Fact Check: ਕੁੰਭ ਮੇਲੇ ਨੂੰ ਲੈ ਕੇ NSA ਅਜੀਤ ਡੋਭਾਲ ਦੇ ਨਾਂਅ ਤੋਂ ਫਰਜੀ ਪੱਤਰ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। NSA ਅਜੀਤ ਡੋਭਾਲ ਦੇ ਨਾਂਅ ਤੋਂ ਵਾਇਰਲ ਹੋ ਰਿਹਾ ਇਹ ਪੱਤਰ ਫਰਜੀ ਹੈ।

Viral Post

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਨਾਂ ਤੋਂ ਇੱਕ ਪੱਤਰ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਉਹ ਉੱਤਰਾਖੰਡ ਦੇ ਮੁਖ ਸਕੱਤਰ ਨੂੰ ਪੁਲਿਸ ਅਤੇ RSS ਦੇ ਵਰਕਰਾਂ ਵੱਲੋਂ ਕੁੰਭ ਮੇਲੇ ਦੀ ਕਾਮਯਾਬੀ ਨੂੰ ਲੈ ਕੇ ਧੰਨਵਾਦ ਕਰ ਰਹੇ ਹਨ। ਉਨ੍ਹਾਂ ਨੇ ਇਸ ਪੱਤਰ ਵਿਚ ਇਹ ਵੀ ਲਿਖਿਆ ਹੈ ਕਿ ਭਵਿੱਖ ਵਿਚ ਵੀ ਉਹ RSS ਦੀ ਵਿਚਾਰਧਾਰਾ ਦਾ ਪ੍ਰਚਾਰ ਕਰਦੇ ਰਹਿਣਗੇ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। NSA ਅਜੀਤ ਡੋਭਾਲ ਦੇ ਨਾਂਅ ਤੋਂ ਵਾਇਰਲ ਹੋ ਰਿਹਾ ਇਹ ਪੱਤਰ ਫਰਜੀ ਹੈ।

ਵਾਇਰਲ ਪੋਸਟ

ਟਵਿੱਟਰ ਯੂਜ਼ਰ "MD AHMED QAMER 40k" ਨੇ ਇਹ ਪੱਤਰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "#Anandvihar NSA Ajit Doval has proved that #RSS is ruling the entire country"

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਸ ਪੱਤਰ ਨੂੰ ਧਿਆਨ ਨਾਲ ਵੇਖਿਆ। ਪੱਤਰ ਵਿਚ ਵਿਆਕਰਣ ਦੀਆਂ ਕਈ ਗਲਤੀਆਂ ਸਾਨੂੰ ਨਜ਼ਰ ਆਈਆਂ। ਜਿਵੇਂ, "I also appreciating that you use your past experience of Kumbh Mela officer"

ਹੁਣ ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ 20 ਅਪ੍ਰੈਲ 2021 ਨੂੰ ਪ੍ਰਕਾਸ਼ਿਤ ANI ਦਾ ਟਵੀਟ ਮਿਲਿਆ ਜਿਸਦੇ ਵਿਚ ਉਨ੍ਹਾਂ ਨੇ ਵਾਇਰਲ ਪੱਤਰ ਨੂੰ ਫਰਜ਼ੀ ਦੱਸਿਆ ਸੀ। ANI ਨੇ ਟਵੀਟ ਅਪਲੋਡ ਕਰਦਿਆਂ ਲਿਖਿਆ, "A letter is doing rounds suggesting that National Security Advisor Ajit Doval has appreciated Uttarakhand government officials for successfully organising the Kumbh Mela in Haridwar. The letter is fake and the NSA has not written any such letter: Government officials"

ANI ਦਾ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।

ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਅਜੀਤ ਡੋਭਾਲ ਦੇ ਨਾਂ ਤੋਂ ਕੋਈ ਫਰਜੀ ਪੱਤਰ ਵਾਇਰਲ ਹੋਇਆ ਹੈ। ਸਾਨੂੰ ਆਪਣੀ ਸਰਚ ਦੌਰਾਨ PIB Fact Check ਦਾ ਮਈ ਦਾ ਟਵੀਟ ਮਿਲਿਆ ਜਿਸਦੇ ਵਿਚ ਉਨ੍ਹਾਂ ਨੇ ਅਜਿਹੇ ਹੀ ਇੱਕ ਪੱਤਰ ਦਾ Fact Check ਕੀਤਾ ਸੀ। PIB ਦਾ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। NSA ਅਜੀਤ ਡੋਵਾਲ ਦੇ ਨਾਂਅ ਤੋਂ ਵਾਇਰਲ ਹੋ ਰਿਹਾ ਇਹ ਪੱਤਰ ਫਰਜੀ ਹੈ।

Claim: ਅਜੀਤ ਡੋਭਾਲ ਦੇ ਨਾਂ ਤੋਂ ਵਾਇਰਲ ਪੱਤਰ
Claimed BY: ਟਵਿੱਟਰ ਯੂਜ਼ਰ "MD AHMED QAMER 40k"
Fact Check: ਫਰਜ਼ੀ