ਤੱਥ ਜਾਂਚ - ਕਿਸਾਨਾਂ ਨੂੰ ਲੈ ਕੇ ਦਿਲਜੀਤ ਦੋਸਾਂਝ ਦਾ ਫਰਜੀ ਟਵੀਟ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਹੈ ਕਿ ਵਾਇਰਲ ਟਵੀਟ ਦਿਲਜੀਤ ਦੋਸਾਂਝ ਵੱਲੋਂ ਨਹੀਂ ਕੀਤਾ ਗਿਆ ਬਲਕਿ ਉਹਨਾਂ ਦੇ ਨਾਮ ਤੋਂ ਬਣਾਏ ਗਏ ਫੇਕ ਅਕਾਊਂਟ ਤੋਂ ਕੀਤਾ ਗਿਆ ਹੈ। 

Fact check - Diljit Dosanjh's fake tweet about farmers goes viral

ਰੋਜ਼ਾਨਾ ਸਪੋਕਸਮੈਨ ( ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਦਿਲਜੀਤ ਦੋਸਾਂਝ ਦੇ ਨਾਮ ਤੋਂ ਇਕ ਟਵੀਟ ਵਾਇਰਲ ਹੋ ਰਿਹਾ ਹੈ ਜਿਸ ਵਿਚ ਲਿਖਿਆ ਹੋਇਆ ਹੈ ਕਿ ਕਿਸਾਨ 35 ਰੁਪਏ ਵਿਚ ਪੈਟਰੋਲ ਅਤੇ 25 ਰੁਪਏ ਵਿਚ ਡੀਜ਼ਲ ਸਿੱਧਾ ਤੇਲ ਕੰਪਨੀਆਂ ਤੋਂ ਖਰੀਦਣਾ ਚਾਹੁੰਦੇ ਹਨ। ਲੋਕ ਇਸ ਟਵੀਟ ਨੂੰ ਅਸਲੀ ਸਮਝ ਕੇ ਵਾਇਰਲ ਕਰ ਰਹੇ ਹਨ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਟਵੀਟ ਦਿਲਜੀਤ ਦੋਸਾਂਝ ਵੱਲੋਂ ਨਹੀਂ ਕੀਤਾ ਗਿਆ ਬਲਕਿ ਉਹਨਾਂ ਦੇ ਨਾਮ ਤੋਂ ਬਣਾਏ ਗਏ ਫੇਕ ਅਕਾਊਂਟ ਤੋਂ ਕੀਤਾ ਗਿਆ ਹੈ।

ਵਾਇਰਲ ਟਵੀਟ 
@diljitdosaanjh ਨਾਮ ਦੇ ਟਵਿੱਟਰ ਅਕਾਊਂਟ ਤੋਂ ਇਕ ਟਵੀਟ ਕੀਤਾ ਗਿਆ, ਜਿਸ ਵਿਚ ਲਿਖਿਆ ਸੀ, ''किसान भी सीधे तेल कंपनियों से पेट्रोल डीजल खरीदना चाहते हैं! बीच के बिचौलियों को खत्म करो, 35₹ में पेट्रोल,25₹ में डीजल दो!''#SupportFarmersProtest 

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਸਪੋਕਸਮੈਨ ਦੀ ਪੜਤਾਲ 
ਸਪੋਕਸਮੈਨ ਨੇ ਆਪਣੀ ਪੜਤਾਲ ਸ਼ੁਰੂ ਕਰਨ ਦੌਰਾਨ ਇਸ ਟਵੀਟ ਵਿਚ ਲਿਖੇ ਸ਼ਬਦਾਂ ਨੂੰ ਗੂਗਲ ਸਰਚ ਕੀਤਾ ਤਾਂ ਇਹੀ ਟਵੀਟ ਹੋਰ ਵੀ ਕਈ ਯੂਜ਼ਰਸ ਵੱਲੋਂ ਕੀਤਾ ਹੋਇਆ ਮਿਲਿਆ।

ਇਸ ਤੋਂ ਬਾਅਦ ਅਸੀਂ ਦਲਜੀਤ ਦੋਸਾਂਝ ਦੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਖੰਗਾਲੇ ਤਾਂ ਅਸੀਂ ਦੇਖਿਆ ਕਿ ਦਲਜੀਤ ਦੋਸਾਂਝ ਦੇ ਟਵਿੱਟਰ ਅਕਾਊਂਟ 'ਤੇ ਵਾਇਰਲ ਟਵੀਟ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਅਸੀਂ ਦੇਖਿਆ ਕਿ ਜੋ ਵਾਇਰਲ ਟਵੀਟ ਦੀ ਪ੍ਰੋਫਾਈਲ ਹੈ ਉਹ ਦਿਲਜੀਤ ਦੋਸਾਂਝ ਦੇ ਆਫੀਸ਼ੀਅਲ ਟਵਿੱਟਰ ਅਕਾਊਂਟ ਨਾਲ ਮੇਲ ਨਹੀਂ ਖਾਂਦੀ ਸੀ, ਜਿਸ ਤੋਂ ਇਹ ਸਾਫ਼ ਹੋਇਆ ਕਿ ਇਹ ਟਵੀਟ ਦਲਜੀਤ ਦੋਸਾਂਝ ਦੇ ਨਾਮ ਤੋਂ ਬਣਾਏ ਗਏ ਫੇਕ ਅਕਾਊਂਟ ਤੋਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਸੀਂ ਦੇਖਿਆ ਕਿ ਦਲਜੀਤ ਦੌਸਾਂਝ ਦਾ ਆਫੀਸ਼ੀਅਲ ਅਕਾਊਂਟ ਵੈਰੀਫਾਈ ਹੈ ਜਦਕਿ ਫੇਕ ਅਕਾਊਂਟ ਸਸਪੈਂਡ ਵੀ ਹੋ ਚੁੱਕਾ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਟਵੀਟ ਨੂੰ ਫਰਜ਼ੀ ਪਾਇਆ ਹੈ। ਇਹ ਟਵੀਟ ਦਲਜੀਤ ਦੋਸਾਂਝ ਦੇ ਆਫੀਸ਼ੀਅਲ ਅਕਾਊਂਟ ਤੋਂ ਨਹੀਂ ਬਲਕਿ ਦਲਜੀਤ ਦੋਸਾਂਝ ਦੇ ਨਾਮ ਤੋਂ ਬਣਾਏ ਗਏ ਫੇਕ ਅਕਾਊਂਟ ਤੋਂ ਕੀਤਾ ਗਿਆ ਹੈ ਜੋ ਕਿ ਸਸਪੈਂਡ ਵੀ ਹੋ ਚੁੱਕਾ ਹੈ। 
Claim - ਕਿਸਾਨ ਪੈਟਰੋਲ ਅਤੇ ਡੀਜ਼ਲ ਸਿੱਧਾ ਤੇਲ ਕੰਪਨੀਆਂ ਤੋਂ ਖਰੀਦਣਾ ਚਾਹੁੰਦੇ ਹਨ
claimed By - @diljitdosaanjh 
Fact Check - ਫਰਜ਼ੀ