Fact Check: ਮਹਿੰਦਰ ਧੋਨੀ ਦੀ ਪੁਰਾਣੀ ਤਸਵੀਰ ਨੂੰ ਕਿਸਾਨ ਸੰਘਰਸ਼ ਨਾਲ ਜੋੜਕੇ ਕੀਤਾ ਜਾ ਰਿਹਾ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਵਾਇਰਲ ਤਸਵੀਰ ਹਾਲੀਆ ਨਹੀਂ ਪੁਰਾਣੀ ਹੈ। ਇਸ ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Old picture of Mahendra Singh Dhoni is viral as recent

ਰੋਜ਼ਾਨਾ ਸਪੋਕਸਮੈਨ (ਟੀਮ ਮੋਹਾਲੀ): ਸੋਸ਼ਲ ਮੀਡੀਆ 'ਤੇ ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਟ੍ਰੈਕਟਰ ਨਾਲ ਖੜੇ ਦੀ ਤਸਵੀਰ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਹਿੰਦਰ ਸਿੰਘ ਧੋਨੀ ਵੀ ਹੁਣ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਤਸਵੀਰ ਹਾਲੀਆ ਨਹੀਂ ਪੁਰਾਣੀ ਹੈ। ਇਸ ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਦਾਅਵਾ

ਸੋਸ਼ਲ ਮੀਡੀਆ 'ਤੇ ਫੇਸਬੁੱਕ ਯੂਜ਼ਰ रवि राज पासवान ਨੇ ਮਹਿੰਦਰ ਸਿੰਘ ਧੋਨੀ ਦੀ ਟ੍ਰੈਕਟਰ ਨਾਲ ਖੜੇ ਦੀ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: पुर्व कप्तान महेंद्र सिंह धोनी ने किया किसान टैक्टर परेड का समर्थन अब अनपढ़ अंधभक्त धोनी को भी हिन्दू विरोधी घोषित कर देंगे।

ਇਸ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ। 

ਰੋਜ਼ਾਨਾ ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਜਰੀਏ ਸਰਚ ਕੀਤਾ। ਸਾਨੂੰ ਇਹ ਤਸਵੀਰ ਦੈਨਿਕ ਜਾਗਰਣ ਦੀ ਇਕ ਖਬਰ ਵਿਚ ਅਪਲੋਡ ਮਿਲੀ। ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਸਿਰਲੇਖ ਲਿਖਿਆ ਗਿਆ: MS Dhoni ने कोविड-19 के बीच चलाते नजर आए Mahindra का ट्रैक्टर, सामने आया वीडियो

ਇਹ ਖਬਰ 3 ਜੂਨ 2020 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਖਬਰ ਅਨੁਸਾਰ: “MS Dhoni ਕੋਵਿਡ ਲੋਕਡਾਊਨ ਦੌਰਾਨ ਆਪਣੇ ਫਾਰਮ ਹਾਊਸ ਵਿਚ ਖੇਤੀ ਕਰਕੇ ਸਮਾਂ ਬਿਤਾ ਰਹੇ ਹਨ ਅਤੇ ਇਸਦੇ ਲਈ ਉਨ੍ਹਾਂ ਨੇ ਮਹਿੰਦਰਾ ਦਾ ਟ੍ਰੈਕਟਰ ਖਰੀਦਣ ਦੀ ਚੋਣ ਕੀਤੀ।”

https://www.jagran.com/automobile/latest-news-ms-dhoni-buys-mahindra-swaraj-tractor-to-do-activities-at-his-farm-20345389.html

ਇਹ ਤਸਵੀਰ ਸਾਨੂੰ ਕਈ ਨਿਊਜ਼ ਵੈੱਬਸਾਈਟ 'ਤੇ ਪ੍ਰਕਾਸ਼ਿਤ ਮਿਲੀ। ਇਨ੍ਹਾਂ ਖਬਰਾਂ ਨੂੰ ਇੱਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

https://www.news18.com/news/buzz/anand-mahindra-calls-dhoni-good-decision-maker-for-adding-swaraj-tractor-to-his-fleet-2657857.html

ਦੱਸ ਦਈਏ ਕਿ ਸਾਨੂੰ ਅਪਣੀ ਸਰਚ ਦੌਰਾਨ ਅਜਿਹੀ ਕੋਈ ਖਬਰ ਨਹੀਂ ਮਿਲੀ ਜਿਸ ਵਿਚ ਦਾਅਵਾ ਕੀਤਾ ਗਿਆ ਹੋਵੇ ਕਿ ਧੋਨੀ ਨੇ ਕਿਸਾਨਾਂ ਦਾ ਸਮਰਥਨ ਕੀਤਾ ਹੈ।

ਨਤੀਜਾ: ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਮਹਿੰਦਰ ਸਿੰਘ ਧੋਨੀ ਦੀ ਪੁਰਾਣੀ ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim: ਮਹਿੰਦਰ ਸਿੰਘ ਧੋਨੀ ਨੇ ਕੀਤਾ ਕਿਸਾਨਾਂ ਦੀ ਟਰੈਕਟਰ ਪਰੇਡ ਦਾ ਸਮਰਥਨ

Claim By: ਫੇਸਬੁੱਕ ਯੂਜ਼ਰ रवि राज पासवान

Fact Check: ਫਰਜ਼ੀ