Fact Check: ਨਾਗਪੁਰ ਵਿਚ ਟੁੱਟਿਆ ਪੁਲ, ਤਸਵੀਰਾਂ ਗੁਜਰਾਤ ਦੇ ਨਾਂਅ ਤੋਂ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰਾਂ ਗੁਜਰਾਤ ਦੇ ਅਹਿਮਦਾਬਾਦ ਦੀ ਨਹੀਂ ਬਲਕਿ ਮਹਾਰਾਸ਼ਟਰ ਦੇ ਨਾਗਪੁਰ ਦੀਆਂ ਹਨ।

Fact Check Images of under construction flyover destruction is from Nagpur

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਪੁਲ ਦੇ ਟੁੱਟੇ ਹਿੱਸਿਆਂ ਦੀ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰਾਂ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਅਹਿਮਦਾਬਾਦ ਦੀ ਹੈ ਜਿਥੇ ਇੱਕ ਬਣ ਰਹੇ ਪੁਲ ਦੇ ਕੁਝ ਹਿੱਸੇ ਟੁੱਟ ਗਏ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰਾਂ ਗੁਜਰਾਤ ਦੇ ਅਹਿਮਦਾਬਾਦ ਦੀ ਨਹੀਂ ਬਲਕਿ ਮਹਾਰਾਸ਼ਟਰ ਦੇ ਨਾਗਪੁਰ ਦੀਆਂ ਹਨ।

ਵਾਇਰਲ ਪੋਸਟ

ਟਵਿੱਟਰ ਯੂਜ਼ਰ Hitendra हितेंद्र હિતેન્દ્ર ‏ہیتیندر (ਕਾਂਗਰੇਸ ਆਗੂ) ਨੇ ਵਾਇਰਲ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, "अहमदाबाद में अजीत मिल चार रास्ते के पास निर्माणाधीन पुल टूट गया।"

ਇਹ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਪੋਸਟ 'ਤੇ ਆਏ ਕਮੈਂਟਾਂ ਨੂੰ ਪੜ੍ਹਨਾ ਸ਼ੁਰੂ ਕੀਤਾ। ਕਿਸੇ ਯੂਜ਼ਰ ਨੇ ਕਮੈਂਟ ਕਰ ਦੱਸਿਆ ਕਿ ਇਹ ਤਸਵੀਰਾਂ ਅਹਿਮਦਾਬਾਦ ਦੀਆਂ ਨਹੀਂ ਹਨ ਅਤੇ ਕਈ ਨੇ ਕਿਹਾ ਕਿ ਇਹ ਤਸਵੀਰਾਂ ਨਾਗਪੁਰ ਦੀਆਂ ਹਨ।

ਅੱਗੇ ਵਧਦੇ ਹੋਏ ਅਸੀਂ ਜਾਣਕਾਰੀ ਅਨੁਸਾਰ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ABP News ਨੇ ਮਾਮਲੇ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕਰਦਿਆਂ ਲਿਖਿਆ, "महाराष्ट्र के नागपुर में निर्माणाधीन पुल गिरा, किसी के हताहत होने की खबर नहीं"

ਇਸ ਖਬਰ ਵਿਚ ਇਸਤੇਮਾਲ ਕੀਤੀ ਤਸਵੀਰ ਵਾਇਰਲ ਤਸਵੀਰਾਂ ਵਿਚ ਦਿੱਸ ਰਹੇ ਪੁਲ ਦੇ ਹਿੱਸੇ ਨਾਲ ਮੇਲ ਖਾ ਰਹੀ ਸੀ।

ਹੋਰ ਸਰਚ ਕਰਨ 'ਤੇ ਸਾਨੂੰ ਮਾਮਲੇ ਨੂੰ ਲੈ ਕੇ Economic Times ਦਾ ਵੀਡੀਓ ਮਿਲਿਆ ਜਿਸਦੇ ਵਿਚ ਇਸ ਪੁਲ ਦੇ ਵੱਖਰੇ ਐਂਗਲ ਦੀਆਂ ਤਸਵੀਰਾਂ ਸਨ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਸਾਫ ਹੋਇਆ ਕਿ ਵਾਇਰਲ ਤਸਵੀਰਾਂ ਗੁਜਰਾਤ ਦੇ ਅਹਿਮਦਾਬਾਦ ਦੀਆਂ ਨਹੀਂ ਸਗੋਂ ਮਹਾਰਾਸ਼ਟਰ ਦੇ ਨਾਗਪੁਰ ਦੀਆਂ ਹਨ।

ਕੀ ਸੀ ਮਾਮਲਾ?

ਨਾਗਪੁਰ ਦੇ ਕਲਮਾਨਾ ਖੇਤਰ ਵਿੱਚ ਇੱਕ ਨਿਰਮਾਣ ਅਧੀਨ ਫਲਾਈਓਵਰ ਦੇ ਦੋ ਖੰਭਿਆਂ ਵਿਚਕਾਰ ਹਿੱਸੇ ਦਾ ਇੱਕ ਹਿੱਸਾ ਹੇਠਾਂ ਡਿੱਗ ਗਿਆ। ਇਹ ਹਾਦਸਾ ਰਾਤ ਕਰੀਬ 9.15 ਵਜੇ ਵਾਪਰਿਆ। ਦੁਰਘਟਨਾ ਦੇ ਸਮੇਂ ਨਿਰਮਾਣ ਬੰਦ ਹੋਣ ਕਾਰਨ ਕਿਸੇ ਨੂੰ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ 'ਤੇ ਵੱਡੀ ਗਿਣਤੀ' ਚ ਪੁਲਿਸ ਬਲ ਤਾਇਨਾਤ ਹੋਏ। ਇਸ ਫਲਾਈਓਵਰ ਦਾ ਨਿਰਮਾਣ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਵੱਲੋਂ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰਾਂ ਗੁਜਰਾਤ ਦੇ ਅਹਿਮਦਾਬਾਦ ਦੀ ਨਹੀਂ ਬਲਕਿ ਮਹਾਰਾਸ਼ਟਰ ਦੇ ਨਾਗਪੁਰ ਦੀਆਂ ਹਨ।

Claim- Part of under construction bridge collapes in Ahemdabad
Claimed By- Twitter User Hitendra
Fact Check- Misleading