Fact : 2000 ਤੋਂ 2017 ਦੌਰਾਨ Bill Gates Polio Vaccine ਨਾਲ ਅਧਰੰਗ ਦਾ ਸ਼ਿਕਾਰ ਨਹੀਂ ਹੋਏ ਬੱਚੇ

ਏਜੰਸੀ

ਟੀਕਾਕਰਣ 'ਤੇ ਕੰਮ ਲਈ ਬਿਲ ਅਤੇ ਮੇਲਿੰਡਾ ਗੇਟਸ ਨੂੰ ਲੰਬੇ ਸਮੇਂ ਤੋਂ ਐਂਟੀ-ਵੈਕਸਰਸ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

Photo

ਨਵੀਂ ਦਿੱਲੀ: ਟੀਕਾਕਰਣ 'ਤੇ ਕੰਮ ਲਈ ਬਿਲ ਅਤੇ ਮੇਲਿੰਡਾ ਗੇਟਸ ਨੂੰ ਲੰਬੇ ਸਮੇਂ ਤੋਂ ਐਂਟੀ-ਵੈਕਸਰਸ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬਿਲ ਅਤੇ ਮੇਲਿੰਡਾ ਗੇਟਸ ਫਾਂਊਡੇਸ਼ਨ ਨੇ GAVI ਫਾਂਊਡੇਸ਼ਨ ਨੂੰ ਫੰਡ ਦਿੱਤਾ ਸੀ, ਇਹ ਉਹ ਫਾਂਊਡੇਸ਼ਨ ਹੈ ਜੋ ਉਹਨਾਂ ਦੇਸ਼ਾਂ ਲਈ ਟੀਕਾਕਰਣ ਉਪਲਬਧ ਕਰਵਾਉਣ ਵਿਚ ਸਭ ਤੋਂ ਅੱਗੇ ਹੈ ਜੋ ਅਪਣੀ ਅਬਾਦੀ ਲਈ ਟੀਕਾ ਉਪਲਬਧ ਨਹੀਂ ਕਰਵਾ ਸਕਦੇ। 

ਇਸ ਦੌਰਾਨ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ, ਜਿਸ ਦੇ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਲ ਗੇਟਸ ਫਾਂਊਡੇਸ਼ਨ ਨੇ ਭਾਰਤ ਵਿਚ ਪੋਲੀਓ ਵੈਕਸੀਨ ਦਾ ਪਰੀਖਣ ਕੀਤਾ ਹੈ, ਜਿਸ ਨਾਲ ਘੱਟੋ ਘੱਟ 490,000 ਬੱਚੇ ਅਧਰੰਗ ਦਾ ਸ਼ਿਕਾਰ ਹੋ ਗਏ। 13 ਅਪ੍ਰੈਲ 2020 ਨੂੰ ਸ਼ੇਅਰ ਕੀਤੀ ਗਈ ਇਕ ਪੋਸਟ ਅਨੁਸਾਰ, ' ਬਿਲ ਗੇਟਸ ਫਾਊਡੇਸ਼ਨ ਨੇ ਭਾਰਤ ਵਿਚ 2000 ਅਤੇ 2017 ਦੌਰਾਨ ਪੋਲੀਓ ਵੈਕਸੀਨ ਦਾ ਟੈਸਟ ਕੀਤਾ ਅਤੇ 496,000 ਬੱਚਿਆਂ ਨੂੰ ਅਧਰੰਗ ਕਰ ਦਿੱਤਾ'।

ਇਸ ਪੋਸਟ ਨੂੰ 17,000 ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ। ਇਸ ਤਰ੍ਹਾਂ ਦੀਆਂ ਕਈ ਪੋਸਟਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਸ ਦੇ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਲ ਅਤੇ ਮੇਲਿੰਡਾ ਗੇਟਸ ਫਾਂਊਡੇਸ਼ਨ ਨੂੰ ਭਾਰਤ ਛੱਡਣ ਲਈ ਕਿਹਾ ਗਿਆ ਸੀ। ਜਦੋਂ ਇਸ ਬਾਰੇ ਜਾਂਚ ਕੀਤੀ ਗਈ ਤਾਂ ਪਾਇਆ ਕਿ ਇਹ ਦਾਅਵਾ ਗਲਤ ਹੈ। 

ਇਕ ਰਿਪੋਰਟ ਅਨੁਸਾਰ 7 ਅਪ੍ਰੈਲ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਜਾਨ ਐਫ ਕੈਨੇਡੀ ਦੇ ਭਤੀਜੇ ਅਤੇ ਵਰਲਡ ਮਰਕਰੀ ਪ੍ਰਾਜੈਕਟ ਦੇ ਇਕ ਨੇਤਾ ਰੌਬਰਟ ਐੱਫ. ਕੈਨੇਡੀ ਜੂਨੀਅਰ ਵੱਲੋਂ ਕੀਤੀ ਗਈ ਇਕ ਪੋਸਟ ਤੋਂ ਇਸ ਦਾਅਵੇ ਜਾ ਪਤਾ ਲਗਾਇਆ ਜਾ ਸਕਦਾ ਹੈ। ਕੈਨੇਡੀ ਨੇ ਲਿਖਿਆ, “ਭਾਰਤੀ ਡਾਕਟਰ ਗੇਟਸ ਦੀ ਮੁਹਿੰਮ ਨੂੰ ਵਿਨਾਸ਼ਕਾਰੀ ਟੀਕਾ-ਪੋਸ਼ਣ ਪੋਲੀਓ ਮਹਾਂਮਾਰੀ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ ਜਿਸ ਨੇ 2000 ਤੋਂ 2017 ਦੇ ਵਿਚਕਾਰ 496,000 ਬੱਚਿਆਂ ਨੂੰ ਅਧਰੰਗ ਕਰ ਦਿੱਤਾ'।

ਡਬਲਯੂਐਚਓ ਦੀ ਇਕ ਰਿਪੋਰਟ ਅਨੁਸਾਰ, ਭਾਰਤ ਨੂੰ ਅਧਿਕਾਰਤ ਤੌਰ ਤੇ 2014 ਵਿੱਚ ਪੋਲੀਓ ਮੁਕਤ ਘੋਸ਼ਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲ ਸਕਿਆ ਕਿ ਲਗਭਗ 50 ਲੱਖ ਬੱਚਿਆਂ ਨੂੰ ਪੋਲੀਓ ਕੀਤਾ ਗਿਆ ਜਾਂ ਉਹ ਪੋਲੀਓ ਦੇ ਟੀਕੇ ਨਾਲ ਅਧਰੰਗ ਦਾ ਸ਼ਿਕਾਰ ਹੋ ਗਏ। 

ਹਾਲਾਂਕਿ ਵਿਸ਼ਵ ਸਿਹਤ ਸੰਗਠਨ ਨੇ ਇਸ ਦਾ ਜ਼ਿਕਰ ਕੀਤਾ ਹੈ ਕਿ ਕਿ ਟੀਕਿਆਂ ਨਾਲ ਪੋਲੀਓ ਸੰਕਰਮਣ ਸੰਭਵ ਹੈ ਪਰ ਇਹ ਬਹੁਤ ਘੱਟ ਹੁੰਦਾ ਹੈ। 
ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਵਾਇਰਲ ਪੋਸਟਾਂ ਵਿਚ ਕੀਤਾ ਗਿਆ ਦਾਅਵਾ ਬਿਲਕੁਲ ਗਲਤ ਹੈ।

ਫੈਕਟ ਚੈੱਕ

ਦਾਅਵਾ: ਬਿਲ ਅਤੇ ਮੇਲਿੰਡਾ ਗੇਟਸ ਫਾਂਊਡੇਸ਼ਨ ਨੇ ਭਾਰਤ ਵਿਚ 2000 ਅਤੇ 2017 ਦੌਰਾਨ ਪੋਲੀਓ ਟੀਕੇ ਦਾ ਟੈਸਟ ਕੀਤਾ ਸੀ ਅਤੇ 496,000 ਬੱਚੇ ਅਧਰੰਗ ਦਾ ਸ਼ਿਕਾਰ ਹੋ ਗਏ।
ਸੱਚ/ਝੂਠ: ਝੂਠ