Fact Check: ਹੱਥ 'ਚ ਤ੍ਰਿਸ਼ੂਲ ਫੜ੍ਹੇ ਪ੍ਰਿਯੰਕਾ ਗਾਂਧੀ ਦੀ ਵਾਇਰਲ ਇਹ ਤਸਵੀਰ ਐਡੀਟੇਡ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਪ੍ਰਿਯੰਕਾ ਗਾਂਧੀ ਦੇ ਹੱਥ ਵਿਚ ਕੋਈ ਤ੍ਰਿਸ਼ੂਲ ਨਹੀਂ ਸੀ।

Fact Check: Edited image of congress leader priyanka gandhi vadra viral

RSFC (Team Mohali)- ਸੋਸ਼ਲ ਮੀਡੀਆ 'ਤੇ ਪ੍ਰਿਯੰਕਾ ਗਾਂਧੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਪ੍ਰਿਯੰਕਾ ਗਾਂਧੀ ਨੂੰ ਹੱਥ 'ਚ ਤ੍ਰਿਸ਼ੂਲ ਫੜ੍ਹੇ ਅਤੇ ਮੱਥੇ 'ਤੇ ਲੰਬਾ ਟਿੱਕਾ ਲਾਏ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਵਾਇਰਲ ਕਰਦੇ ਹੋਏ ਪ੍ਰਿਯੰਕਾ ਗਾਂਧੀ 'ਤੇ ਤੰਜ ਕੱਸਿਆ ਜਾ ਰਿਹਾ ਹੈ ਅਤੇ ਇਸਨੂੰ ਵੋਟਬੈਂਕ ਲਈ ਨੌਟੰਕੀ ਦੱਸਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਪ੍ਰਿਯੰਕਾ ਗਾਂਧੀ ਦੇ ਹੱਥ ਵਿਚ ਕੋਈ ਤ੍ਰਿਸ਼ੂਲ ਨਹੀਂ ਸੀ।

ਵਾਇਰਲ ਪੋਸਟ

ਟਵਿੱਟਰ ਯੂਜ਼ਰ "Manjeet Bagga" ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "This is the height of irresponsibility and fakery"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਅਸਲ ਤਸਵੀਰ Jansatta ਦੀ ਫੋਟੋ ਗੈਲਰੀ ਵਿਚ ਅਪਲੋਡ ਮਿਲੀ। 

ਵਾਇਰਲ ਤਸਵੀਰ ਐਡੀਟੇਡ ਹੈ

ਅਸਲ ਤਸਵੀਰ ਨੂੰ ਸ਼ੇਅਰ ਕਰਦਿਆਂ Jansatta ਨੇ ਲਿਖਿਆ, "प्रियंका गांधी ने विंध्याचल पहुंचकर मां विंध्यवासिनी की पूजा की और ध्यान साधना भी की थी"

ਅਸਲ ਤਸਵੀਰ ਵਿਚ ਨਾ ਹੀ ਪ੍ਰਿਯੰਕਾ ਦੇ ਹੱਥ ਵਿਚ ਕੋਈ ਤ੍ਰਿਸ਼ੂਲ ਸੀ ਅਤੇ ਨਾ ਹੀ ਮੱਥੇ 'ਤੇ ਲੰਬਾ ਟਿੱਕਾ। 

ਅੱਗੇ ਵਧਦੇ ਹੋਏ ਅਸੀਂ ਅਸਲ ਮਾਮਲੇ ਨੂੰ ਲੈ ਕੇ ਹੋਰ ਸਰਚ ਕੀਤਾ। ਸਾਨੂੰ ਇਸ ਮੌਕੇ ਦੀਆਂ ਹੋਰ ਤਸਵੀਰਾਂ ਯੂਪੀ ਕਾਂਗਰੇਸ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ ਸ਼ੇਅਰ ਮਿਲੀਆਂ। ਇਹ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਮਤਲਬ ਸਾਫ ਸੀ ਕਿ ਐਡੀਟੇਡ ਤਸਵੀਰ ਵਾਇਰਲ ਕਰਦੇ ਹੋਏ ਪ੍ਰਿਯੰਕਾ ਗਾਂਧੀ 'ਤੇ ਤੰਜ ਕੱਸਿਆ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਪ੍ਰਿਯੰਕਾ ਗਾਂਧੀ ਦੇ ਹੱਥ ਵਿਚ ਕੋਈ ਤ੍ਰਿਸ਼ੂਲ ਨਹੀਂ ਸੀ।

Claim- Image of Priyanka Gandhi Holding Trishul
Claimed By- Twitter User Manjeet Bagga
Fact Check- Morphed