ਬੰਗਾਲ ਚੋਣਾਂ ਨਾਲ ਜੋੜ ਕੇ ਅਮਿਤ ਸ਼ਾਹ ਤੇ ਮਮਤਾ ਬੈਨਰਜੀ ਦੀ ਪੁਰਾਣੀ ਤਸਵੀਰ ਕੀਤੀ ਜਾ ਰਹੀ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਫਰਵਰੀ 2020 ਵਿਚ ਹੋਈ ਈਸਟਰਨ ਜ਼ੋਨਲ ਕੌਸਲ ਦੀ 24ਵੀਂ ਮੀਟਿੰਗ ਦੀ ਫੋਟੋ ਤੇਜ਼ੀ ਨਾਲ ਹੋ ਰਹੀ ਵਾਇਰਲ

Viral Post

ਨਵੀਂ ਦਿੱਲੀ: ਪੱਛਮ ਬੰਗਾਲ ਵਿਚ 2021 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਵਿਚ ਕਾਫ਼ੀ ਹਲਚਲ ਹੈ। ਕੁਝ ਦਿਨ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਛਮ ਬੰਗਾਲ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਹਨਾਂ ਨੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਸ਼ਬਦੀ ਵਾਰ ਵੀ ਕੀਤੇ।

ਇਸੇ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਫੋਟੋ ਜ਼ਰੀਏ ਮਮਤਾ ਬੈਨਰਜੀ ਤੇ ਅਮਿਤ ਸ਼ਾਹ ਦੇ ਆਪਸ ਵਿਚ ਮਿਲੇ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਹ ਦਾਅਵਾ ਬਿਲਕੁਲ ਗਲਤ ਹੈ। ਇਹ ਫੋਟੋ ਕਰੀਬ 9 ਮਹੀਨੇ ਪੁਰਾਣੀ ਹੈ। ਇਸ ਫੋਟੋ ਦਾ ਬੰਗਾਲ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ। 

ਵਾਇਰਲ ਪੋਸਟ ਦਾ ਦਾਅਵਾ

ਵਾਇਰਸ ਪੋਸਟ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਫੋਟੋ ਅਮਿਤ ਸ਼ਾਹ ਅਤੇ ਮਮਤਾ ਬੈਨਰਜੀ ਵਿਚਾਲੇ ਚੋਣਾਂ ਨੂੰ ਲੈ ਕੇ ਹੋਈ ਮੀਟਿੰਗ ਦੀ ਹੈ ਅਤੇ ਦੋਵੇਂ ਆਪਸ ਵਿਚ ਮਿਲੇ ਹੋਏ ਹਨ।

ਇਸ ਤਸਵੀਰ ਵਿਚ ਅਮਿਤ ਸ਼ਾਹ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਤੇ ਇਕ ਹੋਰ ਵਿਅਕਤੀ ਖਾਣੇ ਦੇ ਟੇਬਲ 'ਤੇ ਬੈਠੇ ਹਨ। ਇਸ ਵਿਚ ਕਿਹਾ ਜਾ ਰਿਹਾ ਹੈ ਕਿ ਲੋਕ ਅਸਦੂਦੀਨ ਓਵੈਸੀ ਨੂੰ ਭਾਜਪਾ ਦਾ ਏਜੰਟ ਕਹਿੰਦੇ ਹਨ ਪਰ ਬੀਜੇਪੀ ਦਾ ਏਜੰਟ ਕੌਣ ਹੈ ਇਹ ਸਮਝਣ ਦਾ ਸਮਾਂ ਹੈ। 

ਵਾਇਰਲ ਫੋਟੋ ਦੀ ਸੱਚਾਈ

ਵਾਇਰਲ ਹੋਣ ਤੋਂ ਬਾਅਦ ਜਦੋਂ ਰੋਜ਼ਾਨਾ ਸਪੋਕਸਮੈਨ ਨੇ ਇਸ ਫੋਟੋ ਸਬੰਧੀ ਜਾਂਚ ਕੀਤੀ ਤਾਂ ਦੇਖਿਆ ਗਿਆ ਕਿ ਇਹ ਫੋਟੋ 28 ਫਰਵਰੀ 2020 ਦੀ ਹੈ। ਇਹ ਫੋਟੋ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਟਵਿਟਰ 'ਤੇ ਸ਼ੇਅਰ ਕੀਤੀ ਸੀ। 

ਦਰਅਸਲ ਫਰਵਰੀ ਵਿਚ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਨਰ ਵਿਚ ਈਸਟਰਨ ਜੋਨਲ ਕੌਸਲ ਦੀ 24ਵੀਂ ਮੀਟਿੰਗ ਹੋਈ ਸੀ। ਇਹ ਮੀਟਿੰਗ ਭਾਰਤ ਦੇ ਪੂਰਬੀ ਸੂਬਿਆਂ (ਬਿਹਾਰ, ਪੱਛਮ ਬੰਗਾਲ, ਓਡੀਸ਼ਾ ਅਤੇ ਝਾਰਖੰਡ) ਦੇ ਮੁੱਦਿਆਂ ਨੂੰ ਲੈ ਕੇ ਹੋਈ ਸੀ। ਇਹ ਮੀਟਿੰਗ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿਚ ਹੋਈ ਸੀ। ਮੀਟਿੰਗ ਤੋਂ ਬਾਅਦ ਨਵੀਨ ਪਟਨਾਇਕ ਨੇ ਅਪਣੇ ਘਰ 'ਤੇ ਲੰਚ ਆਯੋਜਤ ਕੀਤਾ ਸੀ।

ਸੱਚ/ ਝੂਠ- ਇਸ ਫੋਟੋ ਸਬੰਧੀ ਕੀਤਾ ਜਾ ਰਿਹਾ ਦਾਅਵਾ ਬਿਲਕੁਲ ਗਲਤ ਹੈ।

ਸਰੋਤ-

https://www.facebook.com/AimimJamshedpur/photos/a.1613172588897066/2767861950094785/?type=3&theater

https://twitter.com/Naveen_Odisha/status/1233332412496527360