ਤੱਥ ਜਾਂਚ: ਭਗਤ ਸਿੰਘ ਦੇ ਅੰਤਮ ਸੰਸਕਾਰ ਦੀ ਨਹੀਂ, 1978 'ਚ ਸਿੰਘਾਂ ਦੇ ਹੋਏ ਸਸਕਾਰ ਦੀ ਹੈ ਤਸਵੀਰ

ਸਪੋਕਸਮੈਨ ਸਮਾਚਾਰ ਸੇਵਾ

​ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ 1978 ਵਿਚ ਸ਼ਹੀਦ ਹੋਏ ਸਿੰਘਾਂ ਦੇ ਅੰਤਮ ਸੰਸਕਾਰ ਦੀ ਹੈ ਜਿਸ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। 

Viral Post

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਸੀ ਇਸੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਸ਼ਹੀਦ ਭਗਤ ਸਿੰਘ ਦੇ ਅੰਤਮ ਸੰਸਕਾਰ ਦੀ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਤਸਵੀਰ 1978 ਵਿਚ ਸ਼ਹੀਦ ਹੋਏ ਸਿੰਘਾਂ ਦੇ ਅੰਤਮ ਸੰਸਕਾਰ ਦੀ ਹੈ ਜਿਸ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। 

 

ਵਾਇਰਲ ਪੋਸਟ
ਫੇਸਬੁੱਕ ਪੇਜ਼ ਬਨਾਰਸੀ ਇਸ਼ਕ ਨੇ 23 ਮਾਰਚ ਨੂੰ ਇਕ ਅੰਤਮ ਸੰਸਕਾਰ ਦੀ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ, " लाश लेने आप मत आना कुलबीर को भेज देना, कहीं आप रो पड़ी तो लोग कहेंगे कि भगत सिंह की माँ रो रही है" जनमानस के ह्रदय में इंकलाब की गूंज को पहुचाने वाले देश के अमर वीर सपूतों भगत सिंह, राजगुरु और सुखदेव को उनके शहादत दिवस पर श्रद्धांजलि ????"

ਇਸ ਪੋਸਟ ਦਾ ਆਰਕਾਇਵਡ ਲਿੰਕ।

23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ ਇਸੇ ਕਰਕੇ 23 ਮਾਰਚ ਦੇ ਦਿਨ ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਹਜ਼ਾਰਾਂ ਲੋਕਾਂ ਨੇ ਸ਼ੇਅਰ ਕੀਤਾ ਹੈ।

ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਸਾਨੂੰ ਇਹ ਤਸਵੀਰ ਕਈ ਵੈੱਬਸਾਈਟ 'ਤੇ ਵੱਖਰੇ ਦਾਅਵੇ ਨਾਲ ਪ੍ਰਕਾਸ਼ਿਤ ਮਿਲੀ। babushahi.com, discoversikhism.com ਅਤੇ panthic.org ਨੇ ਆਪਣੀ ਖ਼ਬਰ ਵਿਚ ਇਸ ਤਸਵੀਰ ਨੂੰ ਪ੍ਰਕਾਸ਼ਿਤ ਕੀਤਾ ਹੋਇਆ ਸੀ ਅਤੇ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦੱਸਿਆ ਗਿਆ ਕਿ ਇਹ ਤਸਵੀਰ 1978 ਵਿਚ ਵੈਸਾਖੀ ਵਾਲੇ ਦਿਨ ਹੋਏ 13 ਸਿੰਘਾਂ ਦੇ ਅੰਤਮ ਸੰਸਕਾਰ ਦੀ ਹੈ। 

"1978 ਵਿਚ ਕੁਝ ਸਿੰਘਾਂ ਦੁਆਰਾ ਸ਼ਾਂਤਮਾਈ ਤਰੀਕੇ ਨਾਲ ਇਕ ਸਮੂਹ ਦੇ ਸਮਾਗਮ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਕਰਕੇ ਉਸ ਸਮੂਹ ਵੱਲੋਂ ਇਨ੍ਹਾਂ ਸਿੰਘਾਂ 'ਤੇ ਗੋਲੀਬਾਰੀ ਕੀਤੀ ਗਈ ਅਤੇ 13 ਸਿੰਘ ਸ਼ਹੀਦ ਹੋ ਗਏ ਸਨ।"

babushahi.com, discoversikhism.com ਅਤੇ panthic.org ਦੀ ਖ਼ਬਰਾਂ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀਆਂ ਹਨ।

 

 

ਹੁਣ ਅਸੀਂ ਅੱਗੇ ਵੱਧਦੇ ਹੋਏ ਸ਼ਹੀਦ ਭਗਤ ਸਿੰਘ ਦੇ ਭਤੀਜੇ ਪ੍ਰੋਫੈਸਰ ਜਗਮੋਹਨ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਤਸਵੀਰ ਨੂੰ ਲੈ ਕੇ ਕਿਹਾ, "ਇਹ ਤਸਵੀਰ ਭਗਤ ਸਿੰਘ ਦੇ ਅੰਤਮ ਸੰਸਕਾਰ ਦੀ ਨਹੀਂ ਹੈ। ਇਸ ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।"

ਨਤੀਜਾ - ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ 1978 ਵਿਚ ਸ਼ਹੀਦ ਹੋਏ ਸਿੰਘਾਂ ਦੇ ਅੰਤਮ ਸੰਸਕਾਰ ਦੀ ਹੈ ਇਸ ਦਾ ਸ਼ਹੀਦ ਭਗਤ ਸਿੰਘ ਨਾਲ ਕੋਈ ਸਬੰਧ ਨਹੀਂ ਹੈ। 

Claim: ਤਸਵੀਰ ਸ਼ਹੀਦ ਭਗਤ ਸਿੰਘ ਦੇ ਅੰਤਮ ਸੰਸਕਾਰ ਦੀ ਹੈ।
Claimed By: ਫੇਸਬੁੱਕ ਪੇਜ਼ ਬਨਾਰਸੀ ਇਸ਼ਕ
FactCheck: ਫਰਜ਼ੀ