Fact Check:ਪ੍ਰਭਮੀਤ ਸਿੰਘ ਓਂਟਾਰੀਓ ਟ੍ਰੇਜ਼ਰੀ ਬੋਰਡ ਦੇ ਪ੍ਰਧਾਨ ਹਨ ਨਾ ਕਿ ਕੈਨੇਡਾ ਦੇ ਖਜ਼ਾਨਾ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

Fact Check

ਭਮੀਤ ਸਿੰਘ ਸਰਕਾਰੀਆ ਕੈਨੇਡਾ, ਓਂਟਾਰੀਓ ਦੇ ਟ੍ਰੇਜ਼ਰੀ ਬੋਰਡ ਦੇ ਪ੍ਰਧਾਨ ਚੁਣੇ ਗਏ ਹਨ ਨਾ ਕਿ ਖਜ਼ਾਨਾ ਮੰਤਰੀ। ਕੈਨੇਡਾ ਦੀ ਖਜ਼ਾਨਾ ਮੰਤਰੀ Chrystia Freeland ਹਨ।

Fact Check: Prabhmeet Singh Ontario Treasury Board President Not Canada's Treasury Minister

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਕੈਨੇਡਾ ਵਿਚ ਸਿੱਖ ਆਗੂ ਪ੍ਰਭਮੀਤ ਸਿੰਘ ਸਰਕਾਰੀਆ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕੈਨੇਡਾ ਦਾ ਖਜ਼ਾਨਾ ਮੰਤਰੀ ਚੁਣਿਆ ਗਿਆ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਪ੍ਰਭਮੀਤ ਸਿੰਘ ਸਰਕਾਰੀਆ ਕੈਨੇਡਾ , ਓਂਟਾਰੀਓ ਦੇ ਟ੍ਰੇਜ਼ਰੀ ਬੋਰਡ ਦੇ ਪ੍ਰਧਾਨ ਚੁਣੇ ਗਏ ਹਨ ਨਾ ਕਿ ਖਜ਼ਾਨਾ ਮੰਤਰੀ। ਕੈਨੇਡਾ ਦੀ ਖਜ਼ਾਨਾ ਮੰਤਰੀ Chrystia Freeland ਹਨ।

ਵਾਇਰਲ ਪੋਸਟ

ਫੇਸਬੁੱਕ ਪੇਜ ਅੱਗ ਬਾਣੀ ਨੇ 24 ਜੂਨ 2021 ਨੂੰ ਵਾਇਰਲ ਪੋਸਟ ਸ਼ੇਅਰ ਕਰਦਿਆਂ ਲਿਖਿਆ, "Prabmeet Singh Sarkaria Ontario,Canada ਦੇ ਖਜ਼ਾਨਾ ਮੰਤਰੀ ਵਜੋਂ ਚੁਣਿਆ ਗਿਆ. ਹਰ ਸਿੱਖ ਮਾਣ ਮਹਿਸੂਸ ਕਰ ਰਿਹਾ ਹੈ! ਜੇ ਤੁਸੀਂ ਵਾਹਿਗੁਰੂ ਨੂੰ ਮੰਨਦੇ ਹੋ ਅਤੇ ਉਸ 'ਤੇ ਵਿਸ਼ਵਾਸ ਕਰਦੇ ਹੋ, ਤੁਹਾਨੂੰ ਜ਼ਰੂਰ ਸਫਲਤਾ ਮਿਲੇਗੀ.."

ਵਾਇਰਲ ਪੋਸਟ ਦਾ ਫੇਸਬੁੱਕ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਗੂਗਲ ਸਰਚ ਜ਼ਰੀਏ ਕੈਨੇਡਾ ਦੇ ਖਜ਼ਾਨਾ ਮੰਤਰੀ ਬਾਰੇ ਲੱਭਣਾ ਸ਼ੁਰੂ ਕੀਤਾ। ਕੈਨੇਡਾ ਸਰਕਾਰ ਦੇ ਪ੍ਰਧਾਨ ਮੰਤਰੀ ਦੀ ਅਧਿਕਾਰਕ ਵੈੱਬਸਾਈਟ pm.gc.ca ਅਨੁਸਾਰ Chrystia Freeland ਦੇਸ਼ ਦੀ ਖਜ਼ਾਨਾ ਮੰਤਰੀ ਹਨ ਅਤੇ ਕ੍ਰਿਸਟਿਆ ਦੇਸ਼ ਦੀ ਡਿਪਟੀ ਪ੍ਰਧਾਨ ਮੰਤਰੀ ਵੀ ਹਨ। Chrystia Freeland ਬਾਰੇ ਜਾਣਕਾਰੀ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਅੱਗੇ ਵਧਦੇ ਹੋਏ ਅਸੀਂ ਪ੍ਰਭਮੀਤ ਸਿੰਘ ਸਰਕਾਰੀਆ ਬਾਰੇ ਲੱਭਣਾ ਸ਼ੁਰੂ ਕੀਤਾ। ਸਾਨੂੰ ਅਜਿਹੀਆਂ ਕਈ ਖਬਰਾਂ ਮਿਲੀਆਂ ਜਿਨ੍ਹਾਂ ਵਿਚ ਦੱਸਿਆ ਗਿਆ ਕਿ ਪ੍ਰਭਮੀਤ ਸਿੰਘ ਨੂੰ ਕੈਨੇਡਾ , ਓਂਟਾਰੀਓ ਦੇ ਟ੍ਰੇਜ਼ਰੀ ਬੋਰਡ ਦਾ ਪ੍ਰਧਾਨ 18 ਜੂਨ ਨੂੰ ਬਣਾਇਆ ਗਿਆ ਸੀ। ਇਸ ਮਾਮਲੇ ਨੂੰ ਲੈ ਕੇ on-sitemag.com ਦੀ ਖ਼ਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

NDTV ਦੀ 19 ਜੂਨ 2021 ਨੂੰ ਪ੍ਰਕਾਸ਼ਿਤ ਖਬਰ ਵਿਚ ਵੀ ਹੀ ਦੱਸਿਆ ਗਿਆ ਕਿ ਪ੍ਰਭਮੀਤ ਸਿੰਘ ਸਰਕਾਰੀਆ ਨੂੰ ਕੈਨੇਡਾ , ਓਂਟਾਰੀਓ ਦੇ ਟ੍ਰੇਜ਼ਰੀ ਬੋਰਡ ਦਾ ਪ੍ਰਧਾਨ ਬਣਾਇਆ ਗਿਆ ਹੈ। ਇਹ ਇੱਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਅੱਗੇ ਵਧਦੇ ਹੋਏ ਅਸੀਂ ਪ੍ਰਭਮੀਤ ਸਿੰਘ ਸਰਕਾਰੀਆ ਦੇ ਸੋਸ਼ਲ ਮੀਡੀਆ ਅਕਾਊਂਟਸ ਵੱਲ ਰੁੱਖ ਕੀਤਾ। ਪ੍ਰਭਮੀਤ ਦੇ ਅਕਾਊਂਟਸ ਵਿਚ ਦਿੱਤੀ ਜਾਣਕਾਰੀ ਅਨੁਸਾਰ ਉਹ ਕੈਨੇਡਾ , ਓਂਟਾਰੀਓ ਦੇ ਟ੍ਰੇਜ਼ਰੀ ਬੋਰਡ ਦੇ ਪ੍ਰਧਾਨ ਹਨ। ਮਤਲਬ ਸਾਫ ਹੋਇਆ ਕਿ ਪ੍ਰਭਮੀਤ ਸਿੰਘ ਸਰਕਾਰੀਆ ਕੈਨੇਡਾ ਦੇ ਖਜ਼ਾਨਾ ਮੰਤਰੀ ਨਹੀਂ ਹਨ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਪ੍ਰਭਮੀਤ ਸਿੰਘ ਸਰਕਾਰੀਆ ਕੈਨੇਡਾ , ਓਂਟਾਰੀਓ  ਦੇ ਟ੍ਰੇਜ਼ਰੀ ਬੋਰਡ ਦੇ ਪ੍ਰਧਾਨ ਚੁਣੇ ਗਏ ਹਨ ਨਾ ਕਿ ਖਜ਼ਾਨਾ ਮੰਤਰੀ। ਕੈਨੇਡਾ ਦੀ ਖਜ਼ਾਨਾ ਮੰਤਰੀ Chrystia Freeland ਹਨ।

Claim- Prabhmeet Singh Sarkaria Selected As Canada's Finance Minister
Claimed By- FB Page Agg Bani
Fact Check- Misleading