Fact Check: ਵਾਇਰਲ ਫੋਟੋ ਵਿਚ ਦਿਖਾਈ ਦੇ ਰਹੀ ਮਹਿਲਾ ਗੌਤਮ ਅਡਾਨੀ ਦੀ ਪਤਨੀ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਇਸ ਤਸਵੀਰ ਵਿਚ ਦਿਖਾਈ ਦੇ ਰਹੀ ਮਹਿਲਾ ਅਡਾਨੀ ਦੀ ਪਤਨੀ ਨਹੀਂ ਹੈ।

PM Modi isn't bowing down in front of Adani's Wife

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਸੋਸ਼ਲ ਮੀਡੀਆ ‘ਤੇ ਵਾਇਰਲ ਫੋਟੋ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਸ਼ਹੂਰ ਕਾਰੋਬਾਰੀ ਗੌਤਮ ਅਡਾਨੀ ਦੀ ਪਤਨੀ ਅੱਗੇ ਹੱਥ ਜੋੜ ਕੇ ਸਿਰ ਝੁਕਾ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਇਸ ਤਸਵੀਰ ਵਿਚ ਦਿਖਾਈ ਦੇ ਰਹੀ ਮਹਿਲਾ ਅਡਾਨੀ ਦੀ ਪਤਨੀ ਨਹੀਂ ਹੈ। ਤਸਵੀਰ 2015 ਦੀ ਹੈ ਤੇ ਫੋਟੋ ਵਿਚ ਦਿਖਾਈ ਦੇ ਰਹੀ ਮਹਿਲਾ ਇਕ ਐਨਜੀਓ ਨੂੰ ਚਲਾਉਣ ਵਾਲੀ ਦੀਪਿਕਾ ਮੰਡਲ ਹੈ।

 

ਵਾਇਰਲ ਪੋਸਟ ਦਾ ਦਾਅਵਾ

ਟਵਿਟਰ ਯੂਜ਼ਰ Deepak Rai@DeepakR62780824 ਨੇ 17 ਦਸੰਬਰ ਨੂੰ ਫੋਟੋ ਟਵਿਟਰ ‘ਤੇ ਸ਼ੇਅਰ ਕੀਤੀ। ਉਹਨਾਂ ਨੇ ਕੈਪਸ਼ਨ ਦਿੱਤਾ, ‘इन्हें किसानो के सामने झुकना चाहिए ना की अडानी की बीबी महारानी के सामने ये देख लो 56 " वाले को, 36 " वाली के आगे नतमस्तक हुवा जा रहा है, अपनी घर से निकाल दी,ओर अडानी वाली की पूजा कर रहा है

ਇਸ ਫੋਟੋ ਸਬੰਧੀ ਹੋਰ ਯੂਜ਼ਰਸ ਵੀ ਫਰਜ਼ੀ ਦਾਅਵੇ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਵੱਲੋਂ ਕੀਤੀ ਗਈ ਪੜਤਾਲ

ਫੋਟੋ ਸਬੰਧੀ ਕੀਤੇ ਜਾ ਰਹੇ ਦਾਅਵੇ ਦੀ ਪੜਤਾਲ ਲਈ ਰੋਜ਼ਾਨਾ ਸਪੋਕਸਮੈਨ ਨੇ ਸਭ ਤੋਂ ਪਹਿਲਾਂ ਰਿਵਰਸ ਇਮੇਜ ਸਰਚ ਕੀਤਾ। ਇਸ ਤੋਂ ਬਾਅਦ ਗੁਜਰਾਤੀ ਭਾਸ਼ਾ ਵਿਚ ਇਕ ਰਿਪੋਰਟ ਸਾਹਮਣੇ ਆਈ, ਜੋ ਕਿ 10 ਅਪ੍ਰੈਲ 2018 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਤੋਂ ਇਹ ਜ਼ਾਹਿਰ ਹੋਇਆ ਕਿ ਇਹ ਫੋਟੋ ਹਾਲੀਆ ਨਹੀਂ ਹੈ।

http://technopostgram.blogspot.com/2018/04/blog-post_10.html

ਫੋਟੋ ਵਿਚ ਦਿਖਾਈ ਦੇ ਰਹੀ ਮਹਿਲਾ ਸਬੰਧੀ ਜਾਣਕਾਰੀ ਲਈ ਅਸੀਂ yandex image search ਟੂਲ ਦੀ ਸਹਾਇਤਾ ਲਈ। ਇੱਥੇ ਫੋਟੋ ਸਰਚ ਕਰਨ ‘ਤੇ 12 ਅਪ੍ਰੈਲ 2018 ਅਮਰ ਉਜਾਲਾ ਦੀ ਇਕ ਰਿਪੋਰਟ ਸਾਹਮਣੇ ਆਈ, ਜਿਸ ਤੋਂ ਪਤਾ ਚੱਲਿਆ ਕਿ ਇਹ ਮਹਿਲਾ ਦੀਪਿਕਾ ਮੰਡਲ ਹੈ ਜੋ ਕਿ ਦਿਵਿਆ ਜੋਤੀ ਕਲਚਰਲ ਆਰਗੇਨਾਈਜ਼ੇਸ਼ਨ ਐਂਡ ਵੈਲਫੇਅਰ ਸੁਸਾਇਟੀ ਨਾਂਅ ਦੀ ਇਕ ਸੰਸਥਾ ਚਲਾ ਰਹੀ ਹੈ।

https://www.amarujala.com/photo-gallery/delhi-ncr/pm-narendra-modi-greeting-deepika-mandal

ਰਿਪੋਰਟ ਪੜ੍ਹਨ ਤੋਂ ਬਾਅਦ ਪਤਾ ਚੱਲਿਆ ਕਿ ਇਹ ਫੋਟੋ 2015 ਦੌਰਾਨ ਹੋਏ ਕਿਸੇ ਸਮਾਰੋਹ ਦੀ ਹੈ। ਦੀਪਿਕਾ ਮੰਡਲ ਦੀਆਂ ਪ੍ਰਧਾਨ ਮੰਤਰੀ ਤੋਂ ਇਲਾਵਾ ਅਮਿਤਾਭ ਬੱਚਨ, ਏਪੀਜੇ ਅਬਦੁਲ ਕਲਾਮ, ਵਿਦਿਆ ਬਾਲਨ, ਸ਼ਾਹਰੁਖ ਖਾਨ ਆਦਿ ਨਾਲ ਵੀ ਫੋਟੋਆਂ ਦੇਖਣ ਨੂੰ ਮਿਲੀਆਂ।

 

ਨਤੀਜਾ - ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਸਬੰਧੀ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਤਸਵੀਰ 5 ਸਾਲ ਪੁਰਾਣੀ ਹੈ ਅਤੇ ਇਸ ਵਿਚ ਦਿਖਾਈ ਦੇ ਰਹੀ ਮਹਿਲਾ ਦੀਪਿਕਾ ਮੰਡਲ ਹੈ, ਅਡਾਨੀ ਦੀ ਪਤਨੀ ਨਹੀਂ।

 

Claim - ਵਾਇਰਲ ਕੀਤੀ ਤਸਵੀਰ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਨਰਿੰਦਰ ਮੋਦੀ ਜਿਸ ਮਹਿਲਾ ਦੇ ਅੱਗੇ ਹੱਥ ਜੋੜ ਕੇ ਝੁਕ ਕੇ ਉਸ ਨੂੰ ਸਲਾਮ ਕਰ ਰਹੇ ਹਨ ਉਹ ਕਾਰੋਬਾਰੀ ਗੌਤਮ ਅੰਡਾਨੀ ਦੀ ਪਤਨੀ ਹੈ। 

Claimed By - Deepak Rai

Fact Check - ਫਰਜ਼ੀ