ਤੱਥ ਜਾਂਚ: ਕੋਰੋਨਾ ਦੇ ਨਾਂ ਤੋਂ ਕੱਢੀ ਗਈ ਕਿਡਨੀ ਦੱਸਕੇ ਵਾਇਰਲ ਕੀਤਾ ਗਿਆ 3 ਸਾਲ ਪੁਰਾਣਾ ਵੀਡੀਓ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵੀਡੀਓ ਹਾਲੀਆ ਨਹੀਂ ਲੱਗਭਗ 3 ਸਾਲ ਪੁਰਾਣਾ ਹੈ ਅਤੇ ਇਸਦਾ ਕੋਰੋਨਾ ਅਤੇ ਕਿਡਨੀ ਚੋਰੀ ਨਾਲ ਵੀ ਕੋਈ ਸਬੰਧ ਨਹੀਂ ਹੈ।

Viral Post

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਇੱਕ ਪਰਿਵਾਰ ਨੂੰ ਇੱਕ ਹਸਪਤਾਲ ਦੇ ਵਾਰਡ ਵਿਚ ਹੰਗਾਮਾ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਦੇ ਬਹਾਨੇ ਇੱਕ ਮਰੀਜ ਦੀ ਕਿਡਨੀ ਕੱਢੀ ਗਈ ਅਤੇ ਇਹ ਵੀਡੀਓ ਓਸੇ ਮਰੀਜ ਦੇ ਪਰਿਵਾਰ ਦਾ ਹੈ ਜਿਹੜਾ ਹਸਪਤਾਲ ਵਿਚ ਹੰਗਾਮਾ ਕਰ ਰਿਹਾ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਵੀਡੀਓ ਹਾਲੀਆ ਨਹੀਂ ਲੱਗਭਗ 3 ਸਾਲ ਪੁਰਾਣਾ ਹੈ ਅਤੇ ਇਸਦਾ ਕੋਰੋਨਾ ਅਤੇ ਕਿਡਨੀ ਚੋਰੀ ਨਾਲ ਵੀ ਕੋਈ ਸਬੰਧ ਨਹੀਂ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ ਪਵਨ ਹਿੰਦੁਸਤਾਨੀ ਨੇ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "कोरोना के नाम पर किडनी निकाली जा रही है
छूने से किया जाता है माना पास जाने से किया जाता है माना Akhilesh Yadav ji"

ਵਾਇਰਲ ਪੋਸਟ ਦਾ ਫੇਸਬੁੱਕ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ Invid ਟੂਲ ਵਿਚ ਅਪਲੋਡ ਕਰ ਇਸ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਇਹ ਵੀਡੀਓ Youtube 'ਤੇ 6 ਨਵੰਬਰ 2018 ਨੂੰ ਅਪਲੋਡ ਕੀਤਾ ਮਿਲਿਆ। ਇਸ ਵੀਡੀਓ ਨੂੰ ਅਪਲੋਡ ਕਰਦਿਆਂ ਸਿਰਲੇਖ ਲਿਖਿਆ ਗਿਆ: कोटा के सुधा हॉस्पिटल पर मृतक की किडनी निकालने का गंभीर आरोप लगाया मृतक के परिजनों ने।

ਵੀਡੀਓ ਤੋਂ ਸਾਫ਼ ਹੋਇਆ ਕਿ ਮਾਮਲਾ ਹਾਲੀਆ ਨਹੀਂ ਹੈ। ਇਹ ਵੀਡੀਓ ਹੇਠਾਂ ਵੇਖਿਆ ਜਾ ਸਕਦਾ ਹੈ। 

ਮਾਮਲੇ ਨੂੰ ਲੈ ਕੇ ਕੀਵਰਡ ਸਰਚ ਕਰਨ 'ਤੇ ਸਾਨੂੰ ਖਬਰ ਪਤ੍ਰਿਕਾ ਡਾਟ ਕਾਮ 'ਤੇ ਅਪਲੋਡ ਮਿਲੀ। ਖਬਰ ਨੂੰ 4 ਨਵੰਬਰ 2018 ਨੂੰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ ਗਿਆ: किडनी अंदर ही थी, परिजनों ने बना डाला वीडियो

ਖਬਰ ਅਨੁਸਾਰ ਮਾਮਲਾ ਕੋਟਾ ਦੇ ਇੱਕ ਹਸਪਤਾਲ ਦਾ ਹੈ ਜਿਥੇ ਇੱਕ ਮ੍ਰਿਤਕ ਦੇ ਪਰਿਵਾਰ ਨੇ ਡਾਕਟਰਾਂ 'ਤੇ ਕਿਡਨੀ ਕੱਢਣ ਦਾ ਆਰੋਪ ਲਾਇਆ। ਬਾਅਦ ਵਿਚ ਪੋਸਟਮਾਰਟਮ ਰਿਪੋਰਟ ਤੋਂ ਸਾਫ ਹੋਇਆ ਕਿ ਮ੍ਰਿਤਕ ਦੀ ਕਿਡਨੀ ਨਹੀਂ ਕੱਢੀ ਗਈ ਸੀ। ਖਬਰ ਇੱਥੇ ਕਲਿੱਕ ਕਰ ਪੜ੍ਹੀ ਜਾ ਸਕਦੀ ਹੈ।

ਸਾਨੂੰ ਮਾਮਲੇ ਨੂੰ ਲੈ ਕੇ India Tv ਦਾ ਨਿਊਜ਼ ਬੁਲੇਟਿਨ ਮਿਲਿਆ, ਇਸਦੇ ਵਿਚ ਵਾਇਰਲ ਵੀਡੀਓ ਨੂੰ ਵੇਖਿਆ ਜਾ ਸਕਦਾ ਹੈ ਅਤੇ ਡਾਕਟਰ ਦੇ ਬਿਆਨ ਨੂੰ ਵੀ ਸੁਣਿਆ ਜਾ ਸਕਦਾ ਹੈ। ਵੀਡੀਓ ਹੇਠਾਂ ਵੇਖਿਆ ਜਾ ਸਕਦਾ ਹੈ।

ਖਬਰਾਂ ਅਨੁਸਾਰ ਮਾਮਲੇ ਨੂੰ ਸੁਧਾ ਹਸਪਤਾਲ ਕੋਟਾ ਦਾ ਦੱਸਿਆ ਗਿਆ, ਇਸ ਲਈ ਅਸੀਂ ਮਾਮਲੇ ਨੂੰ ਲੈ ਕੇ ਸੁਧਾ ਹਸਪਤਾਲ ਵਿਚ ਸੰਪਰਕ ਕੀਤਾ। ਮਾਮਲੇ ਨੂੰ ਲੈ ਕੇ ਫਾਊਂਡਿੰਗ ਡਾਕਟਰ ਸੁਧਾ ਅੱਗਰਵਾਲ ਨੇ ਦੱਸਿਆ , "ਇਹ ਦਾਅਵਾ ਫਰਜੀ ਹੈ। 3 ਸਾਲ ਪਹਿਲਾਂ ਕੁਝ ਪ੍ਰਿਜਨਾ ਨੇ ਇੱਕ ਮਰੀਜ ਦਾ ਇਹ ਵੀਡੀਓ ਬਣਾਇਆ ਸੀ, ਜਿਸਦੇ ਲਈ ਕਰੈਣਿਓਟਾਮੀ ਕੀਤੀ ਗਈ ਸੀ ਅਤੇ ਖੋਪੜੀ ਦੀ ਹੱਡੀ ਨੂੰ ਢਿੱਡ ਦੀ ਦਵਾਰ ਨੇੜੇ ਰੱਖਿਆ ਗਿਆ ਸੀ। ਮਰੀਜ ਬਿਮਾਰ ਸੀ ਅਤੇ ਉਹ ਮਰ ਗਿਆ ਸੀ। ਓਥੇ ਮੌਜੂਦ ਲੋਕਾਂ ਨੇ ਆਰੋਪ ਲਾਇਆ ਕਿ ਡਾਕਟਰਾਂ ਦੁਆਰਾ ਕਿਡਨੀ ਕੱਢੀ ਗਈ ਹੈ। ਪੋਸਟਮਾਰਟਮ ਕੀਤਾ ਗਿਆ ਅਤੇ ਪਾਇਆ ਗਿਆ ਕਿ ਇਹ ਆਰੋਪ ਬੇਬੁਨਿਆਦ ਹੈ। ਇਹ ਕੁਝ ਲੋਕਾਂ ਦੁਆਰਾ ਹਸਪਤਾਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ।”

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਵੀਡੀਓ ਹਾਲੀਆ ਨਹੀਂ ਲੱਗਭਗ 3 ਸਾਲ ਪੁਰਾਣਾ ਹੈ ਅਤੇ ਇਸਦਾ ਕੋਰੋਨਾ ਅਤੇ ਕਿਡਨੀ ਚੋਰੀ ਨਾਲ ਵੀ ਕੋਈ ਸਬੰਧ ਨਹੀਂ ਹੈ।

Claim: ਕੋਰੋਨਾ ਦੇ ਬਹਾਨੇ ਇੱਕ ਮਰੀਜ ਦੀ ਕਿਡਨੀ ਕੱਢੀ ਗਈ
Clamied By: ਫੇਸਬੁੱਕ ਯੂਜ਼ਰ ਪਵਨ ਹਿੰਦੁਸਤਾਨੀ
Fact Check: ਫਰਜ਼ੀ