Fact Check: ਕੀ ਦਿੱਲੀ ਸਰਕਾਰ ਨੂੰ 7 ਹਜ਼ਾਰ ਕਰੋੜ ਦੀ ਜ਼ਰੂਰਤ? ਗੁੰਮਰਾਹਕੁਨ ਪੋਸਟ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

Fact Check

ਇਹ ਬ੍ਰੇਕਿੰਗ ਪਲੇਟ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਮਈ 2020 ਦੀ ਹੈ। ਹੁਣ ਪੁਰਾਣੀ ਬ੍ਰੇਕਿੰਗ ਪਲੇਟ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Fact Check Old news of delhi government asking for financial help viral with misleading claim

RSFC (Team Mohali)- ਸੋਸ਼ਲ ਮੀਡੀਆ 'ਤੇ ABP News ਦਾ ਇੱਕ ਬ੍ਰੇਕਿੰਗ ਪਲੇਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਬ੍ਰੇਕਿੰਗ ਵਿਚ ਲਿਖਿਆ ਹੋਇਆ ਹੈ ਕਿ ਦਿੱਲੀ ਸਰਕਾਰ ਨੂੰ ਕਰਮਚਾਰੀਆਂ ਦੀ ਤਨਖੁਆ ਦੇਣ ਲਈ 7 ਹਜ਼ਾਰ ਕਰੋੜ ਦੀ ਲੋੜ ਪੈ ਗਈ ਹੈ। ਇਸ ਬ੍ਰੇਕਿੰਗ ਪਲੇਟ ਨੂੰ ਹਾਲੀਆ ਦੱਸਕੇ ਵਾਇਰਲ ਕਰਦੇ ਹੋਏ ਦਿੱਲੀ ਸਰਕਾਰ 'ਤੇ ਤੰਜ ਕੱਸਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਬ੍ਰੇਕਿੰਗ ਪਲੇਟ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਮਈ 2020 ਦੀ ਹੈ। ਹੁਣ ਪੁਰਾਣੀ ਬ੍ਰੇਕਿੰਗ ਪਲੇਟ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ Gunjan Khera ਨੇ ਵਾਇਰਲ ਬ੍ਰੇਕਿੰਗ ਪਲੇਟ ਸ਼ੇਅਰ ਕਰਦਿਆਂ ਲਿਖਿਆ, "यह तो होना था फ़्री बिजली पानी के चक्कर में बड़ी बात यह है की भिक्षुक ठग गुजरात,पंजाब व उत्तराखंड में दान की घोषणाए कर रहा है! घर में नही है दाने, ठग चला भुनाने!"

ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਕੀਵਰਡ ਸਰਚ ਜਰੀਏ ਇਸ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਇਹ ਖਬਰ ਹਾਲੀਆ ਨਹੀਂ 2020 ਦੀ ਹੈ

ਸਾਨੂੰ ਇਸ ਬ੍ਰੇਕਿੰਗ ਦਾ ਵੀਡੀਓ ABP News ਦੇ Youtube ਚੈੱਨਲ 'ਤੇ ਅਪਲੋਡ ਮਿਲਿਆ। ਇਹ ਬ੍ਰੇਕਿੰਗ 31 ਮਈ 2020 ਨੂੰ ਸ਼ੇਅਰ ਕੀਤੀ ਗਈ ਸੀ ਅਤੇ ਇਸਨੂੰ ਸ਼ੇਅਰ ਕਰਦੇ ਹੋਏ ਸਿਰਲੇਖ ਲਿਖਿਆ ਗਿਆ ਸੀ, "Sisodia Drops Bombshell, Delhi Govt In Financial Trouble | ABP News"

ਖਬਰ ਅਨੁਸਾਰ ਕੋਵਿਡ ਦੀ ਮਾਰ ਆਦਿ ਕਰਕੇ ਦਿੱਲੀ ਸਰਕਾਰ ਦੇ ਫ਼ੰਡ ਵਿਚ ਕਮੀ ਆਈ ਜਿਸਦੇ ਕਰਕੇ ਕੇਂਦਰ ਸਰਕਾਰ ਤੋਂ ਗੁਹਾਰ ਲਾ ਕੇ ਪੈਸਿਆਂ ਦੀ ਮੰਗ ਮਨੀਸ਼ ਸਿਸੋਦੀਆ ਦੁਆਰਾ ਕੀਤੀ ਗਈ ਸੀ।

ਇਹ ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਇਸ ਮਾਮਲੇ ਨੂੰ ਲੈ ਕੇ NDTV ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਅੱਗੇ ਵਧਦੇ ਹੋਏ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਦਿੱਲੀ ਸਰਕਾਰ ਨੂੰ ਲੈ ਕੇ ਅਜੇਹੀ ਕੋਈ ਹਾਲੀਆ ਖਬਰ ਆਈ ਹੈ ਜਾਂ ਨਹੀਂ। ਦੱਸ ਦਈਏ ਕਿ ਸਾਨੂੰ ਇਸ ਦਾਅਵੇ ਨੂੰ ਲੈ ਕੇ ਹਾਲੀਆ ਕੋਈ ਵੀ ਖਬਰ ਨਹੀਂ ਮਿਲੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਬ੍ਰੇਕਿੰਗ ਪਲੇਟ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਮਈ 2020 ਦੀ ਹੈ। ਹੁਣ ਪੁਰਾਣੀ ਬ੍ਰੇਕਿੰਗ ਪਲੇਟ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Claim- Delhi Government need financial help of 7 crore to pay emloyees salary
Claimed By- FB User Gunjan Khera
Fact Check- Misleading