ਤੱਥ ਜਾਂਚ - ਇਹ ਅਮਰੀਕਾ ਦੇ Monkey God ਦੀ ਨਹੀਂ, ਹਿੰਦੂ ਭਗਵਾਨ ਹਨੂੰਮਾਨ ਦੀ ਮੂਰਤੀ ਹੈ 

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਹ ਮੂਰਤੀ ਅਮਰੀਕਾ ਦੇ ਮੰਕੀ ਗੌਡ ਦੀ ਨਹੀਂ ਬਲਕਿ ਹਿੰਦੂ ਭਗਵਾਨ ਹਨੂੰਮਾਨ ਦੀ ਮੂਰਤੀ ਹੈ। 

Fact Check - This is an idol of the Hindu god Hanuman, not the American Monkey God

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) -  ਸੋਸ਼ਲ ਮੀਡੀਆ 'ਤੇ ਇਕ ਮੂਰਤੀ ਦੀ ਤਸਵੀਰ ਵਾਇਰਲ ਹੋ ਰਹੀ ਹੈ। ਯੂਜ਼ਰਸ ਇਸ ਤਸਵੀਰ ਨੂੰ ਅਮਰੀਕਾ ਦੇ ਹਨੂੰਮਾਨਜੀ ਦੱਸ ਕੇ ਸ਼ੇਅਰ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮੂਰਤੀ ਡੈਨਵਰ ਆਰਟ ਮਿਊਜੀਅਮ ਵਿਚ ਰੱਖੀ ਗਈ ਅਮਰੀਕਾ ਦੇ ਮੰਕੀ ਗੌਡ ਦੀ ਮੂਰਤੀ ਹੈ।  

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਹ ਮੂਰਤੀ ਅਮਰੀਕਾ ਦੇ ਮੰਕੀ ਗੌਡ ਦੀ ਨਹੀਂ ਬਲਕਿ ਹਿੰਦੂ ਭਗਵਾਨ ਹਨੂੰਮਾਨ ਦੀ ਮੂਰਤੀ ਹੈ। 

ਵਾਇਰਲ ਪੋਸਟ 
ਫੇਸਬੁੱਕ ਪੇਜ਼ People's daily Bharat ਨੇ 10 ਜਨਵਰੀ ਨੂੰ ਵਾਇਰਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''Hanumanji of America -- This statue belongs to the ancient god of America ′′ Monkey God Which is now in Denver Art Musiam in Colorado। The only religion in the whole world was Sanatan Hindu Dharma, what more proof can be given than this? #People's daily Bharat''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਪੜਤਾਲ 
ਸਪੋਕਮੈਨ ਨੇ ਪੜਤਾਲ ਸ਼ੁਰੂ ਕਰਨ ਦੌਰਾਨ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ, ਤਾਂ ਵਾਇਰਲ ਤਸਵੀਰ ਸਾਨੂੰ denverartmuseum.org ਦੀ ਵੈੱਬਸਾਈਟ 'ਤੇ ਅਪਲੋਡ ਕੀਤੀ ਮਿਲੀ। ਤਸਵੀਰ ਦੇ ਕੈਪਸ਼ਨ ਵਿਚ ਲਿਖਿਆ ਗਿਆ ਸੀ, ''This wooden sculpture was carved by an unknown artist during the 1800s in Southern India (perhaps in the regions of Tamil Nadu or Kerala). This sculpture shows Hanuman, the Hindu monkey-god, kneeling in devotion to the god Rama.'' ( ਇਸ ਲੱਕੜ ਦੀ ਮੂਰਤੀ ਨੂੰ ਇੱਕ ਅਣਪਛਾਤੇ ਕਲਾਕਾਰ ਦੁਆਰਾ 1800 ਦੇ ਦਹਾਕੇ ਦੌਰਾਨ ਦੱਖਣੀ ਭਾਰਤ ਵਿਚ ਬਣਾਇਆ ਗਿਆ ਸੀ। ਇਹ ਬੁੱਤ ਹਿੰਦੂ ਭਗਵਾਨ-ਦੇਵਤਾ, ਹਨੂੰਮਾਨ ਨੂੰ ਰਾਮ ਦੇਵ ਦੀ ਭਗਤੀ ਵਿਚ ਗੋਡੇ ਟੇਕਦਿਆਂ ਦਿਖਾਈ ਗਈ ਹੈ)

ਇਸ ਦੇ ਨਾਲ ਹੀ ਵੈੱਬਸਾਈਟ 'ਤੇ ਇਸ ਮੂਰਤੀ ਬਾਰੇ ਹੋਰ ਵੀ ਕਾਫ਼ੀ ਜਾਣਕਾਰੀ ਸਾਂਝੀ ਕੀਤੀ ਗਈ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਮੂਰਤੀ ਅਮਰੀਕਾ ਦੇ ਮੰਕੀ ਗੌਡ ਦੀ ਨਹੀਂ ਬਲਕਿ ਹਿੰਦੂ ਭਗਵਾਨ ਹਨੂੰਮਾਨ ਦੀ ਮੂਰਤੀ ਹੈ ਅਤੇ ਇਸ ਨੂੰ 1800 ਦਹਾਕੇ ਪਹਿਲਾਂ ਬਣਾਇਆ ਗਿਆ ਸੀ।

Claim -  ਇਹ ਮੂਰਤੀ ਅਮਰੀਕਾ ਦੇ ਹਨੂੰਮਾਨਜੀ ਮੰਕੀ ਗੌਡ ਦੀ ਮੂਰਤੀ ਹੈ ਜੋ ਕਿ ਹੁਣ ਕੋਲਾਰਾਡੋ ਵਿਚ ਡੈਨਵਰ ਆਰਟ ਮਿਊਜੀਅਮ ਵਿਚ ਹੈ।  
Claimed By - ਫੇਸਬੁੱਕ ਪੇਜ਼ People's daily Bharat 
Fact Check - ਦਾਅਵਾ ਫਰਜ਼ੀ