ਨੂਪੁਰ ਸ਼ਰਮਾ ਦੀ ਗ੍ਰਿਫ਼ਤਾਰੀ ਦਾ ਨਹੀਂ ਹੈ ਇਹ ਵਾਇਰਲ ਵੀਡੀਓ, ਪੜ੍ਹੋ Rozana Spokesman ਦੀ Fact Check ਰਿਪੋਰਟ 

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਰਾਜਸਥਾਨ ਦੀ ਇੱਕ ਆਗੂ ਭੂਮੀ ਨਾਲ ਸਬੰਧਿਤ ਹੈ। ਵੀਡੀਓ ਵਿਚ ਨੂਪੁਰ ਸ਼ਰਮਾ ਨਹੀਂ ਹੈ।

No Nupur Sharma Has Not Been Arrested Viral Post Is Fake

RSFC (Team Mohali)- ਕੁਝ ਦਿਨਾਂ ਪਹਿਲਾਂ ਭਾਜਪਾ ਆਗੂ ਨੂਪੁਰ ਸ਼ਰਮਾ ਵੱਲੋਂ ਇੱਕ ਟੀਵੀ ਡਿਬੇਟ ਦੌਰਾਨ ਮੁਸਲਿਮ ਧਰਮ ਦੇ ਪੈਗੰਬਰ ਮੁਹੱਮਦ ਨੂੰ ਲੈ ਕੇ ਭੱਦੀ ਟਿੱਪਣੀ ਕੀਤੀ ਜਿਸਦੇ ਬਾਅਦ ਪੂਰੇ ਦੇਸ਼ ਸਣੇ ਅੰਤਰਰਾਸ਼ਟਰੀ ਸਤਰ 'ਤੇ ਬਿਆਨ ਦੀ ਨਿੰਦਾ ਕੀਤੀ ਗਈ। ਹੁਣ ਇਸੇ ਮਾਹੌਲ ਵਿਚਕਾਰ ਇੱਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਆਗੂ ਨੂਪੁਰ ਸ਼ਰਮਾ ਦੀ ਗ੍ਰਿਫਤਾਰੀ ਹੋ ਗਈ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਰਾਜਸਥਾਨ ਦੀ ਇੱਕ ਆਗੂ ਭੂਮੀ ਨਾਲ ਸਬੰਧਿਤ ਹੈ। ਵੀਡੀਓ ਵਿਚ ਨੂਪੁਰ ਸ਼ਰਮਾ ਨਹੀਂ ਹੈ।

ਵਾਇਰਲ ਪੋਸਟ 

ਫੇਸਬੁੱਕ ਪੇਜ "Javed__Shaikh" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "Alhamdulillah #लब्बैक_या_रसूल_अल्लाहﷺ Nupur Sharma girftar"

ਇਸ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਪੋਸਟ ਨੂੰ ਧਿਆਨ ਨਾਲ ਵੇਖਿਆ। ਇਸ ਪੋਸਟ 'ਤੇ ਕਈ ਯੂਜ਼ਰਸ ਵੱਲੋਂ ਵੀਡੀਓ ਨੂੰ ਫਰਜ਼ੀ ਦੱਸਿਆ ਗਿਆ। ਇਸਦੇ ਨਾਲ ਹੀ ਸਾਨੂੰ ਇੱਕ ਕਮੈਂਟ ਮਿਲਿਆ ਜਿਸਦੇ ਵਿਚ ਦੱਸਿਆ ਗਿਆ ਕਿ ਵੀਡੀਓ ਵਿਚ ਕਿਸਾਨਾਂ ਦਾ ਸਾਥ ਦੇਣ ਵਾਲੀ ਰਾਜਸਥਾਨ ਦੀ ਆਗੂ Bhumi Birmi ਹਨ।

ਅੱਗੇ ਵਧਦੀਆਂ ਅਸੀਂ ਆਗੂ ਦੀ ਫੇਸਬੁੱਕ ਪ੍ਰੋਫ਼ਾਈਲ 'ਤੇ ਵਿਜ਼ਿਟ ਕੀਤਾ। ਅਸੀਂ ਪਾਇਆ ਕਿ ਆਗੂ ਨੇ ਵੀਡੀਓ ਨੂੰ 15 ਜੂਨ 2022 ਨੂੰ ਆਪ ਸ਼ੇਅਰ ਕੀਤਾ ਸੀ। ਇਥੇ ਮੌਜੂਦ ਜਾਣਕਾਰੀਆਂ ਅਨੁਸਾਰ ਆਗੂ ਨੇ ਰਾਜਸਥਾਨ ਵਿਖੇ ਕਿਸਾਨਾਂ ਪ੍ਰਤੀ ਇੱਕ ਵੱਡੀ ਰੈਲੀ ਕੱਢੀ ਸੀ ਅਤੇ ਇਸੇ ਦੌਰਾਨ ਇਹ ਮਾਮਲਾ ਵਾਪਰਿਆ ਸੀ।

ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਵਿਚ ਨੂਪੁਰ ਸ਼ਰਮਾ ਨਹੀਂ ਹੈ।

ਅੱਗੇ ਵਧਦਿਆਂ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਨੂਪੁਰ ਸ਼ਰਮਾ ਦੀ ਗ੍ਰਿਫਤਾਰੀ ਹੋਈ ਹੈ ਜਾਂ ਨਹੀਂ। ਦੱਸ ਦਈਏ ਕਿ ਸਾਨੂੰ ਇਸ ਦਾਅਵੇ ਨੂੰ ਲੈ ਕੇ ਕੋਈ ਅਧਿਕਾਰਿਕ ਖਬਰ ਨਹੀਂ ਮਿਲੀ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਰਾਜਸਥਾਨ ਦੀ ਇੱਕ ਆਗੂ ਭੂਮੀ ਬੀਰਮੀ ਨਾਲ ਸਬੰਧਿਤ ਹੈ। ਵੀਡੀਓ ਵਿਚ ਨੂਪੁਰ ਸ਼ਰਮਾ ਨਹੀਂ ਹੈ।