Fact Check: PM ਮੋਦੀ ਦੀ ਦੇਸ਼ 'ਤੇ ਰਾਜ ਕਰਨ ਨੂੰ ਲੈ ਕੇ ਵਾਇਰਲ ਇਹ ਵੀਡੀਓ ਐਡੀਟੇਡ ਹੈ

ਸਪੋਕਸਮੈਨ ਸਮਾਚਾਰ ਸੇਵਾ

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਕਲਿੱਪ ਅਧੂਰਾ ਹੈ ਅਤੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Viral Post

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ PM ਮੋਦੀ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ,"ਗਰੀਬ ਨੂੰ ਸਿਰਫ ਸੁਪਨੇ ਦਿਖਾਓ, ਝੂਠ ਕਹੋ, ਉਸਨੂੰ ਆਪਸ 'ਚ ਲੜਾਓ ਤੇ ਰਾਜ ਕਰੋ।" ਲੋਕ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ PM ਮੋਦੀ ਨੇ ਆਪਣੀ ਸਪੀਚ ਦੌਰਾਨ ਸੱਚ ਕਬੂਲਿਆ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਕਲਿੱਪ ਅਧੂਰਾ ਹੈ ਅਤੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ Jasbir Singh ਨੇ ਇਸ ਵੀਡੀਓ ਨੂੰ ਅਪਲੋਡ ਕਰਦਿਆਂ ਲਿਖਿਆ, "ਸੱਚ ਜੁਬਾਨ ਤੇ ਆ ਹੀ ਜਾਦਾਂ"

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਨੂੰ PM ਮੋਦੀ ਦੇ ਅਧਿਕਾਰਿਕ Youtube ਚੈਨਲ 'ਤੇ ਲੱਭਣਾ ਸ਼ੁਰੂ ਕੀਤਾ। ਸਾਨੂੰ PM ਦੇ ਅਧਿਕਾਰਿਕ Youtube ਚੈਨਲ 'ਤੇ 21 ਮਾਰਚ 2021 ਨੂੰ ਅਪਲੋਡ ਇੱਕ ਸੰਬੋਧਨ ਦਾ ਵੀਡੀਓ ਮਿਲਿਆ ਜਿਸਦੇ ਵਿਚ ਉਨ੍ਹਾਂ ਨੂੰ ਵਾਇਰਲ ਵੀਡੀਓ ਵਰਗੇ ਲਿਬਾਸ ਵਿਚ ਵੇਖਿਆ ਜਾ ਸਕਦਾ ਹੈ। ਇਹ ਸੰਬੋਧਨ ਦਾ ਵੀਡੀਓ PM ਦੀ ਅਸਮ ਰੈਲੀ ਦਾ ਸੀ। ਵੀਡੀਓ ਨੂੰ ਅਪਲੋਡ ਕਰਦਿਆਂ ਸਿਰਲੇਖ ਲਿਖਿਆ ਗਿਆ, "PM Modi addresses public meeting at Bokakhat, Assam"

ਹੁਣ ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਪੂਰਾ ਸੁਣਿਆ। ਵੀਡੀਓ ਵਿਚ 35:21 ਮਿੰਟ ਤੋਂ ਲੈ ਕੇ 35:57 ਮਿੰਟ ਤੱਕ ਦੀ ਗੱਲਬਾਤ ਦੌਰਾਨ PM ਕਾਂਗਰਸ ਦੇ ਇਲੈਕਸ਼ਨ ਫਾਰਮੂਲੇ ਬਾਰੇ ਦੱਸ ਰਹੇ ਸਨ ਅਤੇ ਵਾਇਰਲ ਵੀਡੀਓ ਵਾਲੀ ਗੱਲ ਵੀ ਉਕਤ ਸਮੇਂ ਵਿਚਕਾਰ ਕਹਿੰਦੇ ਹਨ। ਇਸ ਵੀਡੀਓ ਨੂੰ ਪੂਰਾ ਸੁਣਨ ਤੋਂ ਬਾਅਦ ਸਾਫ਼ ਹੁੰਦਾ ਹੈ ਕਿ PM ਨੇ ਇਹ ਗੱਲ ਕਾਂਗਰਸ ਨੂੰ ਲੈ ਕੇ ਕਹੀ ਸੀ ਅਤੇ ਇਸੇ ਗੱਲਬਾਤ ਦੇ ਵੀਡੀਓ ਤੋਂ ਇਹ ਕਲਿਪ ਐਡਿਟ ਕਰ ਵਾਇਰਲ ਕੀਤੀ ਜਾ ਰਹੀ ਹੈ।

ਇਸ ਸੰਬੋਧਨ ਦੇ ਵੀਡੀਓ ਨੂੰ ਹੇਠਾਂ ਕਲਿੱਕ ਕਰ ਵੇਖਿਆ ਜਾ ਸਕਦਾ ਹੈ।

ਨਤੀਜਾ  - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਕਲਿਪ ਅਧੂਰਾ ਹੈ ਅਤੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim: ਪੀਐੱਮ ਮੋਦੀ ਨੇ ਦੇਸ਼ 'ਤੇ ਰਾਜ ਕਰਨ ਵਾਲਾ ਸੱਚ ਕਬੂਲਿਆ
Claimed By: ਫੇਸਬੁੱਕ ਯੂਜ਼ਰ Jasbir Singh
Fact Check: Misleading