Fact Check: ਆਪਸ 'ਚ ਭਿੜੇ ਭਾਜਪਾ ਲੀਡਰਾਂ ਦੇ ਸਮਰਥਕ, ਵੀਡੀਓ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

Fact Check

ਵੀਡੀਓ ਆਗਰਾ ਹੈ ਜਿਥੇ ਭਾਜਪਾ ਲੀਡਰ ਅਰਿਦਮਨ ਸਿੰਘ ਅਤੇ ਭਾਜਪਾ ਦੇ ਸਾਬਕਾ ਬਲਾਕ ਪ੍ਰਮੁੱਖ ਸੁਘਰਿਵ ਸਿੰਘ ਚੋਹਾਨ ਦੇ ਸਮਰਥਕ ਆਪਸ 'ਚ ਰੈਲੀਆਂ ਦੌਰਾਨ ਭੀੜ ਗਏ ਸਨ।

Fact Check Video Of BJP Leaders Supporters Clash Viral with Misleading Claim

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਲੋਕਾਂ ਨੂੰ ਗੱਡੀਆਂ ਦੀ ਭੰਨਤੋੜ ਕਰਦੇ ਅਤੇ ਪੱਥਰਬਾਜ਼ੀ ਕਰਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਉੱਤਰ ਪ੍ਰਦੇਸ਼ ਦਾ ਹੈ ਜਿਥੇ ਭਾਜਪਾ ਲੀਡਰਾਂ ਦਾ ਇਸ ਤਰ੍ਹਾਂ ਸਵਾਗਤ ਕੀਤਾ ਗਿਆ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਹੈ। ਅਸਲ ਵਿਚ ਵੀਡੀਓ ਭਾਜਪਾ ਲੀਡਰਾਂ ਦੇ ਸਮਰਥਕਾਂ ਵੱਲੋਂ ਆਪਸ ਹੋਈ ਝੜਪ ਦਾ ਹੈ। ਵੀਡੀਓ ਆਗਰਾ ਹੈ ਜਿਥੇ ਭਾਜਪਾ ਲੀਡਰ ਅਰਿਦਮਨ ਸਿੰਘ ਅਤੇ ਭਾਜਪਾ ਦੇ ਸਾਬਕਾ ਬਲਾਕ ਪ੍ਰਮੁੱਖ ਸੁਘਰਿਵ ਸਿੰਘ ਚੋਹਾਨ ਦੇ ਸਮਰਥਕ ਆਪਸ 'ਚ ਰੈਲੀਆਂ ਦੌਰਾਨ ਭੀੜ ਗਏ ਸਨ। ਹੁਣ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ 

ਫੇਸਬੁੱਕ ਪੇਜ "Gavy Art's Bains" ਨੇ 16 ਦਿਸੰਬਰ ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "U.P ਵਿੱਚ BJP ਦਾ ਜ਼ੋਰਦਾਰ ਸਵਾਗਤ, ਆਏਗਾ ਤੋ ਮੋਦੀ ਹੀ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। 

ਸਾਨੂੰ ਮਾਮਲੇ ਨੂੰ ਲੈ ਕੇ ਦੈਨਿਕ ਭਾਸਕਰ ਦੀ ਇੱਕ ਖਬਰ ਮਿਲਦੀ ਹੈ ਜਿਸਦੇ ਵਿਚ ਇੱਕ ਤਸਵੀਰ ਸਮਾਨ ਰੂਪ ਤੋਂ ਵਾਇਰਲ ਵੀਡੀਓ ਦਾ ਦ੍ਰਿਸ਼ ਸੀ। ਇਸ ਤਸਵੀਰ ਵਿਚ ਗੱਡੀਆਂ ਅਤੇ ਪਿਛੋਕੜ ਵਾਇਰਲ ਵੀਡੀਓ ਨਾਲ ਹੂਬਹੂ ਮੇਲ ਖਾ ਰਿਹਾ ਸੀ।

ਇਹ ਖਬਰ 7 ਦਿਸੰਬਰ 2021 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸਦਾ ਸਿਰਲੇਖ ਦਿੱਤਾ ਗਿਆ ਸੀ, "आगरा में पूर्व कैबिनेट मंत्री की बाइक रैली में बवाल:पूर्व मंत्री और पूर्व ब्लॉक प्रमुख के समर्थक भिडे़, पथराव से मची भगदड़, गाड़ियों के शीशे तोडे़"

ਖਬਰ ਅਨੁਸਾਰ, "ਆਗਰਾ ਦੇ ਪਿਨਾਹਟ 'ਚ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਨੇਤਾ ਅਰਿਦਮਨ ਸਿੰਘ ਦੀ ਬਾਈਕ ਰੈਲੀ ਦੌਰਾਨ ਹੰਗਾਮਾ ਹੋਇਆ। ਸਾਬਕਾ ਮੰਤਰੀ ਅਤੇ ਸਾਬਕਾ ਬਲਾਕ ਪ੍ਰਧਾਨ ਸੁਗਰੀਵ ਸਿੰਘ ਚੌਹਾਨ ਦੇ ਸਮਰਥਕ ਆਪਸ ਵਿੱਚ ਭਿੜ ਗਏ। ਦੋਵੇਂ ਇੱਕ ਦੂਜੇ 'ਤੇ ਦੋਸ਼ ਲਗਾ ਰਹੇ ਹਨ। ਪਥਰਾਅ ਅਤੇ ਵਾਹਨਾਂ ਦੀ ਭੰਨਤੋੜ ਕਾਰਨ ਹਫੜਾ-ਦਫੜੀ ਮੱਚ ਗਈ। ਪਥਰਾਅ 'ਚ ਕਈ ਲੋਕ ਜ਼ਖਮੀ ਹੋ ਗਏ ਸਨ।"

ਹੋਰ ਸਰਚ ਕਰਨ 'ਤੇ ਸਾਨੂੰ ਮਾਮਲੇ ਨੂੰ ਲੈ ਕੇ UP Tak ਦੀ Youtube ਰਿਪੋਰਟ ਮਿਲੀ। ਇਸ ਰਿਪੋਰਟ ਵਿਚ ਵਾਇਰਲ ਵੀਡੀਓ ਦੇ ਦ੍ਰਿਸ਼ ਸਾਫ-ਸਾਫ ਵੇਖੇ ਜਾ ਸਕਦੇ ਸਨ।

ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਹੈ। ਅਸਲ ਵਿਚ ਵੀਡੀਓ ਭਾਜਪਾ ਲੀਡਰਾਂ ਦੇ ਸਮਰਥਕਾਂ ਵੱਲੋਂ ਆਪਸ ਹੋਈ ਝੜਪ ਦਾ ਹੈ। ਵੀਡੀਓ ਆਗਰਾ ਹੈ ਜਿਥੇ ਭਾਜਪਾ ਲੀਡਰ ਅਰਿਦਮਨ ਸਿੰਘ ਅਤੇ ਭਾਜਪਾ ਦੇ ਸਾਬਕਾ ਬਲਾਕ ਪ੍ਰਮੁੱਖ ਸੁਘਰਿਵ ਸਿੰਘ ਚੋਹਾਨ ਦੇ ਸਮਰਥਕ ਆਪਸ 'ਚ ਰੈਲੀਆਂ ਦੌਰਾਨ ਭੀੜ ਗਏ ਸਨ। ਹੁਣ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim- People Of Uttar Pradesh Stone Pelted On BJP Rally
Claimed By- FB User Gavy Art's Bains
Fact Check- Misleading