Fact Check: ਰਾਜਾ ਵੜਿੰਗ ਦਾ ਇਹ ਵੀਡੀਓ 7 ਸਾਲ ਪੁਰਾਣਾ, ਵੀਡੀਓ ਰਾਹੀਂ ਅਕਸ ਕੀਤਾ ਜਾਂਦਾ ਰਿਹਾ ਖਰਾਬ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2014 ਦਾ ਹੈ। 7 ਸਾਲ ਪੁਰਾਣੇ ਵੀਡੀਓ ਨੂੰ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Fact Check Old Video Raja Warring going viral from few years to defame his image

RSFC (Team Mohali)- ਸੋਸ਼ਲ ਮੀਡੀਆ 'ਤੇ ਪੰਜਾਬ ਦੇ ਟ੍ਰਾੰਸਪੋਰਟ ਮੰਤਰੀ ਰਾਜਾ ਵੜਿੰਗ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਨ੍ਹਾਂ ਨੂੰ ਇੱਕ ਵਿਅਕਤੀ ਨੂੰ ਥੱਪੜ ਮਾਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਲੀਆ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਰਾਜਾ ਵੜਿੰਗ ਨੇ ਗੁੱਸੇ ਵਿਚ ਇੱਕ ਵਿਅਕਤੀ ਨੂੰ ਥੱਪੜ ਮਾਰਿਆ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਉਨ੍ਹਾਂ 'ਤੇ ਤੰਜ ਕੱਸਿਆ ਜਾ ਰਿਹਾ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2014 ਦਾ ਹੈ। ਹੁਣ 7 ਸਾਲ ਪੁਰਾਣੇ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਹ ਪਹਿਲੀ ਵਾਰ ਵੀ ਨਹੀਂ ਕਿ ਇਸ ਵੀਡੀਓ ਨੂੰ ਹੁਣ ਵਾਇਰਲ ਕੀਤਾ ਗਿਆ ਹੋਵੇ। ਇਹ ਵੀਡੀਓ ਪਿਛਲੇ ਕਈ ਸਾਲਾਂ ਤੋਂ ਵਾਇਰਲ ਹੁੰਦਾ ਆ ਰਿਹਾ ਹੈ। 

ਵਾਇਰਲ ਪੋਸਟ

ਇਸ ਵੀਡੀਓ ਨੂੰ We Support Sukhbir Singh Badal ਅਤੇ We Support Shiromani Akali Dal ਨਾਂਅ ਦੇ ਫੇਸਬੁੱਕ ਪੇਜਾਂ ਵੱਲੋਂ ਵਾਇਰਲ ਕੀਤਾ ਗਿਆ। ਇਨ੍ਹਾਂ ਪੋਸਟਾਂ ਰਾਹੀਂ ਰਾਜਾ ਵੜਿੰਗ 'ਤੇ ਤੰਜ ਕੱਸਿਆ ਜਾ ਰਿਹਾ ਹੈ। ਇਹ ਪੋਸਟ ਹੇਠਾਂ ਕਲਿਕ ਕਰ ਵੇਖੇ ਜਾ ਸਕਦੇ ਹਨ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। 

ਸਾਨੂੰ ਇਸ ਮਾਮਲੇ ਨੂੰ ਲੈ ਕੇ 2019 ਦੀਆਂ ਕਈ ਖਬਰਾਂ ਮਿਲੀਆਂ ਪਰ ਕਿਸੇ ਅਦਾਰੇ ਨੇ ਵੀ ਵੀਡੀਓ ਦੀ ਅਸਲ ਪੁਸ਼ਟੀ ਪੁਖਤਾ ਤੌਰ 'ਤੇ ਨਹੀਂ ਕੀਤੀ। ਫੇਰ ਅੱਗੇ ਵਧਦੇ ਹੋਏ ਅਸੀਂ ਫੇਸਬੁੱਕ ਸਰਚ ਜਰੀਏ ਵੀਡੀਓ ਨੂੰ ਲੱਭਿਆ।

ਸਾਨੂੰ ਆਪਣੀ ਸਰਚ ਦੌਰਾਨ ਕਈ ਪੁਰਾਣੇ ਫੇਸਬੁੱਕ ਪੋਸਟਾਂ 'ਤੇ ਇਹ ਵੀਡੀਓ ਅਪਲੋਡ ਮਿਲਿਆ। ਇਨ੍ਹਾਂ ਪੋਸਟਾਂ ਤੋਂ ਇਹ ਗੱਲ ਸਾਫ ਸਾਬਿਤ ਹੋਈ ਕਿ ਇਹ ਵੀਡੀਓ ਪਹਿਲੀ ਵਾਰ ਵਾਇਰਲ ਨਹੀਂ ਹੋਇਆ ਹੈ। ਵੱਖ-ਵੱਖ ਵਿਰੋਧੀ ਧਿਰ ਲੱਗਭਗ ਪਿਛਲੇ 4-5 ਸਾਲਾਂ ਤੋਂ ਇਹ ਵੀਡੀਓ ਵਾਇਰਲ ਕਰ ਰਹੇ ਹਨ। ਅਜਿਹਾ ਹੀ ਇੱਕ ਸਾਨੂੰ 2016 ਦਾ ਮਿਲਿਆ। ਫੇਸਬੁੱਕ ਪੇਜ "We Support All Aap Candidates" ਨੇ 10 ਸਿਤੰਬਰ 2016 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਕਾਂਗਰਸ ਅਪਣੇ ਚੋਣ ਨਿਸ਼ਾਨ ਦਾ ਪ੍ਰਚਾਰ practically ਕਰਦੀ ਹੋਈ। ਕੱਲ ਹੰਸ ਰਾਜ ਹੰਸ ਨੇ ਕੀਤਾ ਅੱਜ ਰਾਜਾ ਵੜਿੰਗ ਨੇ ਕਰਤਾ। ਕਾਂਗਰਸ ਥਪੜੋ-ਥਪੜੀ ਹੋ ਰਹੀ।" 

ਇਸ ਪੋਸਟ ਵਿਚ ਇੱਕ ਯੂਜ਼ਰ ਨੇ ਕਮੈਂਟ ਕੀਤਾ ਹੋਇਆ ਸੀ ਕਿ ਇਹ ਵੀਡੀਓ ਹੋਰ ਵੀ ਪੁਰਾਣਾ ਹੈ। ਮਤਲਬ ਸਾਫ ਸੀ ਕਿ ਹਜੇ ਵੀਡੀਓ ਦਾ ਸੱਚ ਕਾਫੀ ਦੂਰ ਹੈ।

ਹੋਰ ਸਰਚ ਕਰਨ 'ਤੇ ਸਾਨੂੰ www.tribuneindia.com ਦੀ ਇਸ ਮਾਮਲੇ ਨੂੰ ਲੈ ਕੇ ਪੂਰੀ ਖਬਰ ਮਿਲੀ।

ਇਹ ਵੀਡੀਓ ਅਪ੍ਰੈਲ 2014 ਦਾ ਹੈ

Tribune ਦੀ ਇਸ ਖਬਰ ਵਿਚ ਵੀਡੀਓ ਦਾ ਸਕ੍ਰੀਨਸ਼ੋਟ ਸੀ। ਇਸ ਖਬਰ ਵਿਚ ਸਾਫ ਦੱਸਿਆ ਗਿਆ ਕਿ ਵੀਡੀਓ 30 ਅਪ੍ਰੈਲ 2014 ਦਾ ਹੈ ਜਦੋਂ ਰਾਜਾ ਵੜਿੰਗ ਨੇ ਆਪਣੇ ਰਿਸ਼ਤੇਦਾਰ ਨੂੰ ਥੱਪੜ ਮਾਰੀਆ ਸੀ। 

Tribune ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਮਤਲਬ ਸਾਫ ਸੀ ਕਿ 2014 ਦੇ ਵੀਡੀਓ ਨੂੰ ਪਿਛਲੇ ਕਈ ਸਾਲਾਂ ਤੋਂ ਗਲਤ ਦਾਅਵਿਆਂ ਨਾਲ ਵਾਇਰਲ ਕੀਤਾ ਜਾਂਦਾ ਰਿਹਾ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2014 ਦਾ ਹੈ। ਹੁਣ 7 ਸਾਲ ਪੁਰਾਣੇ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਹ ਪਹਿਲੀ ਵਾਰ ਵੀ ਨਹੀਂ ਕਿ ਇਸ ਵੀਡੀਓ ਨੂੰ ਹੁਣ ਵਾਇਰਲ ਕੀਤਾ ਗਿਆ ਹੋਵੇ। ਇਹ ਵੀਡੀਓ ਪਿਛਲੇ ਕਈ ਸਾਲਾਂ ਤੋਂ ਵਾਇਰਲ ਹੁੰਦਾ ਆ ਰਿਹਾ ਹੈ। 

Claim- Raja Warring Slaps Workers After Going Angry With Recent High Court Decision
Claimed By- FB Pages We Support Sukhbir Singh Badal & We Support Shiromani Akali Dal
Fact Check- Misleading