Fact Check: ਬਜ਼ੁਰਗ ਵਿਅਕਤੀ ਨੇ ਨਹੀਂ ਰੋਕਿਆ ਸੀਐਮ ਯੋਗੀ ਦਾ ਰਾਹ, ਵੀਡੀਓ ਗਲਤ ਦਾਅਵੇ ਨਾਲ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਯੋਗੀ ਆਦਿਤਿਆਨਾਥ ਇਸ ਬਜ਼ੁਰਗ ਕੋਲੋਂ ਉਨ੍ਹਾਂ ਦਾ ਹਾਲ ਚਾਲ ਪੁੱਛ ਰਹੇ ਸੀ।
Rozana Spokesman (Team Fact Check)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਇੱਕ ਬਜ਼ੁਰਗ ਨਾਲ ਗੱਲਾਂ ਕਰਦੇ ਅਤੇ ਮੁੜ ਵਾਪਸ ਜਾਂਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਮੇਰਠ ਦੇ ਬਿਜੌਲੀ ਪਿੰਡ 'ਚ ਇਕ ਬਜ਼ੁਰਗ ਨੇ ਮੁੱਖ ਮੰਤਰੀ ਨੂੰ ਆਪਣੀ ਗਲੀ 'ਚ ਮੰਝੀ ਖੜੀ ਕਰਕੇ ਜਾਣ ਤੋ ਰੋਕਿਆ ਜਿਸ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਵਾਪਸ ਜਾਣਾ ਪਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਯੋਗੀ ਆਦਿਤਿਆਨਾਥ ਇਸ ਬਜ਼ੁਰਗ ਕੋਲੋਂ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਹਾਲ ਚਾਲ ਪੁੱਛ ਰਹੇ ਸੀ। ਗਲੀ ਨੂੰ ਕੋਰੋਨਾ ਮਾਮਲਿਆਂ ਕਰਕੇ ਬੰਦ ਕੀਤਾ ਗਿਆ ਸੀ।
ਵਾਇਰਲ ਪੋਸਟ
ਫੇਸਬੁੱਕ ਪੇਜ "Punjabi Page ਪੰਜਾਬੀ ਪੇਜ" ਨੇ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "ਮੇਰਠ ਦੇ ਬਿਜੌਲੀ ਪਿੰਡ ਚ ਇਕ ਬਜ਼ੁਰਗ ਨੇ ਮੁੱਖ ਮੰਤਰੀ ਯੋਗੀ ਨੂੰ ਆਪਣੀ ਗਲੀ ਚ ਮੰਝੀ ਖੜੀ ਕਰਕੇ ਜਾਨ ਤੋ ਰੋਕਿਆ.... ਯੋਗੀ ਸਾਬ ਦੇ ਲੱਖ ਕਹਿਣ ਤੇ ਵੀ ਬਜ਼ੁਰਗ ਨੇ ਰਸਤਾ ਨਹੀਂ ਖੋਲ੍ਹਿਆ ਆਖ਼ਿਰਕਾਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਵਾਪਸ ਜਾਣਾ ਪਿਆ जे बात ताऊ मेरठ के बिजौली गांव में एक बुजुर्ग ने मुख्यमंत्री योगी आदित्यनाथ को अपनी एक गली में खाट खड़ी कर जाने से रोक दिया मुख्यमंत्री जी के लाख कहने पर भी बुजुर्ग ने रास्ता नहीं खोला और योगी जी को वापस जाना पड़ा !"
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਵੀਡੀਓ ਨੂੰ ਲੈ ਕੇ ਕਈ ਖਬਰਾਂ ਮਿਲੀਆਂ ਜਿਨ੍ਹਾਂ ਵਿਚ ਦੱਸਿਆ ਗਿਆ ਕਿ ਮੁੱਖ ਮੰਤਰੀ ਯੋਗੀ ਬਜ਼ੁਰਗ ਦਾ ਹਾਲ ਚਾਲ ਪੁੱਛ ਰਹੇ ਸਨ ਅਤੇ ਉਸੇ ਵੀਡੀਓ ਨੂੰ ਲੋਕਾਂ ਨੇ ਗਲਤ ਦਾਅਵੇ ਨਾਲ ਵਾਇਰਲ ਕਰ ਦਿੱਤਾ।
ਸਾਨੂੰ ਇਸ ਮਾਮਲੇ ਨੂੰ ਲੈ ਕੇ ਮੇਰਠ ਪੁਲਿਸ ਵੱਲੋਂ ਜਾਰੀ ਕੀਤਾ ਸਪਸ਼ਟੀਕਰਨ ਵੀ ਮਿਲਿਆ। ਸਪਸ਼ਟੀਕਰਨ ਅਨੁਸਾਰ ਮੁੱਖ ਮੰਤਰੀ ਯੋਗੀ ਮੇਰਠ ਦੇ ਬਿਜੋਲੀ ਪਿੰਡ ਇੱਕ ਕੋਰੋਨਾ ਪੀੜਤ ਪਰਿਵਾਰ ਦੇ ਬਜ਼ੁਰਗ ਨਾਲ ਮਿਲੇ ਅਤੇ ਓਸੇ ਮੁਲਾਕਾਤ ਦੀ ਵੀਡੀਓ ਨੂੰ ਲੋਕਾਂ ਨੇ ਗਲਤ ਦਾਅਵੇ ਨਾਲ ਵਾਇਰਲ ਕਰ ਦਿੱਤਾ। ਇਹ ਸਪਸ਼ਟੀਕਰਨ ਮੇਰਠ ਪੁਲਿਸ ਨੇ ਇੱਕ ਯੂਜ਼ਰ ਦੇ ਟਵੀਟ ਦੇ ਜਵਾਬ ਵਿਚ ਸ਼ੇਅਰ ਕੀਤਾ। ਇਹ ਸਪਸ਼ਟੀਕਰਨ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।
ਹੋਰ ਸਰਚ ਕਰਨ 'ਤੇ ਸਾਨੂੰ ਜਾਗਰਣ ਦੀ ਇੱਕ ਖਬਰ ਮਿਲੀ ਜਿਸ ਵਿਚ ਉਸ ਬਜ਼ੁਰਗ ਬਾਰੇ ਦੱਸਿਆ ਗਿਆ ਜਿਸਨੇ ਯੋਗੀ ਨਾਲ ਗੱਲ ਕੀਤੀ ਸੀ। 18 ਮਈ ਨੂੰ ਪ੍ਰਕਾਸ਼ਿਤ ਇਹ ਖਬਰ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਇਸ ਮਾਮਲੇ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦਾ ਵੀਡੀਓ ਬੁਲੇਟਿਨ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਯੋਗੀ ਆਦਿਤਿਆਨਾਥ ਇਸ ਬਜ਼ੁਰਗ ਨਾਲ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਹਾਲ ਚਾਲ ਪੁੱਛ ਰਹੇ ਸੀ। ਗਲੀ ਨੂੰ ਕੋਰੋਨਾ ਮਾਮਲਿਆਂ ਕਰਕੇ ਬੰਦ ਕੀਤਾ ਗਿਆ ਸੀ।
Claim: ਬਜ਼ੁਰਗ ਵਿਅਕਤੀ ਨੇ ਰੋਕਿਆ ਯੋਗੀ ਆਦਿਤਿਆਨਾਥ ਦਾ ਰਾਹ
Claim By: ਫੇਸਬੁੱਕ ਪੇਜ "Punjabi Page ਪੰਜਾਬੀ ਪੇਜ"
Fact Check: ਫਰਜੀ