Fact Check- ਬਰਾਕ ੳਬਾਮਾ ਨੇ ਨਹੀਂ ਕੀਤੀ PM ਮੋਦੀ ਦੀ ਨਿੰਦਾ, ਫਰਜੀ ਟਵੀਟ ਕੀਤਾ ਜਾ ਰਿਹਾ ਹੈ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਜਾਂਚ ਵਿਚ ਪਾਇਆ ਕਿ ਬਰਾਕ ਓਮਾਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਕੋਈ ਟਵੀਟ ਨਹੀਂ ਕੀਤਾ ਹੈ।

Morphed Tweet Of Barack Obama Shared With False Claim

ਰੋਜ਼ਾਨਾ ਸਪੋਕਸਮੈਨ ( ਪੰਜਾਬਮੋਹਾਲੀ ਟੀਮ): ਬੀਤੇ ਦਿਨੀਂ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਂਅ ‘ਤੇ ਇਕ ਫਰਜ਼ੀ ਟਵੀਟ ਸੋਸ਼ਲ ਮੀਡੀਆ ‘ਤੇ ਕਾਫ਼ੀ ਸ਼ੇਅਰ ਕੀਤਾ ਗਿਆ, ਜਿਸ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਸੀ ਕਿ ਬਰਾਕ ਓਬਾਮਾ ਨੇ ਕਿਸਾਨਾਂ ਦਾ ਸਮਰਥਨ ਕਰਦਿਆਂ ਟਵੀਟ ਜ਼ਰੀਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੰਦਾ ਕੀਤੀ।

ਵਾਇਰਲ ਪੋਸਟ ਦਾ ਦਾਅਵਾ

ਟਵਿਟਰ ਯੂਜ਼ਰ Gill Fzr @gill_fzr ਨੇ 7 ਦਸੰਬਰ 2020 ਨੂੰ ਇਕ ਟਵੀਟ ਕਰਦਿਆਂ ਬਰਾਕ ਓਬਾਮਾ ਦੇ ਨਾਂਅ ‘ਤੇ ਫਰਜ਼ੀ ਟਵੀਟ ਦਾ ਸਕਰੀਨਸ਼ਾਟ ਸਾਂਝਾ ਕੀਤਾ। ਇਸ ਦੇ ਨਾਲ ਕੈਪਸ਼ਨ ਲਿਖਿਆ, #THANK U OBAMA SIR FOR SUPPRT FARMERS...SALLUTE. .#KISAAN MAJDOOR EKTA JINDABAAD

ਬਰਾਕ ਓਬਾਮਾ ਦੇ ਨਾਂਅ ‘ਤੇ ਫਰਜ਼ੀ ਟਵੀਟ ਵਿਚ ਲਿਖਿਆ ਗਿਆ ਹੈ, "Today I am shamefull for a hand shake with this man #Narendra Modi" ਇਸ ਫਰਜ਼ੀ ਟਵੀਟ ਦਾ ਸਕਰੀਨਸ਼ਾਟ ਕਾਫ਼ੀ ਯੂਜ਼ਰਸ ਵੱਲੋਂ ਸ਼ੇਅਰ ਕੀਤਾ ਗਿਆ।

ਸਪੋਕਸਮੈਨ ਵੱਲੋਂ ਕੀਤੀ ਗਈ ਪੜਤਾਲ

ਇਸ ਟਵੀਟ ਦੀ ਪੜਤਾਲ ਕਰਦਿਆਂ ਰੋਜ਼ਾਨਾ ਸਪੋਕਸਮੈਨ ਨੇ ਪਾਇਆ ਕਿ ਵਾਇਰਲ ਟਵੀਟ ਵਿਚ ਵਰਤੀ ਗਈ ਅੰਗਰੇਜ਼ੀ ਵਿਚ ਕੁਝ ਵਿਆਕਰਣ ਦੀਆਂ ਗਲਤੀਆਂ ਹਨ। ਟਵੀਟ ਦੀ ਪੁਸ਼ਟੀ ਲਈ ਅਸੀਂ ਸਭ ਤੋਂ ਪਹਿਲਾਂ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਾ ਅਧਿਕਾਰਕ ਟਵਿਟਰ ਅਕਾਊਂਟ ਸਰਚ ਕੀਤਾ। ਇਸ ਵਿਚ ਦੇਖਿਆ ਗਿਆ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਅਜਿਹਾ ਕੋਈ ਟਵੀਟ ਨਹੀਂ ਕੀਤਾ।

https://twitter.com/BarackObama

ਇਸ ਤੋਂ ਇਲਾਵਾ ਵਾਇਰਲ ਟਵੀਟ ਦਾ ਫਾਰਮੇਟ ਅਸਲੀ ਟਵੀਟ ਨਾਲੋਂ ਕਾਫ਼ੀ ਵੱਖਰਾ ਹੈ ਤੇ ਟਵੀਟ ਵਿਚ ਦਿੱਤੇ ਗਏ ਸ਼ੇਅਰ ਦੇ ਬਟਨ ਵਿਚ ਵੀ ਅੰਤਰ ਹੈ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਵਾਇਰਲ ਟਵੀਟ ਨੂੰ ਐਡਿਟ ਕਰਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਫਰਜ਼ੀ ਟਵੀਟ ਨਾਲ ਵਾਇਰਲ ਹੋ ਰਹੀ ਫੋਟੋ ਦੀ ਪੁਸ਼ਟੀ ਲਈ ਸਰਚ ਕੀਤਾ ਤਾਂ ਦੇਖਿਆ ਕਿ ਇਹ ਫੋਟੋ 2014 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬਰਾਕ ਓਬਾਮਾ ਦੀ ਮੁਲਾਕਾਤ ਦੌਰਾਨ ਦੀ ਹੈ।

https://economictimes.indiatimes.com/nation-world/defining-images-pm-narendra-modi-barack-obama-meet-in-us/pm-modi-obama-shake-hands-after-briefing/slideshow/43973503.cms

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਸੋਸ਼ਲ ਮੀਡੀਆ ‘ਤੇ  ਐਡਿਟ ਕੀਤੇ ਹੋਏ ਟਵੀਟ ਨੂੰ ਬਰਾਕ ਓਬਾਮਾ ਵੱਲੋਂ ਪੀਐਮ ਮੋਦੀ ਵਿਰੁੱਧ ਕੀਤਾ ਗਿਆ ਟਵੀਟ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।

Claim – ਵਾਇਰਲ ਟਵੀਟ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਸਾਨਾਂ ਦਾ ਸਮਰਥਨ ਕਰਦਿਆਂ ਟਵੀਟ ਜ਼ਰੀਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੰਦਾ ਕੀਤੀ।

Claimed By  Gill Fzr

Fact Check - ਫਰਜ਼ੀ