Fact Check: ਸੁਖਪਾਲ ਖਹਿਰਾ ਨੂੰ ਲੈ ਕੇ ਸੁਨੀਲ ਜਾਖੜ ਦੇ ਨਾਂਅ ਤੋਂ ਫਰਜ਼ੀ ਨਿਊਜ਼ ਕਟਿੰਗ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਕਟਿੰਗ ਫਰਜੀ ਪਾਈ। ਸਾਡੇ ਨਾਲ ਗੱਲ ਕਰਦੇ ਹੋਏ ਸੁਨੀਲ ਜਾਖੜ ਨੇ ਇਸ ਕਟਿੰਗ ਨੂੰ ਫਰਜੀ ਦੱਸਿਆ ਹੈ।

Fact Check: Fake news cutting goes viral

ਰੋਜ਼ਾਨਾ ਸਪੋਕਸਮੈਨ: 4 ਜੂਨ 2021 ਨੂੰ ਆਪ ਆਗੂ ਸੁਖਪਾਲ ਖਹਿਰਾ ਨੇ ਮੁੜ ਕਾਂਗਰਸ ਦਾ ਹੱਥ ਫੜ੍ਹਿਆ ਸੀ ਜਿਸਨੂੰ ਕਾਂਗਰਸ ਵੱਲੋਂ ਇੱਕ ਮਾਸਟਰਸਟ੍ਰੋਕ ਵੱਜੋਂ ਪੇਸ਼ ਕੀਤਾ ਗਿਆ। ਹੁਣ ਇਸੇ ਮਾਮਲੇ ਨੂੰ ਲੈ ਕੇ ਇੱਕ ਨਿਊਜ਼ਪੇਪਰ ਕਟਿੰਗ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਪੇਸ਼ ਕੀਤਾ ਗਿਆ ਹੈ।

ਬਿਆਨ ਅਨੁਸਾਰ ਸੁਖਪਾਲ ਖਹਿਰਾ ਨੇ ਕਾਂਗਰਸ ਆਗੂਆਂ ਸਾਹਮਣੇ ਕੈਪਟਨ ਅਮਰਿੰਦਰ ਦੇ ਪੈਰਾਂ 'ਚ ਡਿੱਗ ਕੇ ਮੁਆਫੀ ਮੰਗੀ ਅਤੇ ਕਾਂਗਰਸ ਵਿਚ ਸ਼ਾਮਲ ਹੋਏ। ਖ਼ਬਰ ਵਿਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੁਖਪਾਲ ਖਹਿਰਾ ਨੇ ਬਾਅਦ ਵਿਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਵੀ ਫੋਨ ਕਰਕੇ ਮੁਆਫੀ ਮੰਗੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਕਟਿੰਗ ਫਰਜ਼ੀ ਪਾਈ। ਸਾਡੇ ਨਾਲ ਗੱਲ ਕਰਦੇ ਹੋਏ ਸੁਨੀਲ ਜਾਖੜ ਨੇ ਇਸ ਕਟਿੰਗ ਨੂੰ ਫਰਜੀ ਦੱਸਿਆ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ Swaranjit Singh Doda ਨੇ ਵਾਇਰਲ ਕਟਿੰਗ ਨੂੰ ਸ਼ੇਅਰ ਕਰਦਿਆਂ ਲਿਖਿਆ, "ਲਉ ਜੀ ਅਣਖੀ, ਗੈਰਤਮੰਦ, ਜਾਗਦੀ ਜ਼ਮੀਰ ਵਾਲੇ ਸੁਖਪਾਲ ਸਿੰਘ ਖਹਿਰੇ ਦੀ ਜ਼ੋਰ ਸ਼ੋਰ ਨਾਲ ਕੁੱਤੇ ਖਾਣੀ ਸ਼ੁਰੂ ????????????"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਨਿਊਜ਼ ਕਟਿੰਗ ਨੂੰ ਧਿਆਨ ਨਾਲ ਪੜ੍ਹਿਆ। ਇਸ ਕਟਿੰਗ ਵਿਚ ਸਾਨੂੰ ਕਈ ਵਿਆਕਰਣ ਦੀਆਂ ਗਲਤੀਆਂ ਵੇਖਣ ਨੂੰ ਮਿਲੀਆਂ ਜਿਹੜੀ ਆਮ ਤੌਰ 'ਤੇ ਕਿਸੇ ਅਖਬਾਰ ਦੀ ਭਾਸ਼ਾ ਵਿਚ ਵੇਖਣ ਨੂੰ ਨਹੀਂ ਮਿਲਦੀਆਂ ਹਨ। 

ਅੱਗੇ ਵੱਧਦੇ ਹੋਏ ਅਸੀਂ ਇਸ ਬਿਆਨ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਬਿਆਨ ਨੂੰ ਲੈ ਕੇ ਕੋਈ ਵੀ ਅਧਿਕਾਰਿਕ ਖਬਰ ਨਹੀਂ ਮਿਲੀ।

ਅੰਤ ਵਿਚ ਅਸੀਂ ਸਿੱਧਾ ਸੁਨੀਲ ਜਾਖੜ ਨਾਲ ਸੰਪਰਕ ਕੀਤਾ। ਸੁਨੀਲ ਨੇ ਇਸ ਕਟਿੰਗ ਨੂੰ ਦੇਖਦੇ ਹੀ ਕਿਹਾ, "ਇਸ ਕਟਿੰਗ ਵਿਚ ਕੀਤੇ ਵੀ ਅਖਬਾਰ ਦਾ ਨਾਂਅ ਨਹੀਂ ਲਿਖਿਆ ਹੋਇਆ ਅਤੇ ਮੇਰੇ ਧਿਆਨ ਵਿਚ ਆਇਆ ਹੈ ਕਿ ਇਹ ਕਟਿੰਗ ਪਿਛਲੇ ਕਈ ਦਿਨਾਂ ਤੋਂ ਵਾਇਰਲ ਹੋ ਰਹੀ ਹੈ। ਇਹ ਸ਼ਾਇਦ ਆਮ ਆਦਮੀ ਪਾਰਟੀ IT ਸੈੱਲ ਵੱਲੋਂ ਬਣਾਈ ਗਈ ਕਟਿੰਗ ਹੈ ਜਿਹੜੀ ਕਾਂਗਰਸ ਨੂੰ ਬਦਨਾਮ ਕਰਨਾ ਚਾਹੁੰਦੀ ਹੈ।"

ਸੁਖਪਾਲ ਖਹਿਰਾ ਨੇ 4 ਜੂਨ ਨੂੰ 2 ਹੋਰ ਆਪ ਆਗੂਆਂ ਨਾਲ ਕਾਂਗਰਸ ਦਾ ਹੱਥ ਫੜ੍ਹਿਆ ਸੀ। ਇਸ ਮਾਮਲੇ ਨੂੰ ਲੈ ਕੇ Tribune ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਕਟਿੰਗ ਫਰਜੀ ਪਾਈ। ਸਾਡੇ ਨਾਲ ਗੱਲ ਕਰਦੇ ਹੋਏ ਸੁਨੀਲ ਜਾਖੜ ਨੇ ਇਸ ਕਟਿੰਗ ਨੂੰ ਫਰਜੀ ਦੱਸਿਆ ਹੈ।

Claimed By-FB User Swaranjit Singh Doda

Claim- Statement of Sunil Jhakar on Sukhpal Khaira

Fact Check- Fake