Fact Check: ਕਿਸਾਨੀ ਸੰਘਰਸ਼ ਵਿਚ ਸ਼ਾਮਲ ਕਿਸਾਨ ਨੇਤਾ ਵੀਐਮ ਸਿੰਘ ਦਾ ਕਾਂਗਰਸ ਨਾਲ ਕੋਈ ਸਬੰਧ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵੀਐਮ ਸਿੰਘ ਨੇ ਸਾਲ 2009 ਵਿਚ ਕਾਂਗਰਸ ਵੱਲੋਂ ਚੋਣ ਲੜੀ ਸੀ ਪਰ ਉਹਨਾਂ ਨੇ 2011 ਵਿਚ ਕਿਸਾਨੀ ਮੁੱਦੇ ਲਈ ਕਾਂਗਰਸ ਛੱਡੀ ਸੀ।

Viral Claim Of VM Singh Being Congress Leader

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਕਿਸਾਨੀ ਸੰਘਰਸ਼ ਦੇ ਚਲਦਿਆਂ ਸੋਸ਼ਲ ਮੀਡੀਆ ‘ਤੇ ਕਈ ਫਰਜ਼ੀ ਦਾਅਵੇ ਸ਼ੇਅਰ ਕੀਤੇ ਜਾ ਰਹੇ ਹਨ। ਇਸ ਦੌਰਾਨ ਕਿਸਾਨ ਨੇਤਾ ਵੀਐਮ ਸਿੰਘ ਦੀ ਫੋਟੋ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਐਮ ਸਿੰਘ ਕਾਂਗਰਸ ਨਾਲ ਸਬੰਧਤ ਹਨ।

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵੀਐਮ ਸਿੰਘ ਨੇ ਸਾਲ 2009 ਵਿਚ ਕਾਂਗਰਸ ਵੱਲੋਂ ਚੋਣ ਲੜੀ ਸੀ ਪਰ ਉਹਨਾਂ ਨੇ 2011 ਵਿਚ ਕਿਸਾਨੀ ਮੁੱਦੇ ਲਈ ਕਾਂਗਰਸ ਛੱਡੀ ਸੀ।

 

ਵਾਇਰਲ ਪੋਸਟ ਦਾ ਦਾਅਵਾ

ਫੇਸਬੁੱਕ ਯੂਜ਼ਰ Abhishek Kumar ਨੇ 12 ਦਸੰਬਰ 2020 ਨੂੰ ਨਿਊਜ਼ ਏਜੰਸੀ ਦਾ ਟਵੀਟ ਸਾਂਝਾ ਕਰਦਿਆਂ ਦਾਅਵਾ ਕੀਤਾ, Meet so called Kisan Sardar VM Singh He wants MSP as Law ???????? He is is a Congress leader. He was Lok Sabha candidate from Pilibhit. In 2009 he has assets worth ₹6.32 billion. Itni Hypocricy and Shamelessness Kahan se Laate hain Ye log

ਇਸ ਤੋਂ ਇਲਾਵਾ ਹੋਰ ਵੀ ਕਈ ਯੂਜ਼ਰ ਵੀਐਮ ਸਿੰਘ ਨੂੰ ਲੈ ਕੇ ਅਜਿਹੇ ਦਾਅਵੇ ਕਰ ਰਹੇ ਹਨ। ਕਈ ਮੀਡੀਆ ਰਿਪੋਰਟਾਂ ਵਿਚ ਵੀ ਵੀਐਮ ਸਿੰਘ ਦੇ ਕਾਂਗਰਸੀ ਨੇਤਾ ਹੋਣ ਦਾ ਦਾਅਵਾ ਕੀਤਾ ਗਿਆ।

ਰੋਜ਼ਾਨਾ ਸਪੋਕਸਮੈਨ ਵੱਲੋਂ ਕੀਤੀ ਗਈ ਪੜਤਾਲ

ਸੋਸ਼ਲ ਮੀਡੀਆ ‘ਤੇ ਵਾਇਰਲ ਦਾਅਵੇ ਸਬੰਧੀ ਰੋਜ਼ਾਨਾ ਸਪੋਕਸਮੈਨ ਨੇ ਸਭ ਤੋਂ ਪਹਿਲਾਂ ਗੂਗਲ ‘ਤੇ ਸਰਚ ਕੀਤਾ। ਇਸ ਦੌਰਾਨ ਪਾਇਆ ਗਿਆ ਕਿ ਵੀਐਮ ਸਿੰਘ ਪਹਿਲਾਂ ਕਾਂਗਰਸ ਨੇਤਾ ਸਨ ਪਰ ਉਹਨਾਂ ਨੇ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਚਲਦਿਆਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ 2015 ਵਿਚ ਉਹਨਾਂ ਨੇ ਕਿਸਾਨ ਪਾਰਟੀ ਲਾਂਚ ਕੀਤੀ ਸੀ।

https://timesofindia.indiatimes.com/city/lucknow/VM-Singh-to-launch-Kisan-Party-on-Dec-23/articleshow/49559739.cms

ਵੀਐਮ ਸਿੰਘ ਨੇ ਅਪਣੇ ਅਧਿਕਾਰਤ ਟਵਿਟਰ ਅਕਾਊਂਟ ‘ਤੇ ਅਪਣੀ ਜਾਣਕਾਰੀ ਵਿਚ ਰਾਸ਼ਟਰੀ ਕਨਵੀਨਰ ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ -ਆਰਕੇਐਮਐਸ  ਤੇ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਲਿਖਿਆ ਹੈ।

https://twitter.com/sardarvm?lang=en

ਇਸ ਸਬੰਧੀ ਹੋਰ ਪੁਸ਼ਟੀ ਲਈ ਅਸੀਂ ਵੀਐਮ ਸਿੰਘ ਦੇ ਦਫਤਰ ਵਿਚ ਸੰਪਰਕ ਕੀਤਾ। ਇਸ ਦੌਰਾਨ ਜਾਣਕਾਰੀ ਮਿਲੀ ਕਿ ਇਹ ਸੱਚ ਹੈ ਕਿ ਵੀਐਮ ਸਿੰਘ ਨੇ 2009 ਵਿਚ ਕਾਂਗਰਸ ਵੱਲੋਂ ਚੋਣ ਲੜੀ ਸੀ। ਪਰ ਉਹਨਾਂ ਨੇ 2011 ਵਿਚ ਕਾਂਗਰਸ ਛੱਡ ਦਿੱਤੀ ਸੀ ਸੀ। 2012 ਵਿਚ ਵੀਐਮ ਸਿੰਘ ਨੇ ਯੂਪੀਏ ਸਰਕਾਰ ਵੱਲੋਂ ਲਿਆਂਦੀ ਗਈ ਰੰਗਰਾਜਨ ਕਮੇਟੀ ਦੀ ਰਿਪੋਰਟ ਵਿਰੁੱਧ ਦਿੱਲੀ ਵਿਖੇ ਸਭ ਤੋਂ ਵੱਡਾ ਅੰਦੋਲਨ ਕੀਤਾ ਸੀ। ਵੀਐਮ ਸਿੰਘ ਦੇ ਦਫ਼ਤਰ ਦੇ ਅਧਿਕਾਰੀ ਨੇ ਦੱਸਿਆ ਕਿ ਜਿੱਥੇ ਵੀ ਕਿਸਾਨੀ ਦਾ ਮੁੱਦਾ ਹੋਵੇਗਾ, ਵੀਐਮ ਸਿੰਘ ਕਿਸਾਨ ਦੇ ਨਾਲ ਹਨ, ਉਹਨਾਂ ਦਾ ਕਾਂਗਰਸ ਤੇ ਭਾਜਪਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

 

ਨਤੀਜਾ: ਅਪਣੀ ਪੜਤਾਲ ਵਿਚ ਰੋਜ਼ਾਨਾ ਸਪੋਕਸਮੈਨ ਨੇ ਪਾਇਆ ਕਿ ਮੌਜੂਦਾ ਸਮੇਂ ਵਿਚ ਕਿਸਾਨ ਨੇਤਾ ਵੀਐਮ ਸਿੰਘ ਦਾ ਕਾਂਗਰਸ ਨਾਲ ਕੋਈ ਸਬੰਧ ਨਹੀਂ ਹੈ। ਉਹਨਾਂ ਨੇ 2011 ਵਿਚ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਸੀ।

Claim ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨੀ ਸੰਘਰਸ਼ ਵਿਚ ਸ਼ਾਮਲ ਕਿਸਾਨ ਆਗੂ ਵੀਐਮ ਸਿੰਘ ਕਾਂਗਰਸ ਨਾਲ ਸਬੰਧਤ ਹਨ।  

Claimed By – Abhishek Kumar

Fact Check - ਫਰਜ਼ੀ