Fact Check: ਕਰਤਾਰਪੁਰ ਸਾਹਿਬ ਪਾਕਿਸਤਾਨ ਵਿਚ ਬਣਾਇਆ ਗਿਆ ਕਿਸਾਨ ਦਾ ਬੁੱਤ? ਜਾਣੋ ਸੱਚ

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਤਸਵੀਰ ਪਾਕਿਸਤਾਨ ਦੀ ਨਹੀਂ ਹੈ। ਇਹ ਕਿਸਾਨ ਦਾ ਬੁੱਤ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਭਾਰਤੀ ਦਫਤਰ ਸਾਹਮਣੇ ਲੱਗੀ ਹੋਈ ਹੈ।

Fact Check No Sculpture of Farmer is not associated at Kartarpur sahib pakistan

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਕਿਸਾਨ ਦੇ ਬੁੱਤ ਦੀ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਪਾਕਿਸਤਾਨ ਦੇ ਪਾਸੇ ਪਾਕਿਸਤਾਨ ਸਰਕਾਰ ਵੱਲੋਂ ਕਿਸਾਨ ਦਾ ਬੁੱਤ ਲੈ ਕੇ ਭਾਰਤੀ ਕਿਸਾਨਾਂ ਦੀ ਹਮਾਇਤ ਕੀਤੀ ਗਈ ਹੈ। ਦੱਸ ਦਈਏ ਕਿ ਇਹ ਤਸਵੀਰ 19 ਨਵੰਬਰ 2021 ਨੂੰ ਨਰੇਂਦਰ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੋਂ ਬਾਅਦ ਵਾਇਰਲ ਹੋਣੀ ਸ਼ੁਰੂ ਹੋਈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਪਾਕਿਸਤਾਨ ਦੀ ਨਹੀਂ ਹੈ। ਇਹ ਕਿਸਾਨ ਦਾ ਬੁੱਤ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਭਾਰਤੀ ਦਫਤਰ ਸਾਹਮਣੇ ਲੱਗੀ ਹੋਈ ਹੈ। ਇਸ ਬੁੱਤ ਦੇ ਅਲਾਵਾ ਵੀ ਕਈ ਬੁੱਤ ਭਾਰਤ ਵਾਲੇ ਪਾਸੇ ਕੋਰੀਡੋਰ ਦੇ ਉਦਘਾਟਨ ਸਮੇਂ ਬਣਾਏ ਗਏ ਸਨ। ਇਹ ਬੁੱਤ ਹਾਲੀਆ ਨਹੀਂ ਬਣਾਇਆ ਗਿਆ ਹੈ ਅਤੇ ਨਾ ਹੀ ਇਹ ਪਾਕਿਸਤਾਨ ਵਾਲੇ ਪਾਸੇ ਲੱਗਿਆ ਹੋਇਆ ਹੈ। ਇਸ ਬੁੱਤ ਦਾ ਕਿਸਾਨ ਸੰਘਰਸ਼ ਨਾਲ ਵੀ ਕੋਈ ਸਬੰਧ ਨਹੀਂ ਹੈ।

ਵਾਇਰਲ ਪੋਸਟ

ਟਵਿੱਟਰ ਯੂਜ਼ਰ "???????????????????? ????????????????????" ਨੇ 22 ਨਵੰਬਰ 2021 ਨੂੰ ਇਹ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਬਣਾਇਆ ਗਿਆ ਕਿਸਾਨ ਦਾ ਬੁੱਤ #FarmersProstest #IndiaWants_LakhimpurJustice"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਇਹ ਤਸਵੀਰ ਫੇਸਬੁੱਕ 'ਤੇ ਵੀ ਕਾਫੀ ਵਾਇਰਲ ਹੋ ਰਹੀ ਹੈ।

ਪੜਤਾਲ

ਕਿਓਂਕਿ ਦਾਅਵਾ ਪਾਕਿਸਤਾਨ ਨਾਲ ਜੁੜਿਆ ਹੈ ਇਸ ਕਰਕੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਸਾਡੇ ਪਾਕਿਸਤਾਨ ਤੋਂ ਇੰਚਾਰਜ ਬਾਬਰ ਜਲੰਧਰੀ ਨਾਲ ਸੰਪਰਕ ਕੀਤਾ। ਬਾਬਰ ਨੇ ਦਾਅਵੇ ਨੂੰ ਲੈ ਕੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਇਹ ਬੁੱਤ ਕਰਤਾਰਪੁਰ ਕੋਰੀਡੋਰ ਪਾਕਿਸਤਾਨ ਵਿਖੇ ਸਥਾਪਿਤ ਨਹੀਂ ਕੀਤਾ ਗਿਆ ਹੈ। ਮੈਂ ਆਪ ਕਰਤਾਰਪੁਰ ਕੋਰੀਡੋਰ ਵਿਜ਼ਿਟ ਕੀਤਾ ਹੈ ਅਤੇ ਓਥੇ ਅਜਿਹਾ ਕੋਈ ਵੀ ਬੁੱਤ ਪਾਕਿਸਤਾਨ ਦੇ ਪਾਸੇ ਸਥਾਪਿਤ ਨਹੀਂ ਹੈ। ਇਹ ਵਾਇਰਲ ਪੋਸਟ ਫਰਜ਼ੀ ਹੈ। ਪਾਕਿਸਤਾਨ ਵੱਲੋਂ ਕਿਸਾਨਾਂ ਦੀ ਹਮਾਇਤ ਕੀਤੀ ਜਾਂਦੀ ਹੈ ਅਤੇ ਕਾਨੂੰਨ ਰੱਦ ਹੋਣ ਦੀ ਵਧਾਈ ਦਿੱਤੀ ਜਾਂਦੀ ਹੈ ਪਰ ਇਹ ਗੱਲ ਵੀ ਸੱਚ ਹੈ ਕਿ ਅਜਿਹਾ ਕੋਈ ਵੀ ਬੁੱਤ ਪਾਕਿਸਤਾਨ ਵੱਲੋਂ ਕੋਰੀਡੋਰ ਵਿਖੇ ਸਥਾਪਿਤ ਨਹੀਂ ਕੀਤਾ ਗਿਆ ਹੈ।"

ਬਾਬਰ ਨੇ ਇਹ ਸਾਫ ਕੀਤੀ ਕਿ ਇਹ ਬੁੱਤ ਪਾਕਿਸਤਾਨ ਵਿਖੇ ਸਥਾਪਿਤ ਨਹੀਂ ਹੈ। ਜਾਂਚ ਜਾਰੀ ਰੱਖਦੇ ਹੋਏ ਹੋਏ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ ਪੱਤਰਕਾਰ "Kamaldeep Singh ਬਰਾੜ" ਵੱਲੋਂ ਟਵੀਟ ਕੀਤੀ ਮਿਲੀ। ਕਮਲਦੀਪ ਨੇ ਇਸ ਤਸਵੀਰ ਨੂੰ ਟਵੀਟ ਕਰਦਿਆਂ ਕੈਪਸ਼ਨ ਲਿਖਿਆ ਸੀ, "A sculpture of farmer at Integrated Check Post Kartarpur Sahib corridor Dera Baba Nanak."

ਕੈਪਸ਼ਨ ਅਨੁਸਾਰ, ਇਹ ਬੁੱਤ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਡੇਰਾ ਬਾਬਾ ਨਾਨਕ (ਭਾਰਤ ਦੇ ਪਾਸੇ) ਸਥਾਪਿਤ ਹੈ।

ਅੱਗੇ ਵਧਦੇ ਹੋਏ ਅਸੀਂ ਰੋਜ਼ਾਨਾ ਸਪੋਕਸਮੈਨ ਦੇ ਅੰਮ੍ਰਿਤਸਰ ਇੰਚਾਰਜ ਨਿਤਿਨ ਲੂਥਰਾ ਨਾਲ ਗੱਲਬਾਤ ਕੀਤੀ। ਨਿਤਿਨ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਇਹ ਬੁੱਤ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਭਾਰਤੀ ਪਾਸੇ LIP ਦਫਤਰ, ਡੇਰਾ ਬਾਬਾ ਨਾਨਕ ਸਾਹਮਣੇ ਸਥਾਪਿਤ ਹੈ। ਇਹ ਬੁੱਤ ਕਿਸਾਨ ਸੰਘਰਸ਼ ਤੋਂ ਪਹਿਲਾਂ ਦਾ ਇਥੇ ਸਥਾਪਿਤ ਹੈ। ਭਾਰਤ ਦੇ ਪਾਸੇ ਇਸ ਬੁੱਤ ਦੇ ਨਾਲ 3 ਹੋਰ ਬੁੱਤ ਵੀ ਓਥੇ ਸਥਾਪਿਤ ਹਨ

ਹੁਣ ਇਸ ਜਾਣਕਾਰੀ ਨੂੰ ਅਧਾਰ ਬਣਾਕੇ ਅਸੀਂ Youtube 'ਤੇ ਕਈ Vlog ਖੰਗਾਲਣੇ ਸ਼ੁਰੂ ਕੀਤੇ। ਦੱਸ ਦਈਏ ਸਾਨੂੰ ਕਈ ਵੀਡੀਓਜ਼ ਵਿਚ ਇਹ ਬੁੱਤ ਨਜ਼ਰ ਆਇਆ।

"ਇਹ ਬੁੱਤ ਭਾਰਤ ਦੇ ਪਾਸੇ ਕਿਸਾਨ ਸੰਘਰਸ਼ ਤੋਂ ਪਹਿਲਾਂ ਦਾ ਸਥਾਪਿਤ ਹੈ"

ਹੇਠਾਂ ਦਿੱਤੇ Vlogs ਦੇ ਸਕ੍ਰੀਨਸ਼ੋਟਸ ਵਿਚ ਇਸ ਬੁੱਤ ਅਤੇ ਇਸਦੇ ਨਾਲ ਸਥਾਪਿਤ ਹੋਰ ਬੁੱਤ ਵੇਖੇ ਜਾ ਸਕਦੇ ਹਨ।

ਮਤਲਬ ਸਾਫ ਸੀ ਕਿ ਇਹ ਬੁੱਤ ਕਿਸਾਨ ਸੰਘਰਸ਼ ਤੋਂ ਪਹਿਲਾਂ ਦਾ ਸਥਾਪਿਤ ਹੈ ਅਤੇ ਭਾਰਤ ਦੇ ਪਾਸੇ ਸਥਾਪਿਤ ਹੈ। ਹੁਣ ਇਸ ਬੁੱਤ ਦੀ ਤਸਵੀਰ ਨੂੰ ਫਰਜ਼ੀ ਦਾਅਵੇ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਜਾ ਰਿਹਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਪਾਕਿਸਤਾਨ ਦੀ ਨਹੀਂ ਹੈ। ਇਹ ਕਿਸਾਨ ਦਾ ਬੁੱਤ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਭਾਰਤੀ ਦਫਤਰ ਸਾਹਮਣੇ ਲੱਗੀ ਹੋਈ ਹੈ। ਇਸ ਬੁੱਤ ਦੇ ਅਲਾਵਾ ਵੀ ਕਈ ਬੁੱਤ ਭਾਰਤ ਵਾਲੇ ਪਾਸੇ ਕੋਰੀਡੋਰ ਦੇ ਉਦਘਾਟਨ ਸਮੇਂ ਬਣਾਏ ਗਏ ਸਨ। ਇਹ ਬੁੱਤ ਹਾਲੀਆ ਨਹੀਂ ਬਣਾਇਆ ਗਿਆ ਹੈ ਅਤੇ ਨਾ ਹੀ ਇਹ ਪਾਕਿਸਤਾਨ ਵਾਲੇ ਪਾਸੇ ਲੱਗਿਆ ਹੋਇਆ ਹੈ। ਇਸ ਬੁੱਤ ਦਾ ਕਿਸਾਨ ਸੰਘਰਸ਼ ਨਾਲ ਵੀ ਕੋਈ ਸਬੰਧ ਨਹੀਂ ਹੈ।

Claim- Statue of Farmer associated at Kartarpur Sahib Pakistan
Claimed By- SM Users
Fact Check- Fake