ਤੱਥ ਜਾਂਚ- ਦੀਨਦਿਆਲ ਉਪਾਧਿਆ ਦੀ ਮੂਰਤੀ ਨੂੰ ਸ਼ਰਧਾਂਜਲੀ ਦੇ ਰਹੇ ਸੀ PM ਮੋਦੀ, ਵਾਇਰਲ ਦਾਅਵਾ ਗਲਤ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ।

No, PM Modi did not garland Nathuram Godse’s bust

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਪੀਐੱਮ ਮੋਦੀ ਦੀਆਂ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇੱਕ ਤਸਵੀਰ ਵਿਚ ਉਹਨਾਂ ਨੂੰ ਮਹਾਤਮਾ ਗਾਂਧੀ ਦੀ ਮੂਰਤੀ ਅੱਗੇ ਹੱਥ ਜੋੜ ਕੇ ਖੜ੍ਹੇ ਹੋਏ ਦੇਖਿਆ ਜਾ ਸਕਦਾ ਹੈ ਤੇ ਦੂਜੀ ਤਸਵੀਰ ਵਿਚ ਉਹ ਇਕ ਹੋਰ ਮੂਰਤੀ ਅੱਗੇ ਹੱਥ ਜੋੜ ਕੇ ਖੜ੍ਹੇ ਹੋਏ ਦਿਖਾਈ ਦੇ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਮਹਾਤਮਾ ਗਾਂਧੀ ਦੇ ਨਾਲ-ਨਾਲ ਮਹਾਂਤਮਾ ਗਾਂਧੀ ਨੂੰ ਗੋਲੀ ਮਾਰਨ ਵਾਲੇ ਨੱਥੂ ਰਾਮ ਗੋਡਸੇ ਨੂੰ ਵੀ ਨਮਨ ਕਰ ਰਹੇ ਹਨ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਨਰਿੰਦਰ ਮੋਦੀ, ਦੀਨਦਿਆਲ ਉਪਾਧਿਆ ਦੀ ਮੂਰਤੀ ਨੂੰ ਸ਼ਰਧਾਂਜਲੀ ਦੇ ਰਹੇ ਸਨ ਨਾ ਕਿ ਨੱਥੂਰਾਮ ਗੋਡਸੇ ਦੀ ਮੂਰਤੀ ਨੂੰ। 

ਵਾਇਰਲ ਪੋਸਟ 
ਫੇਸਬੁੱਕ ਪੇਜ਼ Bhudaram Dhatrwal ਨੇ 11 ਜਨਵਰੀ ਨੂੰ ਵਾਇਰਲ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''गोली खाकर मरने वाले गांधी को भी नमन कर रहा है और गोली मारने वाले गोडसे को भी नमन कर रहा है। .... सबको बचने की जरूरत है।'' 

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਸਪੋਕਸਮੈਨ ਦੀ ਪੜਤਾਲ 
ਸਭ ਤੋਂ ਪਹਿਲਾਂ ਅਸੀਂ ਪਹਿਲੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ, ਜਿਸ ਦੌਰਾਨ ਸਾਨੂੰ www.ramanmedianetwork.com ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਇਕ ਰਿਪੋਰਟ ਮਿਲੀ। ਜਿਸ ਵਿਚ ਸਾਨੂੰ ਪੀਐੱਮ ਮੋਦੀ ਦੀ ਮਹਾਤਮਾ ਗਾਂਧੀ ਦੀ ਮੂਰਤੀ ਅੱਗੇ ਹੱਥ ਜੋੜਦੇ ਹੋਏ ਦੀ ਤਸਵੀਰ ਪ੍ਰਕਾਸ਼ਿਤ ਮਿਲੀ। ਇਸ ਤਸਵੀਰ ਦੇ ਕੈਪਸ਼ਨ ਵਿਚ ਲਿਖਿਆ ਸੀ, ''Narendra Modi visiting the Mahatma Gandhi Museum, in Rajkot, Gujarat on September 30, 2018''

ਇਸੇ ਸਰਚ ਦੌਰਾਨ ਸਾਨੂੰ indianexpress.com ਦੀ ਇਕ ਰਿਪੋਰਟ ਮਿਲੀ, ਇਸ ਰਿਪੋਰਟਟ ਵਿਚ ਵੀ ਵਾਇਰਲ ਤਸਵੀਰ ਮੌਜੂਦ ਸੀ। ਰਿਪੋਰਟ ਅਨੁਸਾਰ ਵੀ ਪੀਐੱਮ ਮੋਦੀ 2018 ਵਿਚ ਮਹਾਤਮਾ ਗਾਂਧੀ ਅਜਾਇਬ ਘਰ ਦਾ ਉਦਘਾਟਨ ਕਰਨ ਗਏ ਸਨ। 

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਦੂਸਰੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ, ਜਿਸ ਦੌਰਾਨ ਸਾਨੂੰ oneindia.com ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਇਕ ਰਿਪੋਰਟ ਮਿਲੀ। ਇਹ ਰਿਪੋਰਟ 11 ਅਗਸਤ 2017 ਦੀ ਸੀ। ਇਸ ਰਿਪੋਰਟ ਵਿਚ ਵਾਇਰਲ ਤਸਵੀਰ ਮੌਜੂਦ ਸੀ, ਜਿਸ ਦੇ ਕੈਪਸ਼ਨ ਵਿਚ ਲਿਖਿਆ ਸੀ, ''Prime Minister Narendra Modi paying tributes to the statue of Deendayal Upadhyay as BJP president Amit Shah looks on at the party's 37th foundation day celebrations, in New Delhi.''

ਇਸ ਦੇ ਨਾਲ ਹੀ ਸਾਨੂੰ ਇਕ ਹੋਰ ਰਿਪੋਰਟ hindustantimes.com ਦੀ ਮਿਲੀ, ਜਿਸ ਵਿਚ ਵੀ ਵਾਇਰਲ ਤਸਵੀਰ ਮੌਜੂਦ ਸੀ। ਤਸਵੀਰ ਦੇ ਹੇਠਾਂ ਕੈਪਸ਼ਨ ਲਿਖਿਆ ਸੀ, ''Prime Minister Narendra Modi pays tribute at Deen Dayal Upadhyay’s statue at the party headquarters in New Delhi on Thursday.(Twitter)''

ਇਹਨਾਂ ਦੋਨੋਂ ਰਿਪੋਰਟ ਵਿਚ ਤਸਵੀਰ ਹੇਠਾਂ ਦਿੱਤੇ ਕੈਪਸ਼ਨ ਅਨੁਸਾਰ 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਨਦਿਆਲ ਉਪਾਧਿਆ ਦੇ ਬੁੱਤ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਨ। 

ਨਤੀਜਾ - ਅਸੀਂ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਪੀਐੱਮ ਮੋਦੀ ਮਹਾਂਤਮਾ ਗਾਂਧੀ ਦੇ ਹਤਿਆਰੇ ਨੱਥੂਰਾਮ ਗੋਡਸੇ ਅੱਗੇ ਨਹੀਂ ਬਲਕਿ ਦੀਨਦਿਆਲ ਉਪਾਧਿਆ ਨੂੰ ਸ਼ਰਧਾਂਜਲੀ ਦੇ ਰਹੇ ਸਨ।
Claim - ਪੀਐੱਮ ਮੋਦੀ ਮਹਾਤਮਾ ਗਾਂਧੀ ਦੇ ਹਤਿਆਰੇ ਨੱਥੂਰਾਮ ਗੋਡਸੇ ਅੱਗੇ ਜੋੜ ਰਹੇ ਨੇ ਹੱਥ 
Claimed By - ਫੇਸਬੁੱਕ ਪੇਜ਼ आर.एस. यादव 
Fact Check - ਝੂਠ