Fact Check: ਜਲੰਧਰ ਰੇਲਵੇ ਸਟੇਸ਼ਨ 'ਤੇ ਰਿਕਸ਼ੇ ਵਾਲੇ ਨਾਲ ਹੋਈ ਕੁੱਟਮਾਰ ਦਾ ਇਹ ਵੀਡੀਓ ਹਾਲੀਆ ਨਹੀਂ 2019 ਦਾ ਹੈ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਘੱਟੋਂ-ਘੱਟੋਂ 3 ਸਾਲ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਤੋਂ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਇੱਕ ਰੇਲਵੇ ਸਟੇਸ਼ਨ 'ਤੇ ਇੱਕ ਰਿਕਸ਼ਾ ਵਾਲੇ ਨਾਲ ਕੁੱਟਮਾਰ ਹੁੰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਪੰਜਾਬ ਦੇ ਜਲੰਧਰ ਰੇਲਵੇ ਸਟੇਸ਼ਨ ਦਾ ਹੈ ਜਿਥੇ ਇੱਕ ਅਪਾਹਜ ਵਿਅਕਤੀ ਨੂੰ ਟ੍ਰੇਨ 'ਤੇ ਚੜਾਉਣ ਖਾਤਰ ਰਿਕਸ਼ੇ ਵਾਲਾ ਆਪਣੇ ਰਿਕਸ਼ੇ ਨੂੰ ਪਲੇਟਫਾਰਮ 'ਤੇ ਲੈ ਜਾਂਦਾ ਹੈ ਅਤੇ ਫੇਰ ਓਥੇ ਮੌਜੂਦ ਪੁਲਿਸ ਮੁਲਾਜ਼ਮ ਉਸਦੇ ਨਾਲ ਕੁੱਟਮਾਰ ਕਰਦੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਘੱਟੋਂ-ਘੱਟੋਂ 3 ਸਾਲ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਤੋਂ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ "Gym to club" ਨੇ 19 ਮਾਰਚ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਇਹ video ਜਲੰਧਰ ਰੇਲਵੇ ਸਟੇਸ਼ਨ ਦੀ ਹੈ । ਇਕ ਬਜੁਰਗ ਰਿਕਸ਼ੇ ਵਾਲਾ ਕਿਸੇ handicap ਨੂੰ ਰੇਲ ਗੱਡੀ ਵਿਚ ਚੜਾਉਣ ਆਿੲਆ ਜਿਥੇ ਦੋ ਪੁਲਿਸ ਅਧਿਕਾਰੀਆਂ ਨੇ ਰਿਕਸ਼ਾ platform ਤੇ ਲਿਆਉਣ ਕਾਰਨ 700-800 ਰੁਪਏ ਜੁਰਮਾਨੇ ਵਜੋਂ ਮੰਗੇ । ਪਰ ਗਰੀਬ ਰਿਕਸ਼ੇ ਵਾਲੇ ਨੇ ਕਿਹਾ ਕਿ ਇਨੀ ਤਾ ਉਸਦੀ ਦਿਹਾੜੀ ਵੀ ਨਈ ਪੈਂਦੀ । ਪਰ ਬਜੁਰਗ ਨਾਲ ਬਹੁਤ ਹੀ ਮਾੜਾ ਸਲੂਕ ਕੀਤਾ ਗਿਆ। ਪਹਿਲਾ ਸਾਲੇ ਨੋਕਰੀਆਂ ਲਈ ਰੋਈ ਜਾਦੇ ਨੇ ਫੇਰ ਜਦ ਏਦਾ ਦਿਆ ਨੂੰ ਨੋਕਰੀ ਮਿਲ ਜਾਦੀ ਆ। ਫੇਰ ਸਾਲੇ ਆਹ ਕੁਝ ਕਰਦੇ ਨੇ"
ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਪੁਰਾਣੀਆਂ ਖਬਰਾਂ ਮਿਲੀਆਂ। ਸਾਰੀਆਂ ਖਬਰਾਂ ਅਨੁਸਾਰ ਵੀਡੀਓ ਜਲੰਧਰ ਦੇ ਰੇਲਵੇ ਸਟੇਸ਼ਨ ਦਾ ਹੈ ਅਤੇ 2019 ਦਾ ਹੈ। indiatvnews.com ਨੇ ਵਾਇਰਲ ਵੀਡੀਓ 'ਤੇ 1 ਅਗਸਤ 2019 ਨੂੰ ਆਪਣੀ ਖਬਰ ਪ੍ਰਕਾਸ਼ਿਤ ਕੀਤੀ ਅਤੇ ਖਬਰ ਦਾ ਸਿਰਲੇਖ ਦਿੱਤਾ, "Video | Rickshaw-puller drops specially-abled person on railway station, gets thrashed by Punjab police"
ਇਹ ਖਬਰ ਮਨਜਿੰਦਰ ਸਿੰਘ ਸਿਰਸਾ ਦੇ ਟਵੀਟ ਦੇ ਅਧਾਰ 'ਤੇ ਬਣਾਈ ਗਈ ਸੀ ਅਤੇ ਮਨਜਿੰਦਰ ਸਿਰਸਾ ਦਾ 2019 ਦਾ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਇਸ ਮਾਮਲੇ ਨੂੰ ਲੈ ਕੇ NDTV ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਘੱਟੋਂ-ਘੱਟੋਂ 3 ਸਾਲ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਤੋਂ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Claim- Rickshaw Puller Beaten At Jalandhar Railway Station
Claimed By- FB Page Gym to club
Fact Check- Misleading