Fact Check: ਤਾਲਿਬਾਨ ਦੇ ਕਬਜ਼ੇ ਮਗਰੋਂ ਅਫ਼ਗ਼ਾਨੀ ਰਾਸ਼ਟਰਪਤੀ ਦੇ ਦੇਸ਼ ਛੱਡਣ ਦਾ ਵੀਡੀਓ? ਜਾਣੋ ਸੱਚ

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਹੋ ਰਿਹਾ ਵੀਡੀਓ ਤਾਲਿਬਾਨ ਦੇ ਅਫ਼ਗ਼ਾਨਿਸਤਾਨ 'ਤੇ ਕਬਜ਼ੇ ਕਰਨ ਤੋਂ ਪਹਿਲਾਂ ਦਾ ਹੈ ਜਦੋਂ ਅਸ਼ਰਫ ਘਾਨੀ ਅੰਤਰਰਾਸ਼ਟਰੀ ਸਮਿਟ 'ਚ ਹਿੱਸਾ ਲੈਣ ਲਈ ਉਜ਼ਬੇਕਿਸਤਾਨ ਗਏ ਸਨ।

Fact Check Old Video of Afghan President Ashraf Ghani shared with misleading claim

RSFC (Team Mohali)- ਸੋਸ਼ਲ ਮੀਡੀਆ 'ਤੇ ਅਫ਼ਗ਼ਾਨ ਦੇ ਰਾਸ਼ਟਰਪਤੀ ਅਸ਼ਰਫ ਘਾਨੀ ਦੇ ਇੱਕ ਹਵਾਈ ਜਹਾਜ਼ 'ਚ ਜਾਂਦੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤਾਲਿਬਾਨ ਦੇ ਅਫ਼ਗ਼ਾਨਿਸਤਾਨ 'ਤੇ ਕਬਜ਼ੇ ਤੋਂ ਬਾਅਦ ਦੇਸ਼ ਛੱਡ ਕੇ ਭੱਜ ਰਹੇ ਅਸ਼ਰਫ ਘਾਨੀ ਦਾ ਇਹ ਵੀਡੀਓ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਤਾਲਿਬਾਨ ਦੇ ਅਫ਼ਗ਼ਾਨਿਸਤਾਨ 'ਤੇ ਕਬਜ਼ੇ ਕਰਨ ਤੋਂ ਪਹਿਲਾਂ ਦਾ ਹੈ ਜਦੋਂ ਅਸ਼ਰਫ ਘਾਨੀ ਅੰਤਰਰਾਸ਼ਟਰੀ ਸਮਿਟ 'ਚ ਹਿੱਸਾ ਲੈਣ ਲਈ ਉਜ਼ਬੇਕਿਸਤਾਨ ਗਏ ਸਨ।

ਵਾਇਰਲ ਪੋਸਟ

ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਕਈ ਹਜ਼ਾਰਾਂ ਯੂਜ਼ਰ ਨੇ ਸ਼ੇਅਰ ਕੀਤਾ ਹੈ। ਇਨ੍ਹਾਂ ਵਿਚੋਂ ਹੀ ਇੱਕ ਯੂਜ਼ਰ ਹੈ ਪੱਤਰਕਾਰ Afroz Alam ਜਿਸਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "Ashraf Ghani fleeing Afghanistan as Taliban takes control over the country. Ghani proved how much he loves his country and the people of Afghanistan."

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵੀਡੀਓ ਦੇ ਲਿੰਕ ਨੂੰ Invid ਟੂਲ 'ਚ ਪਾਇਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਨਾਲ ਸਰਚ ਕੀਤਾ। 

ਸਾਨੂੰ ਇਹ ਵੀਡੀਓ Tolo News ਦੁਆਰਾ 15 ਜੁਲਾਈ 2021 ਨੂੰ ਸ਼ੇਅਰ ਕੀਤਾ ਮਿਲਿਆ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, "President Ashraf Ghani left Kabul this morning for a two-day visit to Uzbekistan, the Presidential Palace said. #Afghanistan"

ਖਬਰ ਅਨੁਸਾਰ, ਰਾਸ਼ਟਰਪਤੀ ਅਸ਼ਰਫ ਘਾਨੀ ਦੇ 2 ਦਿਨਾਂ ਲਈ ਉਜ਼ਬੇਕਿਸਤਾਨ ਜਾਂਦੇ ਸਮੇਂ ਦਾ ਵੀਡੀਓ ਹੈ। ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਕਿਓਂਕਿ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਘਾਨੀ 15 ਅਗਸਤ 2021 ਨੂੰ ਦੇਸ਼ ਛੱਡ ਕੇ ਭੱਜੇ ਸਨ, ਇਸ ਵੀਡੀਓ ਤੋਂ ਸਾਫ ਹੋਇਆ ਕਿ ਇਹ ਹਾਲੀਆ ਨਹੀਂ ਹੈ।

ਅਸ਼ਰਫ ਘਾਨੀ ਦੇ ਦੇਸ਼ ਛੱਡ ਕੇ ਭੱਜਣ ਨੂੰ ਲੈ ਕੇ The Guardian ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਤਾਲਿਬਾਨ ਦੇ ਅਫ਼ਗ਼ਾਨਿਸਤਾਨ 'ਤੇ ਕਬਜ਼ੇ ਕਰਨ ਤੋਂ ਪਹਿਲਾਂ ਦਾ ਹੈ ਜਦੋਂ ਅਸ਼ਰਫ ਘਾਨੀ ਅੰਤਰਰਾਸ਼ਟਰੀ ਸਮਿਟ 'ਚ ਹਿੱਸਾ ਲੈਣ ਲਈ ਉਜ਼ਬੇਕਿਸਤਾਨ ਗਏ ਸਨ।

Claim- Video of Ashraf Ghani fleeing after Taliban covers Afghanistan
Claimed By- SM User
Fact Check- Misleading