Fact Check: Lamborghini Urus ਦੀ ਮਸ਼ਹੂਰੀ ਵਿਚ ਨਿਹੰਗ ਸਿੱਖ? ਜਾਣੋਂ ਤਸਵੀਰਾਂ ਦਾ ਅਸਲ ਸੱਚ

ਸਪੋਕਸਮੈਨ ਸਮਾਚਾਰ ਸੇਵਾ

Fact Check

ਇਹ ਤਸਵੀਰਾਂ ਇੱਕ ਆਮ ਫੋਟੋਸ਼ੂਟ ਦਾ ਹਿੱਸਾ ਹਨ ਜਿਨ੍ਹਾਂ ਨੂੰ ਹੁਣ ਗਲਤ ਦਾਅਵੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।

Fact Check: Nihang Sikh in the advertisement of Lamborghini Urus?

RSFC (Team Mohali)- ਸੋਸ਼ਲ ਮੀਡੀਆ 'ਤੇ ਮਸ਼ਹੂਰ ਕਾਰ ਬ੍ਰਾਂਡ ਲੈਂਬਰਗਿਨੀ (Lamborghini) ਦੀ URUS ਕਾਰ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿਚ ਕਾਰ ਨਾਲ ਨਿਹੰਗ ਸਿੱਖ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ Lamborghini ਨੇ ਆਪਣੀ ਨਵੀਂ SUV Urus ਦੀ ਮਸ਼ਹੂਰੀ ਵਿਚ ਨਿਹੰਗ ਸਿੰਘ ਨੂੰ ਗੱਡੀ ਨਾਲ ਪੇਸ਼ ਕੀਤਾ ਹੈ। ਇਸ ਮਸ਼ਹੂਰੀ ਵਿਚ ਨਿਹੰਗ ਸਿੱਖ ਨੂੰ Urus ਨਾਲ ਜੋੜਦੇ ਹੋਏ ਗੱਡੀ ਨੂੰ ਭਰੋਸੇਯੋਗ ਅਤੇ ਮਜ਼ਬੂਤ ਦੱਸਿਆ ਜਾ ਰਿਹਾ ਹੈ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਨ੍ਹਾਂ ਤਸਵੀਰਾਂ ਦਾ Lamborghini Urus ਦੀ ਮਸ਼ਹੂਰੀ ਨਾਲ ਕੋਈ ਸਬੰਧ ਨਹੀਂ ਹੈ। ਇਹ ਤਸਵੀਰਾਂ ਇੱਕ ਆਮ ਫੋਟੋਸ਼ੂਟ ਦਾ ਹਿੱਸਾ ਹਨ ਜਿਨ੍ਹਾਂ ਨੂੰ ਹੁਣ ਗਲਤ ਦਾਅਵੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਖਿੱਚਣ ਵਾਲੇ ਫੋਟੋਗ੍ਰਾਫਰ ਗੁਰਮੀਤ ਸਿੰਘ ਨੇ ਸਾਡੇ ਨਾਲ ਗੱਲ ਕਰਦਿਆਂ ਵਾਇਰਲ ਦਾਅਵੇ ਨੂੰ ਖਾਰਜ ਕੀਤਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "ਗੁਰਸੇਵਕ ਸਿੰਘ ਭਾਣਾ Gursewak Singh Bhana" ਨੇ ਵਾਇਰਲ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, "ਦੁਨੀਆ ਦੀ ਅਤਿ ਮਹਿੰਗੀਆਂ ਗੱਡੀਆਂ ਬਣਾਉਣ ਵਾਲੀ ਕੰਪਨੀ ਲੈਂਬਰੋਗਿਨੀ ਵੱਲੋਂ ਆਪਣੇ ਐਸਯੂਵੀ ਉਰੂਸ ਦੀ ਮਸ਼ਹੂਰੀ ਨਿਹੰਗ ਸਿੰਘ ਨਾਲ ਤੁਲਨਾ ਕਰਕੇ ਕੀਤੀ ਜਾ ਰਹੀ ਹੈ। ਕਹਿੰਦੇ; ਜਿਵੇਂ ਨਿਹੰਗ ਸਿੰਘ ਕੋਲ ਆਪਣਾ ਆਪ ਸੁਰੱਖਿਅਤ ਮਹਿਸੂਸ ਕਰਦੇ ਹੋ, ਇਸੇ ਤਰਾਂ ਦੀ ਸੁਰੱਖਿਆ ਗੱਡੀ ‘ਚ ਬਹਿ ਕੇ ਮਹਿਸੂਸ ਕਰੋੰਗੇ। #ਗੁਰੂ_ਕੀ_ਲਾਡਲੀ_ਫੌਜ -ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ"

ਵਾਇਰਲ ਪੋਸਟ ਦਾ ਫੇਸਬੁੱਕ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ Lamborghini India ਦੇ ਅਧਿਕਾਰਿਕ ਫੇਸਬੁੱਕ ਪੇਜ ਵੱਲ ਰੁੱਖ ਕੀਤਾ। ਸਾਨੂੰ ਕਿਤੇ ਵੀ Lamborghini Urus ਦੀਆਂ ਤਸਵੀਰਾਂ ਨਿਹੰਗ ਸਿੰਘ ਨਾਲ ਨਹੀਂ ਮਿਲੀਆਂ। Lamborghini India ਦੇ ਅਧਿਕਾਰਿਕ ਫੇਸਬੁੱਕ ਪੇਜ 'ਤੇ ਇਥੇ ਕਲਿਕ ਕਰ ਵਿਜ਼ਿਟ ਕੀਤਾ ਜਾ ਸਕਦਾ ਹੈ।

ਇਸ ਤੋਂ ਬਾਅਦ ਅਸੀਂ ਵਾਇਰਲ ਪੋਸਟ ਵਿਚ ਦਿੱਸ ਰਹੇ Instagram ਅਕਾਊਂਟ @lamborghiniinindia ਵੱਲ ਰੁੱਖ ਕੀਤਾ। ਸਾਨੂੰ ਉੱਥੇ ਇਹ ਤਸਵੀਰਾਂ ਮਿਲੀਆਂ ਅਤੇ ਤਸਵੀਰਾਂ ਦਾ ਕਰੈਡਿਟ @the_turbanned_sikh (Gurmeet Singh) ਨੂੰ ਦਿੱਤਾ ਗਿਆ।

ਅੱਗੇ ਵਧਦੇ ਹੋਏ ਅਸੀਂ ਗੁਰਮੀਤ ਨਾਲ ਸੰਪਰਕ ਕੀਤਾ। ਗੁਰਮੀਤ ਨੇ ਸਾਡੇ ਨਾਲ ਗੱਲ ਕਰਦੇ ਹੋਏ ਸਾਫ ਕੀਤਾ ਕਿ ਇਹ ਤਸਵੀਰਾਂ Lamborghini ਦੀ ਅਧਿਕਾਰਕ ਮਸ਼ਹੂਰੀ ਦੀਆਂ ਨਹੀਂ ਹਨ। ਇਹ ਤਸਵੀਰਾਂ ਸਿਰਫ ਇਕ ਆਮ ਫੋਟੋਸ਼ੂਟ ਦਾ ਹਿੱਸਾ ਹੈ। 

Lamborghini ਦੇ ਅਧਿਕਾਰਿਕ ਸੋਸ਼ਲ ਮੀਡੀਆ ਅਕਾਊਂਟ ਹੇਠਾਂ ਵੇਖੇ ਜਾ ਸਕਦੇ ਹਨ:

Facebook- @LamborghiniIndia 
Twitter- @Lamborghini
Instagram- @lamborghini
Youtube- @Lamborghini

ਨਤੀਜਾ- ਵਾਇਰਲ ਤਸਵੀਰਾਂ ਦਾ Lamborghini Urus ਦੀ ਮਸ਼ਹੂਰੀ ਨਾਲ ਕੋਈ ਸਬੰਧ ਨਹੀਂ ਹੈ। ਇਹ ਤਸਵੀਰਾਂ ਇੱਕ ਆਮ ਫੋਟੋਸ਼ੂਟ ਦਾ ਹਿੱਸਾ ਹਨ ਜਿਨ੍ਹਾਂ ਨੂੰ ਹੁਣ ਗਲਤ ਦਾਅਵੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।

Claim- Lamborghini Offical Advertisement represents Nihang Sikh

Claimed By- FB Page Gursewak Singh Bhana

Fact Check- Misleading