Fact Check: ਕੀ BKU ਲੜਨ ਜਾ ਰਹੀ ਹੈ ਵਿਧਾਨ ਸਭਾ ਚੋਣਾਂ? ਨਹੀਂ, ਵਾਇਰਲ ਦਾਅਵਾ ਫਰਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਭਾਰਤੀ ਕਿਸਾਨ ਯੂਨੀਅਨ ਅਤੇ ਨਰੇਸ਼ ਟਿਕੈਤ ਨੇ ਆਪ ਇਸ ਦਾਅਵੇ ਦਾ ਖੰਡਨ ਕੀਤਾ ਹੈ।

Fact Check No BKU will not participate in upcoming up elections

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਅਖਬਾਰ ਦੀ ਕਟਿੰਗ ਵਾਇਰਲ ਹੋ ਰਹੀ ਹੈ ਜਿਸ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਯੂਪੀ 'ਚ ਵਿਧਾਨ ਸਭਾ ਚੋਣਾਂ ਲੜਨ ਜਾ ਰਹੀ ਹੈ। ਇਸ ਖ਼ਬਰ ਨੂੰ ਸ਼ੇਅਰ ਕਰਦੇ ਕਈ ਯੂਜ਼ਰ ਕਿਸਾਨਾਂ ਦੇ ਸਮਰਥਨ 'ਚ ਗੱਲ ਕਰ ਰਹੇ ਹਨ ਅਤੇ ਕਈ ਯੂਜ਼ਰ ਕਿਸਾਨਾਂ 'ਤੇ ਨਿਸ਼ਾਨਾ ਸਾਧ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਭਾਰਤੀ ਕਿਸਾਨ ਯੂਨੀਅਨ ਅਤੇ ਨਰੇਸ਼ ਟਿਕੈਤ ਨੇ ਆਪ ਇਸ ਦਾਅਵੇ ਦਾ ਖੰਡਨ ਕੀਤਾ ਹੈ।

ਵਾਇਰਲ ਪੋਸਟ

ਵਾਇਰਲ ਅਖਬਾਰ ਦੀ ਕਲਿਪ ਦੀ ਹੈਡਲਾਈਨ ਹੈ, "भारतीय किसान यूनियन लड़ेगी विधानसभा चुनाव- नरेश टिकैत"

ਇਹ ਖਬਰ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਦੇ ਬਿਆਨ ਦੇ ਹਵਾਲਿਓਂ ਲਿਖੀ ਗਈ ਹੈ। ਖਬਰ ਅਨੁਸਾਰ ਨਰੇਸ਼ ਟਿਕੈਤ ਨੇ ਬਿਆਨ ਦਿੱਤਾ ਹੈ ਕਿ ਅਗਾਮੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਕਿਸਾਨ ਯੂਨੀਅਨ ਵੀ ਹਿੱਸਾ ਲਵੇਗੀ।

ਖਬਰ ਦਾ ਭਾਰਤੀ ਕਿਸਾਨ ਯੂਨੀਅਨ ਵੱਲੋਂ ਖੰਡਨ

ਕੀਵਰਡ ਸਰਚ ਕਰਨ 'ਤੇ ਸਾਨੂੰ ਇਸ ਅਖਬਾਰ ਦੀ ਕਲਿਪ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦਾ ਟਵੀਟ ਮਿਲਿਆ ਜਿਸ ਦੇ ਵਿਚ ਉਨ੍ਹਾਂ ਨੇ ਸਾਫ ਤੌਰ 'ਤੇ ਇਸ ਖ਼ਬਰ ਨੂੰ ਗਲਤ ਦੱਸਿਆ ਹੈ।

ਇਹ ਟਵੀਟ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਹੋਰ ਸਰਚ ਕਰਨ 'ਤੇ ਸਾਨੂੰ ਨਰੇਸ਼ ਟਿਕੈਤ ਦਾ ਇਸ ਦਾਅਵੇ ਨੂੰ ਲੈ ਕੇ ਟਵੀਟ ਮਿਲਿਆ। ਉਨ੍ਹਾਂ ਨੇ 19 ਜੁਲਾਈ ਨੂੰ ਟਵੀਟ ਕਰਦਿਆਂ ਲਿਖਿਆ, "भारतीय किसान यूनियन एक गैर राजनीतिक संगठन है और रहेगा हमारा  चुनाव लड़ने का कोई इरादा नहीं है। इस तरह का कोई भी ब्यान हमारे द्वारा दिया गया है। कुछ अखबारों द्वारा निराधार एवं भ्रामक खबरें छापी गई है जिनका भारतीय किसान यूनियन पूर्ण रूप से खंडन करती है #किसान_का_हक_संसद_में_रख"

ਨਰੇਸ਼ ਟਿਕੈਤ ਨੇ ਆਪਣੇ ਟਵੀਟ ਵਿਚ ਸਾਫ਼ ਲਿਖਿਆ ਹੈ ਕਿ ਉਨ੍ਹਾਂ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ ਜਿਸ ਦੇ ਵਿਚ ਦਾਅਵਾ ਕੀਤਾ ਗਿਆ ਹੋਵੇ ਕਿ ਭਾਰਤੀ ਕਿਸਾਨ ਯੂਨੀਅਨ ਅਗਾਮੀ ਯੂਪੀ ਚੋਣਾਂ ਲੜੇਗੀ। ਇਹ ਟਵੀਟ ਹੇਠਾਂ ਕਲਿੱਕ ਕਰ ਵੇਖਿਆ ਜਾ ਸਕਦਾ ਹੈ। 

 

 

ਅੱਗੇ ਵਧਦੇ ਹੋਏ ਅਸੀਂ ਇਸ ਦਾਅਵੇ ਨੂੰ ਲੈ ਕੇ ਸਾਡੇ ਸੀਨੀਅਰ ਪੱਤਰਕਾਰ ਚਰਨਜੀਤ ਸਿੰਘ ਚੰਨੀ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ, "ਇਸ ਖਬਰ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੈ ਕਿਓਂਕਿ ਹਾਲੇ ਤਕ ਅਜਿਹੀ ਕੋਈ ਵੀ ਘੋਸ਼ਣਾ ਅਧਿਕਾਰਿਕ ਤੌਰ 'ਤੇ ਨਹੀਂ ਕੀਤੀ ਗਈ ਹੈ। ਰਾਕੇਸ਼ ਟਿਕੈਤ ਨੇ ਕਈ ਵਾਰੀ ਇਸ ਗੱਲ 'ਤੇ ਮੋਹਰ ਲਾਈ ਹੈ ਕਿ BKU ਚੋਣਾਂ 'ਚ ਹਿੱਸਾ ਨਹੀਂ ਲਵੇਗੀ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਭਾਰਤੀ ਕਿਸਾਨ ਯੂਨੀਅਨ ਅਤੇ ਨਰੇਸ਼ ਟਿਕੈਤ ਨੇ ਆਪ ਇਸ ਦਾਅਵੇ ਦਾ ਖੰਡਨ ਕੀਤਾ ਹੈ।

Claim- BKU going to participate in upcoming UP elections
Claimed By- SM Users and Media Outlet
Fact Check- Fake