Fact Check: 12 ਸਾਲ ਪੁਰਾਣੀ ਤਸਵੀਰ ਵਾਇਰਲ ਕਰ ਦਿੱਲੀ ਸਰਕਾਰ 'ਤੇ ਕੱਸਿਆ ਜਾ ਰਿਹਾ ਤੰਜ਼

ਸਪੋਕਸਮੈਨ ਸਮਾਚਾਰ ਸੇਵਾ

ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 12 ਸਾਲ ਪੁਰਾਣੀ ਹੈ ਜਦੋਂ ਦਿੱਲੀ ਵਿਚ ਕਾਂਗਰੇਸ ਦਾ ਰਾਜ ਹੋਇਆ ਕਰਦਾ ਸੀ। ਤਸਵੀਰ ਦਾ ਕੇਜਰੀਵਾਲ ਸਰਕਾਰ ਨਾਲ ਕੋਈ ਸਬੰਧ ਨਹੀਂ ਹੈ।

Fact Check: 9-year-old picture goes viral

RSFC (Team Mohali)- ਦਿੱਲੀ ਦੇ ਕੁਝ ਇਲਾਕਿਆਂ ਵਿਚ ਪਾਣੀ ਦੀ ਕਿੱਲਤ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ 19 ਜੂਨ ਨੂੰ ਦਿੱਲੀ ਜਲ ਬੋਰਡ ਦੁਆਰਾ ਪ੍ਰੈਸ ਰਿਲੀਜ਼ ਟਵੀਟ ਕੀਤਾ ਗਿਆ। ਬੋਰਡ ਅਨੁਸਾਰ ਯਮੁਨਾ ਨਦੀ ਅੰਦਰ ਅਮੋਨੀਆ ਦਾ ਵਧਣਾ ਪਾਣੀ ਦੀ ਕਿੱਲਤ ਦਾ ਕਾਰਣ ਦੱਸਿਆ ਗਿਆ। ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਪਾਣੀ ਦੇ ਟੈਂਕਰ ਤੋਂ ਪਾਣੀ ਲੈਣ ਲਈ ਲੋਕਾਂ ਦੀ ਭੀੜ ਵੇਖੀ ਜਾ ਸਕਦੀ ਹੈ। ਕੁਝ ਭਾਜਪਾ ਵਰਕਰ ਅਤੇ ਲੀਡਰਾਂ ਦੁਆਰਾ ਦਿੱਲੀ ਸਰਕਾਰ 'ਤੇ ਤੰਜ਼ ਕੱਸਦੇ ਹੋਏ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 12 ਸਾਲ ਪੁਰਾਣੀ ਹੈ ਜਦੋਂ ਦਿੱਲੀ ਵਿਚ ਕਾਂਗਰਸ ਦਾ ਰਾਜ ਸੀ। ਤਸਵੀਰ ਦਾ ਕੇਜਰੀਵਾਲ ਸਰਕਾਰ ਨਾਲ ਕੋਈ ਸਬੰਧ ਨਹੀਂ ਹੈ।

ਵਾਇਰਲ ਪੋਸਟ

ਸੀਨੀਅਰ ਭਾਜਪਾ ਲੀਡਰ Vijay Goel ਨੇ ਵੀ ਵਾਇਰਲ ਤਸਵੀਰ ਸ਼ੇਅਰ ਕੀਤੀ। ਵਿਜੈ ਗੋਇਲ ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "दिल्ली में पानी का हॉल कुछ करो भैया केजरीवाल"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

2009 ਦੀ ਹੈ ਤਸਵੀਰ

ਗੂਗਲ ਰਿਵਰਸ ਇਮੇਜ ਕਰਨ 'ਤੇ ਸਾਨੂੰ ਇਹ ਤਸਵੀਰ ਇਮੇਜ ਏਜੰਸੀ Alamy.com 'ਤੇ ਅਪਲੋਡ ਮਿਲੀ। ਤਸਵੀਰ ਨੂੰ ਅਪਲੋਡ ਕਰਦੇ ਹੋਏ ਅਲਾਮੀ ਵੱਲੋਂ ਲਿਖਿਆ ਗਿਆ, "Residents of Sanjay Colony, a residential neighbourhood, crowd around a water tanker provided by the state-run Delhi Jal (water) Board to fill their containers in New Delhi June 30, 2009. Delhi Chief Minister Sheila Dikshit has given directives to tackle the burgeoning water crisis caused by uneven distribution of water in the city according to local media. The board is responsible for supplying water in the capital. REUTERS/Adnan Abidi (INDIA SOCIETY)"

ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਤਸਵੀਰ ਦਿੱਲੀ ਦੀ ਸੰਜੈ ਕਲੋਨੀ ਦੀ ਹੈ ਜਿਥੇ ਸਥਾਨਕ ਲੋਕ ਦਿੱਲੀ ਜਲ ਬੋਰਡ 'ਤੇ ਟੈਂਕਰ ਤੋਂ ਪਾਣੀ ਭਰ ਰਹੇ ਹਨ।ਤਸਵੀਰ 30 ਜੂਨ 2019 ਦੀ ਹੈ ਅਤੇ ਮੀਡੀਆ ਏਜੰਸੀ REUTERS ਲਈ ਅਦਨਾਨ ਅਬੀਦੀ ਵੱਲੋਂ ਖਿੱਚੀ ਗਈ ਸੀ।

ਸਾਨੂੰ ਸਰਚ ਦੌਰਾਨ ਕਈ ਮੀਡੀਆ ਰਿਪੋਰਟ ਮਿਲੇ ਜਿਨ੍ਹਾਂ ਵਿਚ ਅਦਨਾਨ ਨੇ ਵਾਇਰਲ ਤਸਵੀਰ ਨੂੰ ਲੈ ਕੇ ਦੱਸਿਆ ਸੀ ਕਿ ਇਹ ਤਸਵੀਰ 2009 ਵਿਚ ਉਨ੍ਹਾਂ ਵੱਲੋਂ ਖਿੱਚੀ ਗਈ ਸੀ। ਦਿੱਲੀ ਦੇ ਜਲ ਬੋਰਡ ਮੰਤਰੀ ਰਾਘਵ ਚੱਡਾ ਨੇ ਵੀ ਵਾਇਰਲ ਤਸਵੀਰ ਨੂੰ ਲੈ ਕੇ ਟਵੀਟ ਕਰਦੇ ਹੋਏ ਵਿਜੈ ਗੋਇਲ 'ਤੇ ਨਿਸ਼ਾਨਾ ਸਾਧਿਆ ਅਤੇ ਵਾਇਰਲ ਤਸਵੀਰ 2009 ਦਾ ਦੱਸਿਆ। ਰਾਘਵ ਦੇ ਟਵੀਟ ਤੋਂ ਇਲਾਵਾ ਦਿੱਲੀ ਜਲ ਬੋਰਡ ਨੇ ਵੀ ਵਿਜੈ ਗੋਇਲ ਨੂੰ ਜਵਾਬ ਦਿੰਦੇ ਹੋਏ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ।

ਰਾਘਵ ਚੱਡਾ ਦਾ ਟਵੀਟ ਹੇਠਾਂ ਕਲਿਕ ਕਰਕੇ ਪੜ੍ਹੋ

 

 

ਦਿੱਲੀ ਜਲ ਬੋਰਡ ਦਾ ਟਵੀਟ ਹੇਠਾਂ ਕਲਿਕ ਕਰਕੇ ਪੜ੍ਹੋ

 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 12 ਸਾਲ ਪੁਰਾਣੀ ਹੈ ਜਦੋਂ ਦਿੱਲੀ ਵਿਚ ਕਾਂਗਰਸ ਦਾ ਰਾਜ ਸੀ। ਤਸਵੀਰ ਦਾ ਕੇਜਰੀਵਾਲ ਸਰਕਾਰ ਨਾਲ ਕੋਈ ਸਬੰਧ ਨਹੀਂ ਹੈ।

Claim- Image of recent delhi water crisis

Claimed By- BJP Leader Vijay Goel

Fact Check- Fake