Fact Check: ਪੁਰਾਣੇ ਪੋਸਟਰ ਵਾਇਰਲ ਕਰਦੇ ਹੋਏ PM ਮੋਦੀ ਦੇ ਅਕਸ ਨੂੰ ਕੀਤਾ ਜਾ ਰਿਹਾ ਖਰਾਬ

ਸਪੋਕਸਮੈਨ ਸਮਾਚਾਰ ਸੇਵਾ

Fact Check

ਇਹ ਤਸਵੀਰਾਂ ਹਾਲੀਆ ਨਹੀਂ ਬਲਕਿ ਪੁਰਾਣੀਆਂ ਹਨ। ਹੁਣ ਪੁਰਾਣੀ ਤਸਵੀਰਾਂ ਨੂੰ ਵਾਇਰਲ ਕਰਦੇ ਹੋਏ PM ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ।

Fact Check old images of posters comparing PM modi with hitler shared as recent

RSFC (Team Mohali)- ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 3 ਦਿਨਾਂ ਦੇ ਅਮਰੀਕਾ ਦੌਰੇ 'ਤੇ ਗਏ ਹੋਏ ਹਨ। ਇਸੇ ਦੌਰਾਨ PM ਦਾ ਵਿਰੋਧ ਵੀ ਵੇਖਣ ਨੂੰ ਮਿਲਿਆ। ਹੁਣ ਅਜਿਹਾ ਹੀ ਦਾਅਵਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਪੋਸਟ ਵਿਚ 2 ਪੋਸਟਰ ਸ਼ੇਅਰ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ PM ਮੋਦੀ ਦੀ ਤੁਲਨਾ ਹਿਟਲਰ ਨਾਲ ਕੀਤੀ ਜਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਲੀਆ ਅਮਰੀਕਾ ਦੌਰੇ 'ਤੇ ਗਏ PM ਦਾ ਇਨ੍ਹਾਂ ਪੋਸਟਰਾਂ ਨਾਲ ਸੁਆਗਤ ਕੀਤਾ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੇ ਅਮਰੀਕੀ ਵਸਨੀਕ ਲੋਕਾਂ ਨੇ PM ਮੋਦੀ ਦੀ ਤੁਲਨਾ ਹਿਟਲਰ ਨਾਲ ਕਰ ਉਨ੍ਹਾਂ ਦਾ ਵਿਰੋਧ ਕੀਤਾ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰਾਂ ਹਾਲੀਆ ਨਹੀਂ ਬਲਕਿ ਪੁਰਾਣੀਆਂ ਹਨ। ਹੁਣ ਪੁਰਾਣੀ ਤਸਵੀਰਾਂ ਨੂੰ ਵਾਇਰਲ ਕਰਦੇ ਹੋਏ PM ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "Khabar DinBhar" ਨੇ ਇਹ ਪੋਸਟਰ ਸ਼ੇਅਰ ਕਰਦਿਆਂ ਲਿਖਿਆ, "ਅਮਰੀਕਾ 'ਚ PM ਮੋਦੀ ਦਾ ਜ਼ਬਰਦਸਤ ਵਿਰੋਧ, ਹਿਟਲਰ ਨਾਲ ਕੀਤੀ ਤੁਲਨਾ"

ਇਹ ਪੋਸਟ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਨ੍ਹਾਂ ਤਸਵੀਰਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਇਹ ਤਸਵੀਰਾਂ 2019 ਦੀਆਂ ਹਨ

ਸਾਨੂੰ ਆਪਣੀ ਸਰਚ ਦੌਰਾਨ ਪਤਾ ਚਲਿਆ ਕਿ ਇਹ ਤਸਵੀਰਾਂ ਹਾਲੀਆ ਨਹੀਂ ਬਲਕਿ 2019 ਦੀਆਂ ਹਨ ਜਦੋਂ ਟਰੰਪ ਸਰਕਾਰ ਮੌਕੇ PM ਮੋਦੀ ਅਮਰੀਕਾ ਗਏ ਸਨ।

ਇੱਕ ਤਸਵੀਰ ਸਾਨੂੰ ਸਿਤੰਬਰ 2019 ਦੇ ਫੇਸਬੁੱਕ ਪੋਸਟ 'ਤੇ ਮਿਲੀ

ਦੂਜੀ ਤਸਵੀਰ ਸਾਨੂੰ Youtube 'ਤੇ ਇੱਕ ਵੀਡੀਓ ਵਿਚ ਅਪਲੋਡ ਮਿਲੀ

ਮਤਲਬ ਸਾਫ ਹੈ ਕਿ ਪੁਰਾਣੀਆਂ ਤਸਵੀਰਾਂ ਨੂੰ ਵਾਇਰਲ ਕਰਦੇ ਹੋਏ PM ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ PM ਮੋਦੀ 3 ਦਿਨਾਂ ਦੇ ਅਮਰੀਕਾ ਦੌਰੇ 'ਤੇ ਗਏ ਹੋਏ ਹਨ ਅਤੇ ਇਸ ਦੌਰਾਨ ਅਮਰੀਕਾ ਵਿਚ ਉਨ੍ਹਾਂ ਦਾ ਵਿਰੋਧ ਵੀ ਵੇਖਣ ਨੂੰ ਮਿਲਿਆ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਭਾਰਤੀ ਅਮਰੀਕੀ ਵਸਨੀਕ ਲੋਕਾਂ ਨਾਲ ਅਪੀਲ ਵੀ ਕੀਤੀ ਹੈ ਕਿ PM ਮੋਦੀ ਦਾ ਵਿਰੋਧ ਕੀਤਾ ਜਾਵੇ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰਾਂ ਹਾਲੀਆ ਨਹੀਂ ਬਲਕਿ ਪੁਰਾਣੀਆਂ ਹਨ। ਹੁਣ ਪੁਰਾਣੀ ਤਸਵੀਰਾਂ ਨੂੰ ਵਾਇਰਲ ਕਰਦੇ ਹੋਏ PM ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ।

Claim- Indian-American compared PM Modi with Hitler in PM's recent America visit
Claimed By- FB Page Khabar DinBhar

Fact Check- Fake