ਤੱਥ ਜਾਂਚ - ਤਸਵੀਰ ਵਿਚ ਜੈਲਲਿਤਾ ਦੇ ਨਾਲ ਨਿਰਮਲਾ ਸੀਤਾਰਮਣ ਨਹੀਂ, ਬਲਕਿ ਲੇਖਿਕਾ ਸ਼ਿਵਾਸੰਕਰੀ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਤਸਵੀਰ ਵਿਚ ਜੈਲਲਿਤਾ ਦੇ ਨਾਲ ਨਿਰਮਲਾ ਸੀਤਾਰਮਣ ਨਹੀਂ ਬਲਕਿ ਲੇਖਿਕਾ ਸ਼ਿਵਾਸ਼ੰਕਰੀ ਹੈ। 

Fact Check: This old picture does not have Nirmala Sitharaman with Jayalalithaa

ਰੋਜ਼ਾਨਾ ਸਪੋਕਸਮੈਨ(ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਦੋ ਮਹਿਲਾਵਾਂ ਨੂੰ ਬੈਠੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੇ ਨਾਲ ਮੌਜੂਦਾ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਬਹੁਤ ਪੁਰਾਣੀ ਤਸਵੀਰ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਤਸਵੀਰ ਵਿਚ ਜੈਲਲਿਤਾ ਦੇ ਨਾਲ ਨਿਰਮਲਾ ਸੀਤਾਰਮਣ ਨਹੀਂ ਬਲਕਿ ਲੇਖਿਕਾ ਸ਼ਿਵਾਸ਼ੰਕਰੀ ਹੈ। 

ਵਾਇਰਲ ਪੋਸਟ 

ਫੇਸਬੁੱਕ ਯੂਜ਼ਰ Siddarajugowda Rasi ਨੇ 16 ਫਰਵਰੀ ਨੂੰ ਵਾਇਰਲ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''ನಿರ್ಮಲ ಸೀತಾರಾಮನ್'ಜಯಲಲಿತಾ A rare photo of Jayalalita and our present Finance Minister Nirmala Sitharaman''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਪੜਤਾਲ 

ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਤਸਵੀਰ ਨੂੰ ਧਿਆਨ ਨਾਲ ਦੇਖਿਆ। ਤਸਵੀਰ ਉੱਪਰ ‘Kliked by stills Ravi' ਲਿਖਿਆ ਹੋਇਆ ਸੀ। ਗੂਗਲ 'ਤੇ Stills Ravi ਨਾਮ ਸਰਚ ਕਰਨ 'ਤੇ ਸਾਨੂੰ Ravi Varma V (stills Ravi) ਨਾਮ ਦਾ ਫੇਸਬੁੱਕ ਪੇਜ਼ ਮਿਲਿਆ। ਜਦੋਂ ਅਸੀਂ ਰਵੀ ਵਰਮਾ ਦਾ ਫੇਸਬੁੱਕ ਅਕਾਊਂਟ ਖੰਗਾਲਣਾ ਸ਼ੁਰੂ ਕੀਤਾ ਤਾਂ ਸਾਨੂੰ ਰਵੀ ਵਰਮਾ ਦੇ ਅਕਾਊਂਟ 'ਤੇ ਇਸ ਵਾਇਰਲ ਤਸਵੀਰ ਨੂੰ ਲੈ ਕੇ ਇਕ ਪੋਸਟ ਸ਼ੇਅਰ ਕੀਤੀ ਮਿਲੀ। ਰਵੀ ਵਰਮਾ ਨੇ ਆਪਣੀ ਇਸ ਪੋਸਟ ਵਿਚ ਦੱਸਿਆ ਹੋਇਆ ਸੀ ਕਿ ਤਸਵੀਰ ਵਿਚ ਦਿਖ ਰਹੀ ਮਹਿਲਾ ਨਿਰਮਲਾ ਸੀਤਾਰਮਣ ਨਹੀਂ ਬਲਕਿ ਲੇਖਿਕਾ ਸ਼ਿਵਾਸ਼ੰਕਰੀ ਹੈ। ਰਵੀ ਵਰਮਾ ਨੇ ਇਹ ਪੋਸਟ 30 ਮਈ 2020 ਨੂੰ ਸ਼ੇਅਰ ਕੀਤੀ ਸੀ। 

ਰਵੀ ਵਰਮਾ ਦੀ ਪੋਸਟ ਅਨੁਸਾਰ ਜਦੋਂ ਅਸੀਂ ਗੂਗਲ 'ਤੇ ਸ਼ਿਵਾਸ਼ੰਕਰੀ ਬਾਰੇ ਸਰਚ ਕੀਤਾ ਤਾਂ ਪਤਾ ਚੱਲਿਆ ਕਿ ਸ਼ਿਵਾਸ਼ੰਕਰੀ ਤਾਮਿਲ ਦੀ ਇਕ ਮਸ਼ਹੂਰ ਲੇਖਿਕਾ ਹੈ।

ਇਸ ਦੇ ਨਾਲ ਹੀ ਸਾਨੂੰ ਆਪਣੀ ਸਰਚ ਦੌਰਾਨ www.dtnext.in ਦੀ ਇਕ ਰਿਪੋਰਟ ਮਿਲੀ ਜੋ 6 ਦਸੰਬਰ 2018 ਨੂੰ ਅਪਲੋਡ ਕੀਤੀ ਗਈ ਸੀ। ਇਸ ਰਿਪੋਰਟ ਵਿਚ ਜੈਲਲਿਤਾ ਦੀਆਂ ਲੇਖਿਕਾਂ ਸ਼ਿਵਾਸ਼ੰਕਰੀ ਨਾਲ ਤਸਵੀਰਾਂ ਦਾ ਇਕ ਕੋਲਾਜ ਸ਼ੇਅਰ ਕੀਤਾ ਗਿਆ ਸੀ। ਕੋਲਾਜ ਨੂੰ ਕੈਪਸ਼ਨ ਦਿੱਤਾ ਗਿਆ ਸੀ, ''Different moods of Jayalalithaa with her friend Sivasankari'' ਰਿਪੋਰਟ ਦੇ ਮੁਤਾਬਿਕ ਸ਼ਿਵਾਸ਼ੰਕਰੀ ਜੈਲਲਿਤਾ ਦੀ ਇਕ ਚੰਗੀ ਦੋਸਤ ਹੈ। 

ਇਸ ਦੇ ਨਾਲ ਹੀ ਸ਼ਿਵਾਸੰਕਰੀ ਅਤੇ ਨਿਰਮਲਾ ਸੀਤਾਰਮਣ ਦੀਆਂ ਤਸਵੀਰਾਂ ਦਾ ਕੋਲਾਜ ਹੇਠਾਂ ਦੇਖਿਆ ਜਾ ਸਕਦਾ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਤਸਵੀਰ ਵਿਚ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੇ ਨਾਲ ਨਿਰਮਲਾ ਸੀਤਾਰਮਣ ਨਹੀਂ ਬਲਕਿ ਤਾਮਿਲ ਦੀ ਇਕ ਚੰਗੀ ਲੇਖਿਕਾ ਸ਼ਿਵਾਸੰਕਰੀ ਦੀ ਤਸਵੀਰ ਹੈ।

Claim:ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੇ ਨਾਲ ਮੌਜੂਦਾ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਬਹੁਤ ਪੁਰਾਣੀ ਤਸਵੀਰ ਹੈ।
Claimed By: ਫੇਸਬੁੱਕ ਯੂਜ਼ਰ Siddarajugowda Rasi
Fact Check: ਫਰਜ਼ੀ