Fact Check: ਨਸੀਰੁੱਦੀਨ ਸ਼ਾਹ ਨੇ ਕੰਗਨਾ ਰਣੌਤ ਨੂੰ ਲੈ ਕੇ ਨਹੀਂ ਕੀਤਾ ਇਹ ਟਵੀਟ

ਸਪੋਕਸਮੈਨ ਸਮਾਚਾਰ ਸੇਵਾ

Fact Check

ਨਸੀਰੁੱਦੀਨ ਸ਼ਾਹ ਟਵਿੱਟਰ 'ਤੇ ਨਹੀਂ ਹਨ ਅਤੇ ਜਿਹੜੇ ਟਵੀਟ ਦੇ ਸਕ੍ਰੀਨਸ਼ੋਟ ਵਾਇਰਲ ਹੋ ਰਹੇ ਹਨ ਉਹ "Parody" (ਫ਼ੈਨ ਪੇਜ) ਅਕਾਊਂਟ ਵੱਲੋਂ ਕੀਤੇ ਗਏ ਹਨ।

Fact Check: Parody Account Tweet Screenshots of Naseeruddin Shah Shared as Real

RSFC (Team Mohali)- ਕੁਝ ਦਿਨਾਂ ਪਹਿਲਾਂ ਕੰਗਨਾ ਰਣੌਤ ਨੂੰ ਪਦਮ ਸ਼੍ਰੀ ਸਨਮਾਨ ਦਿੱਤਾ ਗਿਆ ਸੀ ਅਤੇ ਇਸਦੇ ਬਾਅਦ ਇਕ ਟੀਵੀ ਚੈਨਲ 'ਤੇ ਉਨ੍ਹਾਂ ਨੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਕਿ ਦੇਸ਼ ਨੂੰ ਸਾਲ 1947 ਵਿੱਚ ਆਜ਼ਾਦੀ ਕਥਿਤ ਤੌਰ ਤੇ ਭੀਖ ਵਿੱਚ ਮਿਲੀ ਸੀ। ਅਸਲ ਆਜ਼ਾਦੀ ਸਾਲ 2014 ਵਿਚ ਮਿਲੀ ਸੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਆਈ ਸੀ। ਹੁਣ ਇਸੇ ਮਾਮਲੇ ਨੂੰ ਲੈ ਕੇ ਇੱਕ ਟਵੀਟ ਦਾ ਸਕ੍ਰੀਨਸ਼ੋਟ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਲੀਵੁੱਡ ਦੇ ਦਿੱਗਜ ਅਦਾਕਾਰ ਨਸੀਰੁੱਦੀਨ ਸ਼ਾਹ ਨੇ ਕੰਗਨਾ ਰਨੌਤ 'ਤੇ ਤੰਜ ਕੱਸਦਿਆਂ ਟਵੀਟ ਕਰ ਲਿਖਿਆ ਹੈ ਕਿ 'ਕੰਗਨਾ ਜੀ ਇਹ ਦੱਸਣ ਦਾ ਕਸ਼ਟ ਕਰੋਗੇ ਕਿ ਇਹ ਧਰਤੀ ਪਹਿਲਾਂ ਹੀ ਘੁੰਮਦੀ ਸੀ ਜਾਂ ਤੋਂ ਬਾਅਦ ਘੁੰਮਣਾ ਸ਼ੁਰੂ ਹੋਈ।'

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਨਸੀਰੁੱਦੀਨ ਸ਼ਾਹ ਟਵਿੱਟਰ 'ਤੇ ਨਹੀਂ ਹਨ ਅਤੇ ਜਿਹੜੇ ਟਵੀਟ ਦੇ ਸਕ੍ਰੀਨਸ਼ੋਟ ਵਾਇਰਲ ਹੋ ਰਹੇ ਹਨ ਉਹ "Parody" (ਫ਼ੈਨ ਪੇਜ) ਅਕਾਊਂਟ ਵੱਲੋਂ ਕੀਤੇ ਗਏ ਹਨ।

ਵਾਇਰਲ ਪੋਸਟ

ਟਵਿੱਟਰ ਯੂਜ਼ਰ "Wahegurupal Singh Gill" ਨੇ ਵਾਇਰਲ ਟਵੀਟ ਨੂੰ ਕੋਟ ਟਵੀਟ ਕਰਦਿਆਂ ਲਿਖਿਆ, "ਸਰ ਆਪ ਕੋ ਸਲਾਮ ਹੈ ਹਮਾਰੇ ਦੇਸ਼ ਮੇ ਹੱਮ ਉਸ ਵੱਕਤ ਬੋਲਤੇ ਹੈ ਜਦੋਂ ਕੋਈ ਮਸੀਬਤ ਸਾਡੇ ਘਰ ਵਿੱਚ ਆ ਜਾਵੇ ਪਰ ਦੂਸਰੇ ਘਰ ਵਿਚ ਆਈ ਮਸੀਬਤ ਤੇ ਅਸੀਂ ਚੁੱਪ ਰਹਿੰਦੇ ਹਾਂ ਅੱਨ ਦੇਖਾਂ ਕਰ ਦੇਤੇ ਹੈ ਪਰ ਸੱਭ ਇੱਕ ਦੂਸਰੇ ਦਾ ਸਾਥ ਦੇਣਾ ਚਾਹੀਦਾ ਹੈ ਸੱਚ ਦੇ ਹੱਕ ਵਿੱਚ ਖੜੇ ਹੋਣਾ ਚਾਹੀਦਾ ਹੈ ਮੋਦੀ ਸਰਕਾਰ ਵਿਚ ਸ਼ਰੇਆਮ ਗੁੰਡਾ ਗਰਦੀ ਹੋ ਰਹੀ ਹੈ

ਇਸੇ ਤਰ੍ਹਾਂ ਇਹ ਸਕ੍ਰੀਨਸ਼ੋਟ ਫੇਸਬੁੱਕ 'ਤੇ ਵੀ ਵਾਇਰਲ ਹੋ ਰਿਹਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਨ੍ਹਾਂ ਟਵੀਟ ਦੇ ਯੂਜ਼ਰਨੇਮ ਨੂੰ ਧਿਆਨ ਨਾਲ ਵੇਖਿਆ। ਇਨ੍ਹਾਂ ਅਕਾਊਂਟ 'ਤੇ ਸਾਫ-ਸਾਫ Parody ਲਿਖਿਆ ਨਜ਼ਰ ਆ ਜਾਂਦਾ ਹੈ। ਮਤਲਬ ਸਾਫ ਕਿ ਇਹ ਟਵੀਟ ਅਸਲ ਅਕਾਊਂਟ ਤੋਂ ਨਹੀਂ ਕੀਤੇ ਗਏ ਹਨ।

ਅੱਗੇ ਵਧਦੇ ਹੋਏ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਨਸੀਰੁੱਦੀਨ ਸ਼ਾਹ ਵੱਲੋਂ ਅਜਿਹਾ ਕੋਈ ਟਵੀਟ ਕੀਤਾ ਗਿਆ ਹੈ ਜਾਂ ਨਹੀਂ। ਸਾਨੂੰ ਆਪਣੀ ਸਰਚ ਦੌਰਾਨ ਟਵੀਟ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।

ਹਾਲਾਂਕਿ ਸਰਚ ਦੌਰਾਨ ਸਾਨੂੰ NDTV ਦੁਆਰਾ ਪ੍ਰਕਾਸ਼ਿਤ ਇੱਕ ਆਰਟੀਕਲ ਮਿਲਿਆ ਜਿਸਦੇ ਮੁਤਾਬਕ ਨਸੀਰੁੱਦੀਨ ਸ਼ਾਹ ਦੀ ਪਤਨੀ ਰਤਨਾ ਪਾਠਕ ਸ਼ਾਹ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਸੀ ਕਿ ਸ਼ਾਹ ਦਾ ਕੋਈ ਟਵਿੱਟਰ ਅਕਾਉਂਟ ਨਹੀਂ ਹੈ। ਰਤਨਾ ਪਾਠਕ ਸ਼ਾਹ ਨੇ ਇਹ ਸਪਸ਼ਟੀਕਰਨ ਸ਼ਾਹ ਦੇ ਇਸ ਸਾਲ ਜਨਵਰੀ ਮਹੀਨੇ ਵਿਚ ਕਿਸਾਨਾਂ ਨੂੰ ਲੈ ਕੇ ਵਾਇਰਲ ਹੋਏ ਫ਼ਰਜ਼ੀ ਟਵੀਟ ਨੂੰ ਲੈ ਕੇ ਦਿੱਤਾ ਸੀ। 

ਮਤਲਬ ਸਾਫ ਸੀ ਸ਼ਾਹ ਟਵਿੱਟਰ 'ਤੇ ਨਹੀਂ ਹਨ।

ਕੀ ਹੁੰਦਾ ਹੈ "Parody " ਦਾ ਮਤਲਬ?

ਪੇਰੋਡੀ ਦਾ ਮਤਲਬ ਹੁੰਦਾ ਹੈ ਕਿਸੇ ਦੀ ਨਕਲ ਜਾਂ ਵਿਅੰਗ ਕਾਵਿ, ਜਾਂ ਨਕਲ ਕਰਕੇ ਮਖੌਲ ਉਡਾਉਣਾ। ਸੋਸ਼ਲ ਮੀਡੀਆ 'ਤੇ ਕਈ ਸਾਰੇ ਲੀਡਰਾਂ ਅਤੇ ਸਿਤਾਰਿਆਂ ਦੇ ਨਾਂਅ ਤੋਂ Parody ਅਕਾਊਂਟ ਮੌਜੂਦ ਹਨ ਜਿਨ੍ਹਾਂ ਵੱਲੋਂ ਚਰਚਿਤ ਮਸਲਿਆਂ 'ਤੇ ਤੰਜ ਕੱਸਿਆ ਜਾਂਦਾ ਹੈ। Parody ਅਕਾਊਂਟਸ Fan Page ਵਾਂਗ ਕੰਮ ਕਰਦੇ ਹਨ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਨਸੀਰੁੱਦੀਨ ਸ਼ਾਹ ਟਵਿੱਟਰ 'ਤੇ ਨਹੀਂ ਹਨ ਅਤੇ ਜਿਹੜੇ ਟਵੀਟ ਦੇ ਸਕ੍ਰੀਨਸ਼ੋਟ ਵਾਇਰਲ ਹੋ ਰਹੇ ਹਨ ਉਹ "Parody" (ਫ਼ੈਨ ਪੇਜ) ਅਕਾਊਂਟ ਵੱਲੋਂ ਕੀਤੇ ਗਏ ਹਨ।

Claim- Naseeruddin Shah tweeted against Kangna Ranaut over hate remarks
Claimed By- SM Users
Fact Check- Misleading