Fact Check: ਖੇਤੀ ਬਿਲਾਂ ਖਿਲਾਫ ਅਮਰੀਕਾ 'ਚ ਹੋਇਆ ਪ੍ਰਦਰਸ਼ਨ? ਇਹ ਵੀਡੀਓਜ਼ ਹਾਲੀਆ ਨਹੀਂ ਪੁਰਾਣੇ ਹਨ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓਜ਼ ਹਾਲੀਆ ਨਹੀਂ ਬਲਕਿ ਅਗਸਤ 2021 ਦੇ ਹਨ। ਇਨ੍ਹਾਂ ਵੀਡੀਓਜ਼ ਦਾ PM ਦੇ ਅਮਰੀਕਾ ਦੌਰੇ ਨਾਲ ਕੋਈ ਸਬੰਧ ਨਹੀਂ ਹੈ। 

Fact Check Old videos of protest against farm laws in America shared as recent

RSFC (Team Mohali)- ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 3 ਦਿਨਾਂ ਦੇ ਅਮਰੀਕਾ ਦੌਰੇ 'ਤੇ ਗਏ ਹੋਏ ਹਨ। ਹੁਣ ਇਸੇ ਦੌਰੇ ਨਾਲ ਜੋੜਕੇ ਕੁਝ ਵੀਡੀਓਜ਼ ਵਾਇਰਲ ਕੀਤੇ ਜਾ ਰਹੇ ਹਨ। ਇਨ੍ਹਾਂ ਵੀਡੀਓਜ਼ ਵਿਚ ਲੋਕਾਂ ਨੂੰ ਖੇਤੀ ਬਿਲਾਂ ਖਿਲਾਫ ਪ੍ਰਦਰਸ਼ਨ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ PM ਮੋਦੀ ਦੇ ਅਮਰੀਕਾ ਦੌਰੇ ਨੂੰ ਦੇਖਦੇ ਹੋਏ ਓਥੇ ਖੇਤੀ ਬਿਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਨ੍ਹਾਂ ਵੀਡੀਓਜ਼ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓਜ਼ ਹਾਲੀਆ ਨਹੀਂ ਬਲਕਿ ਅਗਸਤ 2021 ਦੇ ਹਨ। ਇਨ੍ਹਾਂ ਵੀਡੀਓਜ਼ ਦਾ PM ਦੇ ਅਮਰੀਕਾ ਦੌਰੇ ਨਾਲ ਕੋਈ ਸਬੰਧ ਨਹੀਂ ਹੈ। 

WhatsApp ਸਣੇ ਕੁਝ ਪੰਜਾਬੀ ਮੀਡਿਆ ਅਦਾਰਿਆਂ ਨੇ ਵੀ ਚਲਾਈ ਇਹ ਵਾਇਰਲ ਵੀਡਿਓਜ਼।

ਇਹ ਵੀਡੀਓਜ਼ ਹਾਲੀਆ ਨਹੀਂ ਅਗਸਤ 2021 ਦੇ ਹਨ

ਅਸੀਂ ਵੀਡੀਓਜ਼ ਨੂੰ ਧਿਆਨ ਨਾਲ ਵੇਖਿਆ। ਇਨ੍ਹਾਂ ਵੀਡੀਓਜ਼ ਵਿਚ IDP USA ਦਾ ਬੈਨਰ ਲੱਗਿਆ ਵੇਖਿਆ ਜਾ ਸਕਦਾ ਹੈ। ਅੱਗੇ ਵਧਦੇ ਹੋਏ ਅਸੀਂ IDP USA Farmers Protest ਵਰਗੇ ਕੀਵਰਡ ਸਰਚ ਜਰੀਏ ਇਸ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਸਾਨੂੰ ਇਸ ਮਾਮਲੇ ਨੂੰ ਲੈ ਕੇ PTC News USA ਦੀ 11 ਅਗਸਤ 2021 ਦੀ ਇੱਕ ਖਬਰ ਮਿਲੀ। ਇਸ ਖਬਰ ਵਿਚ ਵਾਇਰਲ ਵੀਡੀਓ ਦੇ ਦ੍ਰਿਸ਼ ਵੇਖੇ ਜਾ ਸਕਦੇ ਹਨ।

ਇਨ੍ਹਾਂ ਵਾਇਰਲ ਵੀਡੀਓਜ਼ ਦੇ ਇੱਕ ਵੀਡੀਓ ਨੂੰ ਅਮਰੀਕਾ ਦੀ ਇੱਕ ਪਤਰਕਾਰ ਨੇ 9 ਅਗਸਤ ਨੂੰ ਵੀ ਟਵੀਟ ਕੀਤਾ ਸੀ ਜਿਸਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

 

 

ਕੀ ਸੀ ਪੂਰਾ ਮਾਮਲਾ?

ਅਮਰੀਕਾ ਦੇ ਲੌਂਗ ਆਈਲੈਂਡ ਸਥਿਤ ਹੇਕਸਿਨਵਿਲ ਵਿਖੇ India Day Parade 8 ਅਗਸਤ ਨੂੰ ਕੱਢੀ ਗਈ ਸੀ ਜਿਸਦੇ ਵਿਚ ਖੇਤੀ ਬਿਲਾਂ ਦਾ ਵਿਰੋਧ ਕਰ ਰਹੇ ਲੋਕਾਂ ਨੇ ਆਕੇ ਪ੍ਰਦਰਸ਼ਨ ਕੀਤਾ ਸੀ। ਇਹ ਪਰੇਡ ਪਿਛਲੇ 10 ਸਾਲਾਂ ਤੋਂ ਕੱਢੀ ਜਾ ਰਹੀ ਹੈ। ਇਸ ਪਰੇਡ ਦੇ ਮੌਕੇ ਖੇਤੀ ਬਿਲਾਂ ਦਾ ਵਿਰੋਧ ਕਰਦੇ ਹੋਏ ਲੋਕਾਂ ਨੇ ਇਸ ਪਰੇਡ ਵਿਚ ਆ ਕੇ ਪ੍ਰਦਰਸ਼ਨ ਕੀਤਾ ਸੀ। ਇਸ ਪਰੇਡ ਦਾ ਉਦੇਸ਼ ਭਾਰਤ ਦੀ ਆਜ਼ਾਦੀ ਅਤੇ ਸਭਿਆਚਾਰ ਹੁੰਦਾ ਹੈ ਅਤੇ ਇਸ ਪਰੇਡ ਨਾਲ ਖੇਤੀ ਬਿਲਾਂ ਦਾ ਕੋਈ ਸਬੰਧ ਨਹੀਂ ਹੈ। ਲੋਕਾਂ ਨੇ ਆ ਕੇ ਇਸ ਪਰੇਡ ਮੌਕੇ ਖੇਤੀ ਬਿਲਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਸੀ।

ਮਤਲਬ ਸਾਫ ਸੀ ਕਿ ਹੁਣ ਅਗਸਤ ਦੇ ਵੀਡੀਓ ਨੂੰ PM ਮੋਦੀ ਦੇ ਹਾਲੀਆ ਦੌਰੇ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓਜ਼ ਹਾਲੀਆ ਨਹੀਂ ਬਲਕਿ ਅਗਸਤ 2021 ਦੇ ਹਨ। ਇਨ੍ਹਾਂ ਵੀਡੀਓਜ਼ ਦਾ PM ਦੇ ਅਮਰੀਕਾ ਦੌਰੇ ਨਾਲ ਕੋਈ ਸਬੰਧ ਨਹੀਂ ਹੈ।