ ਰਹੇ ਪੱਤਰਕਾਰ ਦੇ ਜਜ਼ਬੇ ਨੂੰ ਲੈ ਕੇ 2015 ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2015 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim- Recent live footage from fire location in afghanistan
Claimed By- Youtube Account and FB Page The Incredible World
Fact Check- Misleading