Fact Check: 600 ਯੂਨਿਟਾਂ ਦਾ ਚੱਕਰ, ਵਿਅਕਤੀ ਨੇ ਬਿਜਲੀ ਬਿੱਲ ਸਬੰਧੀ ਬਾਹਰ ਕੱਢੇ ਬਜ਼ੁਰਗ? ਨਹੀਂ, ਇਹ ਵੀਡੀਓ ਸਕ੍ਰਿਪਟਿਡ ਡਰਾਮਾ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਨਾਟਕ ਦਾ ਹਿੱਸਾ ਹੈ। ਹੁਣ ਨਾਟਕ ਦੇ ਵੀਡੀਓ ਨੂੰ ਅਸਲ ਸੱਮਝ ਕੇ ਵਾਇਰਲ ਕੀਤਾ ਜਾ ਰਿਹਾ ਹੈ।

Fact Check Scripted video based on Free 600 Power Units In Punjab Shared with Misleading Claim

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਨੌਜਵਾਨ ਨੂੰ ਬਿਜਲੀ ਬਿੱਲਾਂ ਸਬੰਧੀ ਆਪਣੇ ਘਰ ਦੇ ਬਜ਼ੁਰਗਾਂ ਨੂੰ ਘਰੋਂ ਬਾਹਰ ਕਢਦੇ ਅਤੇ ਲੜ੍ਹਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ 600 ਯੂਨਿਟਾਂ ਬਚਾਉਣ ਸਬੰਧੀ ਵਿਅਕਤੀ ਨੇ ਆਪਣੇ ਬੁਜ਼ੁਰਗਾਂ ਨੂੰ ਘਰੋਂ ਬਾਹਰ ਕੱਢ ਦਿੱਤਾ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਨਾਟਕ ਦਾ ਹਿੱਸਾ ਹੈ। ਹੁਣ ਨਾਟਕ ਦੇ ਵੀਡੀਓ ਨੂੰ ਅਸਲ ਸੱਮਝ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "The Lok TV" ਨੇ 18 ਅਪ੍ਰੈਲ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "600 ਯੁਨਿਟ ਨੇ ਪਵਾਈ ਘਰੇ ਲੜਾਈ | ਬਜੂਰਗ ਕੱਢੇ ਘਰੋਂ ਬਾਹਰ |"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ।

ਵਾਇਰਲ ਵੀਡੀਓ ਇੱਕ ਨਾਟਕ ਹੈ 

ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ ਫੇਸਬੁੱਕ ਪੇਜ ਜਸਵੀਰ ਇੰਜਨੀਅਰ 'ਤੇ ਅਪਲੋਡ ਮਿਲਿਆ। ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਪਾਇਆ ਕਿ ਵੀਡੀਓ ਦੇ ਅਖੀਰ 'ਚ ਨੌਜਵਾਨ ਕਹਿੰਦੇ ਹਨ ਕਿ ਇਹ ਵੀਡੀਓ ਉਨ੍ਹਾਂ ਦੁਆਰਾ ਬਣਾਇਆ ਗਿਆ ਹੈ। 

ਮਤਲਬ ਸਾਫ ਹੋ ਰਿਹਾ ਸੀ ਕਿ ਵੀਡੀਓ ਵਿਚ ਦਿੱਸ ਰਿਹਾ ਮਾਮਲਾ ਨਾਟਕ ਹੈ। 

ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਜਸਵੀਰ ਇੰਜਨੀਅਰ ਨਾਲ ਵੀਡੀਓ ਨੂੰ ਲੈ ਕੇ ਫੋਨ 'ਤੇ ਗੱਲਬਾਤ ਕੀਤੀ। ਸਾਡੇ ਨਾਲ ਗੱਲ ਕਰਦਿਆਂ ਜਸਵੀਰ ਨੇ ਕਿਹਾ, "ਵਾਇਰਲ ਹੋ ਰਿਹਾ ਵਿਦਿ ਸਿਰਫ ਇੱਕ ਨਾਟਕ ਹੈ। ਕੁਝ ਲੋਕਾਂ ਵੱਲੋਂ ਸਾਡੇ ਵੀਡੀਓ ਨੂੰ ਕੱਟ ਕੇ ਗੁੰਮਰਾਹਕੁਨ ਦਾਅਵੇ ਨਾਲ ਸ਼ੇਅਰ ਕੀਤਾ ਗਿਆ ਹੈ। ਅਸੀਂ ਸਾਫ ਕਰਨਾ ਚਾਹੁੰਦੇ ਹਾਂ ਕਿ ਇਹ ਵੀਡੀਓ ਸਕ੍ਰਿਪਟਿਡ ਡਰਾਮਾ ਹੈ।"

ਸਾਨੂੰ ਜਸਵੀਰ ਇੰਜੀਨੀਅਰ ਦੇ ਫੇਸਬੁੱਕ ਪੇਜ 'ਤੇ ਕਈ ਹੋਰ ਵੀਡੀਓਜ਼ ਵੀ ਮਿਲੇ ਜਿਨ੍ਹਾਂ ਨੂੰ ਮਨੋਰੰਜਨ ਤੇ ਜਾਗਰੂਕ ਕਰਨ ਲਈ ਬਣਾਇਆ ਗਿਆ ਹੈ।

ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਨਾਟਕ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਨਾਟਕ ਦਾ ਹਿੱਸਾ ਹੈ। ਹੁਣ ਨਾਟਕ ਦੇ ਵੀਡੀਓ ਨੂੰ ਅਸਲ ਸੱਮਝ ਕੇ ਵਾਇਰਲ ਕੀਤਾ ਜਾ ਰਿਹਾ ਹੈ।

Claim- Video of Youth insulting elders regarding saving 600 power units in Punjab
Claimed By- FB Page The Lok TV
Fact Check- Misleading