Fact Check: ਟਰੱਕ ਨੂੰ ਖਿੱਚ ਰਹੇ ਲੋਕਾਂ ਦਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਸਾਲ 2021 ਦਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਸਾਲ 2021 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Fact Check Old video of people pulling truck from a gorge shared as recent

24 November, Mohali (Team RSFC)- ਸੋਸ਼ਲ ਮੀਡੀਆ 'ਤੇ ਇੱਕ ਖੱਡ ਵਿਚੋਂ ਟਰੱਕ ਨੂੰ ਖਿੱਚਦੇ ਲੋਕਾਂ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਯੂਜ਼ਰਸ ਹਾਲੀਆ ਦੱਸਕੇ ਵਾਇਰਲ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਸਾਲ 2021 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਇੱਕ ਪੰਜਾਬੀ ਮੀਡੀਆ ਅਦਾਰੇ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, "ਲੋਕਾਂ ਨੇ ਰੱਸੇ ਪਾ ਕੇ ਖਿੱਚ ਲਿਆ ਡੂੰਘੀ ਖਾਈ 'ਚ ਡਿੱਗਿਆ ਟਰੱਕ, ਇਹ ਹੁੰਦੀ ਹੈ ਇਕੱਠ ਦੀ ਸ਼ਕਤੀ"

ਇਸੇ ਤਰ੍ਹਾਂ ਇਸ ਵੀਡੀਓ ਨੂੰ ਆਮ ਯੂਜ਼ਰਸ ਵੀ ਵਾਇਰਲ ਕਰ ਰਹੇ ਹਨ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ 

ਸਾਨੂੰ ਇਸ ਮਾਮਲੇ ਨੂੰ ਲੈ ਕੇ ਜਨਵਰੀ 2021 ਦੀ ਕਈ ਰਿਪੋਰਟਾਂ ਮਿਲੀਆਂ। Youtube ਅਕਾਊਂਟ Voice Of America ਨੇ ਇਸ ਵੀਡੀਓ ਨੂੰ 12 ਜਨਵਰੀ 2021 ਨੂੰ ਸ਼ੇਅਰ ਕਰਦਿਆਂ ਸਿਰਲੇਖ ਲਿਖਿਆ, "Indian Villagers Pull Truck From Gorge"

ਇਥੇ ਮੌਜੂਦ ਜਾਣਕਾਰੀ ਅਨੁਸਾਰ ਵੀਡੀਓ 7 ਜਨਵਰੀ 2021 ਦਾ ਹੈ ਅਤੇ ਨਾਗਾਲੈਂਡ ਦਾ ਹੈ ਜਿਥੇ 20 ਮੀਟਰ ਢੂੰਗੀ ਖਾਈ ਵਿਚ ਫਸੇ ਟਰੱਕ ਨੂੰ ਪਿੰਡ ਦੇ ਲੋਕ ਰੱਸੀ ਨਾਲ ਖਿੱਚ ਕੇ ਬਾਹਰ ਕਢਦੇ ਹਨ।

ਇਸ ਮਾਮਲੇ ਨੂੰ ਲੈ ਕੇ Bloomberg ਦੀ ਖਬਰ ਇਥੇ ਕਲਿਕ ਕਰ ਵੇਖੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਸਾਲ 2021 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।